PM Modi Twitter Followers: ਟਵਿਟਰ 'ਤੇ ਮੋਦੀ ਦੀ ਸਰਦਾਰੀ, ਟਵਿਟਰ ਤੇ ਹੋਏ 70 ਮਿਲਿਅਨ ਫੌਲੋਅਰਸ
ਮੋਦੀ ਸਾਲ 2020 'ਚ ਵੀ ਅਗਸਤ ਮਹੀਨੇ ਤੋਂ ਲੈਕੇ ਅਕਤੂਬਰ ਦੇ ਵਿਚ ਟਵਿੱਟਰ, ਯੂਟਿਊਬ ਤੇ ਗੂਗਲ ਸਰਚ ਦੇ ਨਾਲ ਟ੍ਰੈਂਡਿੰਗ ਚਾਰਟ 'ਚ ਟੌਪ 'ਤੇ ਸਨ।
ਨਵੀਂ ਦਿੱਲੀ: ਟਵਿਟਰ 'ਤੇ ਪੀਐਮ ਮੋਦੀ ਦੇ 70 ਮਿਲਿਅਨ ਫੌਲੋਅਰਸ ਹੋ ਗਏ ਹਨ। ਅਜਿਹੇ 'ਚ ਪ੍ਰਧਾਨ ਮੰਤਰੀ ਸੋਸ਼ਲ ਮੀਡੀਆ 'ਤੇ ਫੌਲੋ ਕੀਤੇ ਜਾਣ ਵਾਲੇ ਲੀਡਰਾਂ ਦੀ ਲਿਸਟ 'ਚ ਇਕ ਵਾਰ ਫਿਰ ਤੋਂ ਸਿਖਰ 'ਤੇ ਪਹੁੰਚ ਗਏ ਹਨ। ਹਾਲਾਂਕਿ ਮੋਦੀ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਨਾਂਅ ਸੀ।
ਦੱਸ ਦੇੀਏ ਕਿ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਅਕਾਊਂਟ ਨੂੰ ਕਰੀਬ 88.7 ਮਿਲੀਅਨ ਯਾਨੀ 8 ਕਰੋੜ, 87 ਲੱਖ ਲੋਕਾਂ ਨੇ ਫੌਲੋ ਕੀਤਾ ਸੀ। ਉਸ ਸਮੇਂ ਦੁਨੀਆਂ ਦੇ ਸਰਗਰਮ ਲੀਡਰਾਂ ਦੀ ਲਿਸਟ 'ਚ ਮੋਦੀ ਦੂਜੇ ਨੰਬਰ 'ਤੇ ਸਨ।
ਉਸ ਸਮੇਂ ਪੀਐਮ ਮੋਦੀ ਦੇ 64.7 ਮਿਲਿਅਨ ਯਾਨੀ 6 ਕਰੋੜ 47 ਲੱਖ ਫੌਲੋਅਰਸ ਦੇ ਨਾਲ ਦੂਜੇ ਨੰਬਰ 'ਤੇ ਸਨ। ਹੁਣ ਪੀਐਮ ਮੋਦੀ ਦੇ ਫੌਲੋਅਰਸ ਵਧ ਕੇ 70 ਮਿਲੀਅਨ ਯਾਨੀ ਕਿ ਸੱਤ ਕਰੋੜ ਤੋਂ ਪਾਰ ਪਹੁੰਚ ਗਏ ਹਨ।
ਮੋਦੀ ਸਾਲ 2020 'ਚ ਵੀ ਅਗਸਤ ਮਹੀਨੇ ਤੋਂ ਲੈਕੇ ਅਕਤੂਬਰ ਦੇ ਵਿਚ ਟਵਿੱਟਰ, ਯੂਟਿਊਬ ਤੇ ਗੂਗਲ ਸਰਚ ਦੇ ਨਾਲ ਟ੍ਰੈਂਡਿੰਗ ਚਾਰਟ 'ਚ ਟੌਪ 'ਤੇ ਸਨ। ਜਿਸ ਤੋਂ ਜ਼ਾਹਿਰ ਹੈ ਕਿ ਮੋਦੀ ਇੰਟਰਨੈੱਟ ਦੀ ਦੁਨੀਆਂ 'ਚ ਕਾਫੀ ਮਸ਼ਹੂਰ ਹਨ।
ਕਾਂਗਰਸ ਲੀਡਰਾਂ 'ਚੋਂ ਰਾਹੁਲ ਗਾਂਧੀ ਦੇ ਟਵਿਟਰ 'ਤੇ 19.4 ਮਿਲਿਅਨ ਫੌਲੋਅਰਸ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਫੌਲੋਅਰਸ 6 ਮਿਲਿਅਨ ਹਨ। ਫੌਲੋਅਰਸ ਦੀ ਗੱਲ ਕਰੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 22.8 ਮਿਲਿਅਨ ਫੌਲੋਅਰਸ ਹਨ। ਜਦਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਤਯਨਾਥ ਦੇ 14.5 ਮਿਲਿਅਨ ਫੌਲੋਅਰਸ ਹਨ।
ਇਹ ਵੀ ਪੜ੍ਹੋ: ਪੰਜਾਬ ਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ: ਬਲਬੀਰ ਸਿੰਘ ਸਿੱਧੂ
ਇਹ ਵੀ ਪੜ੍ਹੋ: ਪੰਜਾਬੀ ਸਿੰਗਰ Sharry Maan ਨੂੰ ਇੰਗਲੈਂਡ 'ਚ ਮਿਲੀ ਪ੍ਰੇਮਿਕਾ, ਸੋਸ਼ਲ ਮੀਡੀਆ 'ਤੇ ਖੁਦ ਇੰਝ ਦਿੱਤੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904