Gandhi Jayanti: ਪੀਐਮ ਮੋਦੀ ਨੇ ਰਾਜਘਾਟ ਜਾਕੇ ਦਿੱਤੀ ਬਾਪੂ ਗਾਂਧੀ ਨੂੰ ਸ਼ਰਧਾਂਜਲੀ, ਕਿਹਾ-ਤੁਹਾਡਾ ਜੀਵਨ ਹਰ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ
ਪੀਐਮ ਮੋਦੀ ਨੇ ਕਿਹਾ, 'ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਨਮ-ਜਯੰਤੀ ਸ਼ਰਧਾਂਜਲੀ। ਪੂਜਨੀਕ ਬਾਪੂ ਦਾ ਜੀਵਨ ਤੇ ਆਦਰਸ਼ ਦੇਸ਼ ਦੀ ਹਰ ਪੀੜ੍ਹੀ ਨੂੰ ਫਰਜ਼ ਦੇ ਰਾਹਾਂ 'ਤੇ ਚੱਲਣ ਲਈ ਪ੍ਰੇਰਿਤ ਕਰੇਗਾ।
ਨਵੀਂ ਦਿੱਲੀ: ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਦੇ ਮੌਕੇ 'ਤੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਰਾਜਘਾਟ ਜਾਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਮਹਾਤਮਾ ਗਾਂਧੀ ਦੀ ਜ਼ਿੰਦਗੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ। ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਨ੍ਹਾਂ ਜਯੰਤੀ 'ਤੇ ਨਮਨ ਕੀਤਾ।
ਬਾਪੂ ਦੀ ਜੀਵਨ ਹਰ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ- ਪੀਐਮ ਮੋਦੀ
ਪੀਐਮ ਮੋਦੀ ਨੇ ਕਿਹਾ, 'ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਨਮ-ਜਯੰਤੀ ਸ਼ਰਧਾਂਜਲੀ। ਪੂਜਨੀਕ ਬਾਪੂ ਦਾ ਜੀਵਨ ਤੇ ਆਦਰਸ਼ ਦੇਸ਼ ਦੀ ਹਰ ਪੀੜ੍ਹੀ ਨੂੰ ਫਰਜ਼ ਦੇ ਰਾਹਾਂ 'ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਇਸ ਤੋਂ ਬਾਅਦ ਪੀਐਮ ਮੋਦੀ ਰਾਜਘਾਟ ਪਹੁੰਚੇ।'
#WATCH Prime Minister Narendra Modi pays floral tributes to Mahatma Gandhi at Rajghat on #GandhiJayanti pic.twitter.com/GE63jP2Nhe
— ANI (@ANI) October 2, 2021
ਸ਼ਾਸਤਰੀ ਜੀ ਦਾ ਜੀਵਨ ਦੇਸ਼ਵਾਸੀਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣਿਆ ਰਹੇਗਾ- ਪੀਐਮ ਮੋਦੀ
ਇਕ ਹੋਰ ਟਵੀਟ 'ਚ ਲਾਲ ਬਹਾਦਰ ਸ਼ਾਸਤਰੀ ਨੂੰ ਨਮਨ ਕਰਦਿਆਂ ਹੋਇਆਂ ਮੋਦੀ ਨੇ ਕਿਹਾ, 'ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਕੋਟਿਨ ਕੋਟਿ ਨਮਨ। ਮੁੱਲਾਂ ਤੇ ਸਿਧਾਂਤਾਂ 'ਤੇ ਆਧਾਰਤ ਉਨ੍ਹਾਂ ਦਾ ਜੀਵਨ ਦੇਸ਼ ਵਾਸੀਆਂ ਲਈ ਹਮੇਸ਼ਾਂ ਪ੍ਰੇਰਣਾ ਸਰੋਤ ਬਣਿਆ ਰਹੇਗਾ।
पूर्व प्रधानमंत्री लाल बहादुर शास्त्री जी को उनकी जयंती पर शत-शत नमन। मूल्यों और सिद्धांतों पर आधारित उनका जीवन देशवासियों के लिए हमेशा प्रेरणास्रोत बना रहेगा।
— Narendra Modi (@narendramodi) October 2, 2021
ਪੀਐਮ ਮੋਦੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕਸਭਾ ਸਪੀਕਰ ਓਮ ਬਿਰਲਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਰਾਜਘਾਟ 'ਤੇ ਸਰਵ-ਧਰਮ ਪ੍ਰਾਰਥਨਾ ਦਾ ਆਯੋਜਨ ਕੀਤਾ ਗਿਆ ਹੈ। ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ 'ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੌਜੂਦ ਰਹਿਣਗੇ ਤੇ ਸ਼ਰਧਾਂਜਲੀ ਦੇਣਗੇ।