ਪੜਚੋਲ ਕਰੋ
ਗਰਭਵਤੀ ਬੱਕਰੀ ਨਾਲ ਅੱਠ ਜਣਿਆਂ ਕੀਤਾ ਬਲਾਤਕਾਰ, ਬੱਕਰੀ ਦੀ ਮੌਤ, ਕੇਸ ਦਰਜ

ਚੰਡੀਗੜ੍ਹ: ਹਰਿਆਣਾ ਦੇ ਮੇਵਾਤ ਵਿੱਚ ਅੱਠ ਲੋਕਾਂ ਉੱਪਰ ਗਰਭਵਤੀ ਬੱਕਰੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਘਟਨਾ ਤੋਂ ਅਗਲੇ ਹੀ ਦਿਨ ਬੱਕਰੀ ਦੀ ਮੌਤ ਹੋ ਚੁੱਕੀ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਬੱਕਰੀ ਦੇ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਅਸਲੂ ਨਾਂ ਦੇ ਵਿਅਕਤੀ ਨੇ ਨਗੀਨਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਬੀਤੀ 25 ਜੁਲਾਈ ਨੂੰ ਕੁੱਲ ਅੱਠ ਜਣਿਆਂ ਨੇ ਉਸ ਦੀ ਗਰਭਵਤੀ ਬੱਕਰੀ ਨਾਲ ਬਲਾਤਕਾਰ ਕੀਤਾ। ਤਿੰਨ ਮੁਲਜ਼ਮਾਂ ਦੀ ਸ਼ਨਾਖ਼ਤ ਸਾਵਾਕਰ, ਹਾਰੁਨ ਤੇ ਜ਼ਫ਼ਰ ਵਜੋਂ ਹੋਈ ਹੈ ਪਰ ਬਾਕੀਆਂ ਦੀ ਪਛਾਣ ਹੋਣਾ ਹਾਲੇ ਬਾਕੀ ਹੈ। ਪੇਸ਼ੇ ਤੋਂ ਟਰੱਕ ਡਰਾਈਵਰ ਬੱਕਰੀ ਦੇ ਮਾਲਕ ਅਸਲੂ ਨੇ ਦੱਸਿਆ ਕਿ ਉਸ ਦੀਆਂ ਚਾਰ ਬੱਕਰੀਆਂ ਪਹਿਲਾਂ ਚੋਰੀ ਹੋ ਗਈਆਂ ਸਨ। ਇਹ ਪੰਜਵੀਂ ਆਖ਼ਰੀ ਬੱਕਰੀ ਸੀ। ਉਸ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਤਕਰੀਬਨ 11 ਵਜੇ ਬਾਹਰ ਆਵਾਜ਼ ਸੁਣਾਈ ਦਿੱਤੀ। ਉਸ ਨੇ ਜਾ ਕੇ ਵੇਖਿਆ ਤਾਂ ਬੱਕਰੀ ਵਾੜੇ ਵਿੱਚ ਨਹੀਂ ਸੀ ਤੇ ਉਸ ਨੂੰ ਬਾਹਰ ਆਪਣੀ ਬੱਕਰੀ ਜ਼ਖ਼ਮੀ ਹਾਲਤ ਵਿੱਚ ਮਿਲੀ। ਅਸਲੂ ਨੇ ਦੱਸਿਆ ਕਿ ਉਹ ਚੱਲ ਵੀ ਨਹੀਂ ਸਕਦੀ ਤੇ ਉਹ ਚੁੱਕ ਕੇ ਉਸ ਨੂੰ ਘਰ ਲੈ ਆਇਆ ਤੇ ਉਸ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਈ। ਅਗਲੇ ਦਿਨ ਉਸ ਦੀ ਹਾਲਤ ਖ਼ਰਾਬ ਹੋ ਗਈ ਤੇ ਸ਼ਾਮ ਨੂੰ ਛੇ ਵਜੇ ਪਿੰਡ ਵਾਲਿਆਂ ਦੇ ਕਹਿਣ 'ਤੇ ਪੁਲਿਸ ਆਈ। ਨਗੀਨਾ ਪੁਲਿਸ ਥਾਣੇ ਦੇ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਬੱਕਰੀ ਦੀ ਲਾਸ਼ ਦੀ ਡੰਗਰ ਡਾਕਟਰ ਵੱਲੋਂ ਜਾਂਚ ਕੀਤੀ ਗਈ ਹੈ ਤੇ ਨਮੂਨੇ ਲੈ ਕੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਫਿਲਹਾਲ ਆਈਪੀਸੀ ਦੀ ਧਾਰਾ 34, 377 ਤੇ 429, ਪਸ਼ੂਆਂ ਨਾਲ ਦਰਿੰਦਗੀ ਰੋਕੂ ਐਕਟ 1960 ਦੇ ਸੈਕਸ਼ਨ 11 (1)(a) ਤੇ (I) ਤਹਿਤ ਮਾਮਲਾ ਦਰਜ ਕਰ ਲਿਆ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ PETA ਇੰਡੀਆ ਦੇ ਐਮਰਜੈਂਸੀ ਰਿਸਪੌਂਸ ਕੋਆਰਡੀਨੇਟਰ ਮੀਤ ਅਸ਼ਰ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੇ ਪਹਿਲਾਂ ਉਸ ਦੀ ਬੱਕਰੀ 'ਤੇ ਤਸ਼ੱਦਦ ਕੀਤਾ ਫਿਰ ਗੈਂਗਰੇਪ ਕੀਤਾ। ਮੀਤ ਨੇ ਕਿਹਾ ਕਿ ਜੋ ਲੋਕ ਹਿੰਸਕ ਹੁੰਦੇ ਹਨ, ਉਹ ਪਹਿਲਾਂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਤੇ ਫਿਰ ਇਨਸਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















