ਕੋਰੋਨਾ ਪੀੜਤਾਂ ਦੀ ਮਦਦ ਲਈ ਥਾਣੇਦਾਰ ਨੇ ਟਾਲਿਆ ਬੇਟੀ ਦਾ ਵਿਆਹ, ਹੁਣ ਤੱਕ 1100 ਲੋਕਾਂ ਦਾ ਕੀਤਾ ਸਸਕਾਰ
ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਦੌਰਾਨ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਮੌਤ ਤੋਂ ਬਾਅਦ ਮ੍ਰਿਤਕ ਦੀ ਗਰਿਮਾ ਨੂੰ ਠੇਸ ਨਾ ਪਹੁੰਚੇ। ਰਾਕੇਸ਼ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕੀਤੀ ਹੈ ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਦੀਆਂ ਅੰਤਮ ਰਸਮਾਂ ਨਿਭਾਉਣ ਲਈ ਇਕੱਲੇ ਆਏ ਸਨ। ਇਕ ਵਾਰ ਉਨ੍ਹਾਂ ਨੇ ਇਕ ਬੱਚੀ ਦੇ ਪਿਤਾ ਦੇ ਅੰਤਮ ਸਸਕਾਰ 'ਚ ਮਦਦ ਕੀਤੀ ਸੀ।
ਨਵੀਂ ਦਿੱਲੀ: ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਪੁਲਿਸ ਸਟੇਸ਼ਨ 'ਚ ਤਾਇਨਾਤ 56 ਸਾਲਾ ਸਹਾਇਕ ਸਬ ਇੰਸਪੈਕਟਰ ਰਾਕੇਸ਼ ਕੁਮਾਰ ਇਨ੍ਹੀਂ ਦਿਨੀਂ ਕੋਰੋਨਾ ਨਾਲ ਮਾਰੇ ਗਏ ਲੋਕਾਂ ਦਾ ਸਸਕਾਰ ਕਰ ਰਹੇ ਹਨ। ਪਿਛਲੇ 36 ਸਾਲ ਤੋਂ ਦਿੱਲੀ ਪੁਲਿਸ 'ਚ ਸੇਵਾ ਨਿਭਾਅ ਰਹੇ ਰਾਕੇਸ਼ ਕੁਮਾਰ ਨੂੰ 13 ਅਪ੍ਰੈਲ ਤੋਂ ਲੋਧੀ ਕਾਲੋਨੀ ਸ਼ਮਸ਼ਾਨ ਘਾਟ ਵਿਖੇ ਡਿਊਟੀ 'ਤੇ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 13 ਅਪ੍ਰੈਲ ਤੋਂ ਉਨ੍ਹਾਂ ਨੇ ਇਕੱਲਿਆਂ 50 ਤੋਂ ਵੱਧ ਲਾਸ਼ਾਂ ਸਾੜੀਆਂ ਹਨ, ਕਿਉਂਕਿ ਉਨ੍ਹਾਂ ਦਾ ਅੰਤਮ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਘੱਟੋ-ਘੱਟ 1100 ਲਾਸ਼ਾਂ ਦੇ ਸਸਕਾਰ 'ਚ ਮਦਦ ਕੀਤੀ ਹੈ। ਇੰਨਾ ਹੀ ਨਹੀਂ, ਰਾਕੇਸ਼ ਕੁਮਾਰ ਨੇ ਆਪਣੀ ਬੇਟੀ ਦਾ ਵਿਆਹ ਵੀ ਮੁਲਤਵੀ ਕਰ ਦਿੱਤਾ ਹੈ।
ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਦੌਰਾਨ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਮੌਤ ਤੋਂ ਬਾਅਦ ਮ੍ਰਿਤਕ ਦੀ ਗਰਿਮਾ ਨੂੰ ਠੇਸ ਨਾ ਪਹੁੰਚੇ। ਰਾਕੇਸ਼ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਕੀਤੀ ਹੈ ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਦੀਆਂ ਅੰਤਮ ਰਸਮਾਂ ਨਿਭਾਉਣ ਲਈ ਇਕੱਲੇ ਆਏ ਸਨ। ਇਕ ਵਾਰ ਉਨ੍ਹਾਂ ਨੇ ਇਕ ਬੱਚੀ ਦੇ ਪਿਤਾ ਦੇ ਅੰਤਮ ਸਸਕਾਰ 'ਚ ਮਦਦ ਕੀਤੀ ਸੀ। ਇਕ ਹੋਰ ਉਦਾਹਰਣ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨੂੰ ਆਪਣੇ ਬਜ਼ੁਰਗ ਗੁਆਂਢੀ ਦੇ ਅੰਤਮ ਸੰਸਕਾਰ ਕਰਨ 'ਚ ਮਦਦ ਕੀਤੀ ਸੀ। ਮ੍ਰਿਤਕ ਬਜ਼ੁਰਗ ਦੇ ਬੱਚੇ ਵਿਦੇਸ਼ 'ਚ ਰਹਿੰਦੇ ਹਨ ਤੇ ਇਸ ਲਈ ਅੰਤਮ ਸਸਕਾਰ 'ਚ ਸ਼ਾਮਲ ਨਾ ਹੋ ਸਕੇ।

#DelhiPolice ASI Rakesh 56yr old, father of 3, lives in PS Nizamuddin barrack. On duty at Lodi Road crematorium since 13 Apr, has helped over 1100 last rites, himself lit pyre for over 50. Postponed daughter's marriage due yesterday to attend to #covid duties#DilKiPolice #Heroes pic.twitter.com/dQJhjnt81w
— #DilKiPolice Delhi Police (@DelhiPolice) May 6, 2021

ਰਾਕੇਸ਼ ਕੁਮਾਰ ਨੇ ਆਪਣੀ ਧੀ ਦੇ ਵਿਆਹ ਨੂੰ ਮੁਲਤਵੀ ਕਰਨ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਹ ਇਸ ਸਮੇਂ ਜਸ਼ਨ ਮਨਾਉਣ ਬਾਰੇ ਕਿਵੇਂ ਸੋਚ ਸਕਦੇ ਹਨ?
ਰਾਕੇਸ਼ ਕੁਮਾਰ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਉੱਥੇ ਹੀ ਰਹਿੰਦੇ ਹਨ। ਉਨ੍ਹਾਂ ਦੀ ਲੜਕੀ ਦਾ ਵਿਆਹ 7 ਮਈ ਨੂੰ ਹੋਣਾ ਸੀ, ਪਰ ਉਨ੍ਹਾਂ ਨੇ ਵਿਆਹ ਮੁਲਤਵੀ ਕਰ ਦਿੱਤਾ ਹੈ, ਕਿਉਂਕਿ ਉਹ ਆਪਣੀ ਡਿਊਟੀ ਵਿਚਕਾਰ ਨਹੀਂ ਛੱਡਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਹਰ ਵਾਰ ਪੀਪੀਈ ਕਿੱਟ ਅਤੇ ਡਬਲ ਮਾਸਕ ਪਹਿਨਦਾ ਹਾਂ, ਪਰ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਖ਼ਤਰੇ 'ਚ ਨਹੀਂ ਪਾਉਣਾ ਚਾਹੁੰਦਾ। ਇੱਥੇ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ। ਇਹ ਹੁਣ ਮੇਰਾ ਫਰਜ਼ ਹੈ। ਮੈਂ ਇਸ ਨੂੰ ਕਿਵੇਂ ਛੱਡ ਸਕਦਾ ਹਾਂ ਅਤੇ ਆਪਣੀ ਧੀ ਦੇ ਵਿਆਹ ਦਾ ਜਸ਼ਨ ਮਨਾ ਸਕਦਾ ਹਾਂ?
ਉੱਥੇ ਹੀ ਦਿੱਲੀ ਪੁਲਿਸ ਕਮਿਸ਼ਨਰ ਐਸ.ਐਨ. ਸ਼੍ਰੀਵਾਸਤਵ ਨੇ ਵੀ ਰਾਕੇਸ਼ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਟਵੀਟ ਕੀਤਾ, "ਕੋਵਿਡ ਸਮੇਂ ਕੁਝ ਅਸਲ ਹੀਰੋ ਸਾਹਮਣੇ ਆਏ ਹਨ। ਏਐਸਆਈ ਰਾਕੇਸ਼ ਪ੍ਰਸ਼ੰਸਾ ਅਤੇ ਤਰੀਫ਼ ਦੇ ਹੱਕਦਾਰ ਹਨ। ਅਸਲ 'ਚ ਉਹ ਅਜਿਹੇ ਸ਼ਖ਼ਸ ਹਨ, ਜੋ ਸਮਾਜ ਲਈ ਖੁਦ ਨੂੰ ਅੱਗੇ ਰੱਖਦੇ ਹਨ। ਕੁਝ ਲੋਕਾਂ ਨੂੰ ਇਨ੍ਹਾਂ ਨੂੰ ਸਿੱਖਣ ਦੀ ਜ਼ਰੂਰਤ ਹੈ।"