ਪੜਚੋਲ ਕਰੋ
Advertisement
Prashant Bhushan Contempt Case: ਮੁਆਫੀ ਨਹੀਂ ਮੰਗਣਗੇ ਪ੍ਰਸ਼ਾਂਤ ਭੂਸ਼ਣ, ਸੁਪਰੀਮ ਕੋਰਟ ਨੇ ਦਿੱਤਾ ਦੋ ਦਿਨ ਦਾ ਸਮਾਂ
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਜਵਾਬ ਤੋਂ ਬਾਅਦ 25 ਅਗਸਤ ਨੂੰ ਕੋਰਟ ਇਸ ਮਾਮਲੇ 'ਚ ਸ਼ਾ ਦਾ ਐਲਾਨ ਕਰ ਸਕਦੀ ਹੈ। ਇਸ ਮਾਮਲੇ 'ਚ ਜ਼ਿਆਦਾਤਰ ਛੇ ਮਹੀਨੇ ਦੀ ਸਜ਼ਾ ਜਾਂ ਜ਼ੁਰਮਾਨਾ ਜਾਂ ਫਿਰ ਦੋਵੇਂ ਹੀ ਹੋ ਸਕਦੇ ਹਨ।
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇੱਕ ਵਾਰ ਫਿਰ ਤੋਂ ਅਦਾਲਤੀ ਹੱਤਕ ਦੇ ਮਾਮਲੇ ਵਿੱਚ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਭੂਸ਼ਣ ਨੇ ਅੱਜ ਸੁਪਰੀਮ ਕੋਰਟ ਵਿੱਚ ਆਪਣਾ ਦੂਜਾ ਜਵਾਬ ਦਾਇਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਿਆਂ ਸੰਸਥਾ ਦੀ ਭਲਾਈ ਲਈ ਇਹ ਟਵੀਟ ਕੀਤੇ ਸੀ। ਇਸ ਲਈ ਮੁਆਫੀ ਮੰਗਣਾ ਕੋਈ ਅਰਥ ਨਹੀਂ ਰੱਖਦਾ। ਸੁਪਰੀਮ ਕੋਰਟ ਨੇ ਭੂਸ਼ਣ ਨੂੰ ਉਨ੍ਹਾਂ ਦੇ ਬਿਆਨ 'ਤੇ ਇੱਕ ਵਾਰ ਫਿਰ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ।
ਸੁਪਰੀਮ ਕੋਰਟ ਵਿੱਚ ਦਾਇਰ ਕੀਤੇ ਆਪਣੇ ਤਾਜ਼ਾ ਜਵਾਬ ਵਿੱਚ ਭੂਸ਼ਣ ਨੇ ਅਫਸੋਸ ਜ਼ਾਹਰ ਕੀਤਾ ਕਿ ਸੁਣਵਾਈ ਦੌਰਾਨ ਅਦਾਲਤ ਨੇ ਉਸ ਨੂੰ ਬਿਆਨ 'ਤੇ ਮੁੜ ਵਿਚਾਰ ਕਰਨ ਲਈ ਦੋ ਦਿਨ ਦਾ ਸਮਾਂ ਦੇਣ ਦੀ ਗੱਲ ਕੀਤੀ, ਪਰ ਹੁਕਮ ਵਿੱਚ ਲਿਖਿਆ ਕਿ ਸਮਾਂ ਬਗੈਰ ਸ਼ਰਤ ਮੁਆਫੀ ਮੰਗਣ ਲਈ ਦਿੱਤਾ ਗਿਆ ਹੈ।
ਦੱਸ ਦਈਏ ਕਿ ਅੱਜ ਸੁਪਰੀਮ ਕੋਰਟ ਵੱਲੋਂ ਮਿਲੀ ਮੋਹਲਤ ਦਾ ਆਖਰੀ ਦਿਨ ਸੀ, ਪਰ ਭੂਸ਼ਣ ਨੇ ਆਪਣਾ ਬਿਆਨ ਬਦਲਣ ਤੋਂ ਇਨਕਾਰ ਕਰ ਦਿੱਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Breaking: @pbhushan1 files a supplementary affidavit: "If I retract a statement before this court that I otherwise believe to be true or offer an insincere apology, that in my eyes would amount to the contempt of my conscience and of an institution that I hold in highest esteem" pic.twitter.com/i4KNbXHlEb
— Yogendra Yadav (@_YogendraYadav) August 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਵਿਸ਼ਵ
ਵਿਸ਼ਵ
ਕ੍ਰਿਕਟ
Advertisement