10 ਦਿਨ 'ਚ ਖੱਟਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਤਿਆਰੀ, ਬੀਜੇਪੀ ਲੀਡਰ ਦਾ ਵੱਡਾ ਦਾਅਵਾ
ਬੀਜੇਪੀ ਦੇ ਐਮਐਲਸੀ ਤੋਂ ਜਦੋਂ ਖੱਟਰ ਦੇ ਬਿਆਨ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਖੱਟਰ ਹਫ਼ਤੇ 'ਚ ਦਸ ਦਿਨ 'ਚ ਹਟਾ ਦਿੱਤੇ ਜਾਣਗੇ।
ਨਵੀਂ ਦਿੱਲੀ: ਬੀਜੇਪੀ ਤਿੰਨ ਸੂਬਿਆਂ 'ਚ ਚਾਰ ਮੁੱਖ ਮੰਤਰੀ ਬਦਲ ਚੁੱਕੀ ਹੈ। ਹੁਣ ਚੌਥੇ ਨੰਬਰ 'ਤੇ ਕੀ ਖੱਟਰ ਬਾਊਂਡਰੀ ਪਾਰ ਹੋਣ ਵਾਲੇ ਹਨ? ਇਹ ਸਵਾਲ ਨਹੀਂ ਬਲਕਿ ਇਸ਼ਾਰਾ ਹੈ ਉਹ ਵੀ ਕਿਸੇ ਹੋਰ ਵੱਲ ਨਹੀਂ ਬਲਕਿ ਬੀਜੇਪੀ ਦੇ ਲੀਡਰ ਹੀ ਇਸ਼ਾਰੇ ਦੇ ਰਹੇ ਹਨ। ਯੂਪੀ ਦੇ ਸ਼ਾਮਲੀ ਪਹੁੰਚੇ ਬੀਜੇਪੀ ਦੇ ਐਮਆਲਸੀ ਨੇ ਇਕ ਹਫ਼ਤੇ 'ਚ ਖੱਟਰ ਨੂੰ ਹਟਾਉਣ ਦੀ ਗੱਲ ਕਹਿ ਕੇ ਖਲਬਲੀ ਜ਼ਰੂਰ ਮਚਾ ਦਿੱਤੀ। ਦਰਅਸਲ ਇਨੀਂ ਦਿਨੀਂ ਖੱਟਰ ਦਾ 'ਜੈਸੇ ਕੋ ਤੈਸਾ' ਵਾਲਾ ਬਿਆਨ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਕਿਸਾਨਾਂ ਨਾਲ ਮੁਕਾਬਲੇ ਦੀ ਗੱਲ ਕਹਿ ਰਹੇ ਹਨ।
ਬੀਜੇਪੀ ਦੇ ਐਮਐਲਸੀ ਤੋਂ ਜਦੋਂ ਖੱਟਰ ਦੇ ਬਿਆਨ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਖੱਟਰ ਹਫ਼ਤੇ 'ਚ ਦਸ ਦਿਨ 'ਚ ਹਟਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਵੀਰੇਂਦਰ ਗੁਰਜਰ ਨੇ ਕਿਹਾ ਕਿ ਕੋਈ ਕਿਸੇ ਦਾ ਇਲਾਜ ਨਹੀਂ ਕਰ ਸਕਦਾ। ਲੋਕਤੰਤਰ ਹੈ ਇਹ ਸਭ ਦਾ ਇਲਾਜ ਕਰਦਾ ਹੈ। ਬੀਜੇਪੀ ਨੇ ਹਾਲ ਹੀ 'ਚ ਵੀਰੇਂਦਰ ਗੁਰਜਰ ਨੂੰ ਐਮਐਲਸੀ ਬਣਾਇਆ ਹੈ।
ਖੇਤੀ ਕਾਨੂੰਨਾਂ ਨੂੰ ਲੈਕੇ ਜਾਰੀ ਅੰਦੋਲਨ 'ਤੇ ਕਰਨਾਲ 'ਚ ਕਿਸਾਨਾਂ ਤੇ ਲਾਠੀਚਾਰਜ ਨੂੰ ਲੈਕੇ ਖੱਟਰ 'ਤੇ ਸਵਾਲ ਉੱਠ ਰਹੇ ਹਨ। ਇਨੀਂ ਦਿਨੀਂ ਹਰਿਆਣਾ 'ਚ ਝੋਨੇ ਦੀ ਖਰੀਦ 'ਚ ਦੇਰੀ 'ਤੇ ਵੀ ਵਿਵਾਦ ਹੈ। ਹਾਲਾਂਕਿ ਬੀਜੇਪੀ ਨੇ ਬਿਨਾਂ ਵਿਵਾਦ ਵਾਲੇ ਸੂਬਿਆਂ 'ਚ ਵੀ ਸੀਐਮ ਬਦਲ ਦਿੱਤੇ। ਅਜਿਹੇ ਚ ਕੱਟਰ ਹਟਾਏ ਜਾਂਦੇ ਹਨ ਤਾਂ ਵੀ ਕੋਈ ਹੈਰਾਨੀ ਨਹੀਂ ਹੋਵੇਗੀ।
ਖੱਟਰ ਨੇ ਕੀ ਕਿਹਾ ਸੀ?
ਮਨੋਹਰ ਲਾਲਖੱਟਰ ਨੇ ਐਤਵਾਰ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੀ ਇਕ ਬੈਠਕ ਦੌਰਾਨ ਕਥਿਤ ਤੌਰ 'ਤੇ ਜੈਸੇ ਕੋ ਤੈਸਾ ਸਬੰਧੀ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਤੋਂ 500 ਤੋਂ 1000 ਲੋਕਾਂ ਦਾ ਸਮੂਹ ਬਣਾਉਣ 'ਤੇ ਜੇਲ੍ਹ ਜਾਣ ਲਈ ਵੀ ਤਿਆਰ ਰਹਿਣ ਲਈ ਕਿਹਾ ਸੀ। ਖੱਟਰ ਨੇ ਕਿਹਾ ਸੀ, 'ਚੱਕ ਲਓ ਡਾਂਗਾ, ਭੜਕੇ ਹੋਏ ਕਿਸਾਨਾਂ ਨੂੰ ਤੁਸੀਂ ਵੀ ਜਵਾਬ ਦਿਉ। ਦੇਖ ਲਵਾਂਗੇ। ਜ਼ਮਾਨਤ ਦੀ ਚਿੰਤਾ ਨਾ ਕਰਨਾ। ਦੋ-ਚਾਰ ਮਹੀਨੇ ਜੇਲ੍ਹ ਰਹਿ ਜਾਓਗੇ ਤਾਂ ਵੱਡੇ ਲੀਡਰ ਬਣ ਜਾਓਗੇ।'