Prajwal Revanna Case: 31 ਮਈ ਨੂੰ 8 ਵਜੇ ਬੈਂਗਲੁਰੂ ਪਹੁੰਚੇਗਾ ਪ੍ਰਜਵਲ ਰੇਵੰਨਾ ਦਾ ਜਹਾਜ਼, ਲੈਂਡ ਕਰਦਿਆਂ SIT ਕਰੇਗੀ ਗ੍ਰਿਫ਼ਤਾਰ
Prajwal Revanna Case: ਜੇਡੀਐਸ ਪਾਰਟੀ ਤੋਂ ਕੱਢੇ ਗਏ ਅਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੇ ਸੋਮਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਦੱਸਿਆ ਸੀ ਕਿ ਉਹ ਕਿਸ ਦਿਨ ਭਾਰਤ ਆਉਣ ਵਾਲੇ ਹਨ।
Prajwal Revanna: ਕਰਨਾਟਕ ਦੇ ਮਸ਼ਹੂਰ ਅਸ਼ਲੀਲ ਵੀਡੀਓ ਕਾਂਡ ਤੋਂ ਬਾਅਦ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ 31 ਮਈ ਨੂੰ ਬੈਂਗਲੁਰੂ ਪਹੁੰਚਣਗੇ। ਜਾਣਕਾਰੀ ਮੁਤਾਬਕ ਪ੍ਰਜਵਲ ਰੇਵੰਨਾ ਦਾ ਜਹਾਜ਼ ਸਵੇਰੇ 8 ਵਜੇ ਬੈਂਗਲੁਰੂ ਏਅਰਪੋਰਟ 'ਤੇ ਲੈਂਡ ਕਰੇਗਾ। SIT ਰੇਵੰਨਾ ਨੂੰ ਏਅਰਪੋਰਟ ਪਹੁੰਚਦੇ ਹੀ ਗ੍ਰਿਫਤਾਰ ਕਰ ਲਵੇਗੀ। ਇਸ ਤੋਂ ਪਹਿਲਾਂ ਪ੍ਰਜਵਲ ਰੇਵੰਨਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਆਸੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ ਕਿਉਂਕਿ 26 ਅਪ੍ਰੈਲ ਨੂੰ ਵੋਟਿੰਗ ਵਾਲੇ ਦਿਨ ਤੱਕ ਇਸ ਗੱਲ ਦੀ ਕਿਤੇ ਵੀ ਚਰਚਾ ਨਹੀਂ ਸੀ ਪਰ ਜਿਵੇਂ ਹੀ ਉਹ ਆਪਣੇ ਪ੍ਰੋਗਰਾਮ ਮੁਤਾਬਕ ਵਿਦੇਸ਼ ਲਈ ਨਿਕਲੇ ਤਾਂ ਹੰਗਾਮਾ ਖੜ੍ਹਾ ਹੋ ਗਿਆ।
'ਮੈਂ 31 ਮਈ ਨੂੰ SIT ਦੇ ਸਾਹਮਣੇ ਪੇਸ਼ ਹੋਵਾਂਗਾ'
ਖੁਦ ਬਣਾਈ ਵੀਡੀਓ ਵਿੱਚ ਪ੍ਰਜਵਲ ਰੇਵੰਨਾ ਨੇ ਕਿਹਾ, "ਮੈਂ 31 ਮਈ ਨੂੰ SIT ਦੇ ਸਾਹਮਣੇ ਪੇਸ਼ ਹੋਵਾਂਗਾ।" ਰਾਹੁਲ ਗਾਂਧੀ 'ਤੇ ਦੋਸ਼ ਲਗਾਉਂਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਹੋਰ ਕਈ ਕਾਂਗਰਸੀ ਨੇਤਾ ਮੇਰੇ ਖਿਲਾਫ ਬੋਲਣ ਲੱਗ ਪਏ ਅਤੇ ਸਿਆਸੀ ਸਾਜ਼ਿਸ਼ਾਂ ਰਚੀਆਂ ਗਈਆਂ।
ਇਹ ਵੀ ਪੜ੍ਹੋ: Lok Sabha Election: 4 ਜੂਨ ਤੋਂ ਬਾਅਦ ਈਡੀ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਚੀ ਰੱਬ ਵਾਲੀ ਕਹਾਣੀ: ਰਾਹੁਲ ਗਾਂਧੀ
ਪ੍ਰਜਵਲ ਨੇ ਅੱਗੇ ਕਿਹਾ, "ਜਦੋਂ 26 ਅਪ੍ਰੈਲ ਨੂੰ ਚੋਣਾਂ ਹੋਈਆਂ ਸਨ, ਉਦੋਂ ਤੱਕ ਮੇਰੇ ਖਿਲਾਫ ਕੋਈ ਕੇਸ ਨਹੀਂ ਸੀ ਅਤੇ ਨਾ ਹੀ ਕੋਈ ਐਸਆਈਟੀ ਬਣਾਈ ਗਈ ਸੀ। ਜਦੋਂ ਕਿ ਮੇਰੀ ਵਿਦੇਸ਼ ਯਾਤਰਾ ਪਹਿਲਾਂ ਹੀ ਤੈਅ ਸੀ। ਜਦੋਂ ਮੈਂ ਆਪਣੀ ਯਾਤਰਾ 'ਤੇ ਸੀ ਤਾਂ ਮੈਨੂੰ ਦੋਸ਼ਾਂ ਬਾਰੇ ਪਤਾ ਲੱਗਿਆ। ਮੈਂ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਐਸਆਈਟੀ ਦੇ ਸਾਹਮਣੇ ਪੇਸ਼ ਹੋਵਾਂਗਾ ਅਤੇ ਜਾਂਚ ਨਾਲ ਜੁੜੀ ਸਾਰੀ ਜਾਣਕਾਰੀ ਦੇਵਾਂਗਾ।
'ਮੈਂ ਸਭ ਕੁਝ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ'
ਉਨ੍ਹਾਂ ਨੇ ਕੰਨੜ ਭਾਸ਼ਾ ਵਿੱਚ ਜਾਰੀ ਇੱਕ ਵੀਡੀਓ ਬਿਆਨ ਵਿੱਚ, ਕਿਹਾ, 'ਰੱਬ, ਜਨਤਾ ਅਤੇ ਮੇਰੇ ਪਰਿਵਾਰ ਦਾ ਆਸ਼ੀਰਵਾਦ ਮੇਰੇ 'ਤੇ ਬਣਿਆ ਰਹੇ। ਮੈਂ ਯਕੀਨੀ ਤੌਰ 'ਤੇ ਸ਼ੁੱਕਰਵਾਰ 31 ਮਈ ਨੂੰ SIT ਦੇ ਸਾਹਮਣੇ ਪੇਸ਼ ਹੋਵਾਂਗਾ। ਵਾਪਸ ਆਉਣ ਤੋਂ ਬਾਅਦ ਮੈਂ ਇਹ ਸਭ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਮੇਰੇ 'ਤੇ ਵਿਸ਼ਵਾਸ ਰੱਖੋ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਮਾਤਾ-ਪਿਤਾ, ਦਾਦਾ ਐਚ.ਡੀ. ਦੇਵਗੌੜਾ, ਚਾਚਾ ਅਤੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ, ਸੂਬੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਤੋਂ ਮੁਆਫੀ ਮੰਗਦੇ ਹਨ।