'ਬੀਜੇਪੀ ਦੀ ਫੇਸਬੁੱਕ ਅਧਿਕਾਰੀਆਂ ਨਾਲ ਗੰਢਤੁਪ', ਪ੍ਰਿਯੰਕਾ ਗਾਂਧੀ ਨੇ ਲਾਏ ਵੱਡੇ ਇਲਜ਼ਾਮ
ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਫੇਸਬੁੱਕ 'ਤੇ ਕੋਈ ਕਾਰਵਾਈ ਨਾ ਕਰ ਸਕੇ ਇਸ ਲਈ ਬੀਜੇਪੀ ਨੇ ਫੇਸਬੁੱਕ ਦੇ ਅਧਿਕਾਰੀਆਂ ਨਾਲ ਗੰਢਤੁਪ ਕੀਤੀ ਤਾਂ ਜੋ ਸੋਸ਼ਲ ਮੀਡੀਆ 'ਤੇ ਕੰਟਰੋਲ ਰਹਿ ਸਕੇ।
ਨਵੀਂ ਦਿੱਲੀ: ਫੇਸਬੁੱਕ ਹੇਟ ਸਪੀਚ ਦੇ ਮੁੱਦੇ 'ਤੇ ਵਿਰੋਧੀ ਦਲ ਮੋਦੀ ਸਰਕਾਰ 'ਤੇ ਹਮਲਾਵਰ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਹੁਣ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਸ਼ਬਦੀ ਵਾਰ ਕੀਤਾ ਹੈ। ਪ੍ਰਿਯੰਕਾ ਨੇ ਇਕ ਫੇਸਬੁੱਕ ਪੋਸਟ ਜਰਡੀਏ ਬੀਜੇਪੀ ਲੀਡਰਾਂ ਦੇ ਫੇਸਬੁੱਕ ਅਧਿਕਾਰੀਆਂ ਨਾਲ ਗੰਢ-ਤੁਪ ਦੇ ਇਲਜ਼ਾਮ ਲਾਏ ਹਨ।
ਉਨ੍ਹਾਂ ਕਿਹਾ ਭਾਰਤ ਦੇ ਜ਼ਿਆਦਾਤਰ ਮੀਡੀਆ ਚੈਨਲਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੀ ਵਾਰੀ ਹੈ। ਬੀਜੇਪੀ ਨਫ਼ਰਤ ਤੇ ਪ੍ਰੋਪੇਗੰਡਾ ਫੈਲਾਉਣ ਲਈ ਹਰ ਤਰ੍ਹਾਂ ਦੇ ਹੱਥਕੰਢੇ ਅਪਣਾਉਂਦੀ ਹੈ।। ਫੇਸਬੁੱਕ ਜੋ ਆਮ ਲੋਕਾਂ ਲਈ ਭਾਵਨਾਵਾਂ ਵਿਅਕਤ ਕਰਨ ਦਾ ਸੌਖਾ ਮਾਧਿਆਮ ਹੈ ਉਸ ਦਾ ਇਸਤੇਮਾਲ ਵੀ ਬੀਜੇਪੀ ਲੀਡਰਾਂ ਤੇ ਕਾਰਕੁੰਨਾ ਨੇ ਗੁੰਮਰਾਹਕੁੰਨ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਲਈ ਕੀਤਾ।
ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਫੇਸਬੁੱਕ 'ਤੇ ਕੋਈ ਕਾਰਵਾਈ ਨਾ ਕਰ ਸਕੇ ਇਸ ਲਈ ਬੀਜੇਪੀ ਨੇ ਫੇਸਬੁੱਕ ਦੇ ਅਧਿਕਾਰੀਆਂ ਨਾਲ ਗੰਢਤੁਪ ਕੀਤੀ ਤਾਂ ਜੋ ਸੋਸ਼ਲ ਮੀਡੀਆ 'ਤੇ ਕੰਟਰੋਲ ਰਹਿ ਸਕੇ।
ਰਾਹੁਲ ਗਾਂਧੀ ਨੇ ਕੀ ਕਿਹਾ:
ਪ੍ਰਿਯੰਕਾ ਗਾਂਧੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਸੀ। ਉਨ੍ਹਾਂ ਟਵੀਟ ਕਰਕੇ ਬੀਜੇਪੀ ਅਤੇ ਆਰਐਸਐਸ 'ਤੇ ਭਾਰਤ 'ਚ ਫਰਜ਼ੀ ਖ਼ਬਰਾਂ ਫਲਾਉਣ ਦਾ ਇਲਜ਼ਾਮ ਲਾਇਆ ਸੀ। ਰਾਹੁਲ ਗਾਂਧੀ ਨੇ ਆਪਣੇ ਟਵੀਟ 'ਚ ਕਿਹਾ 'ਬੀਜੇਪੀ-ਆਰਐਸਐਸ ਭਾਰਤ 'ਚ ਫੇਸਬੁੱਕ ਅਤੇ ਵਟਸਐਪ ਦਾ ਕੰਟਰੋਲ ਕਰਦੇ ਹਨ। ਇਸ ਮਾਧਿਆਮ ਨਾਲ ਝੂਠੀਆਂ ਖ਼ਬਰਾਂ ਤੇ ਨਫ਼ਰਤ ਫੈਲਾ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਦੇ ਹਨ। ਆਖਿਰਕਾਰ ਅਮਰੀਕੀ ਮੀਡੀਆ ਨੇ ਫੇਸਬੁੱਕ ਦਾ ਸੱਚ ਸਾਹਮਣੇ ਲਿਆਂਦਾ।'
भाजपा-RSS भारत में फेसबुक और व्हाट्सएप का नियंत्रण करती हैं।
इस माध्यम से ये झूठी खबरें व नफ़रत फैलाकर वोटरों को फुसलाते हैं। आख़िरकार, अमेरिकी मीडिया ने फेसबुक का सच सामने लाया है। pic.twitter.com/PAT6zRamEb — Rahul Gandhi (@RahulGandhi) August 16, 2020
ਕੀ ਹੈ ਪੂਰਾ ਮਾਮਲਾ?
ਦਰਅਸਲ ਇਹ ਪੂਰਾ ਵਿਵਾਦ 'ਵਾਲ ਸਟ੍ਰਈਟ' ਜਰਨਲ ਦੀ ਇਕ ਰਿਪੋਰਟ ਤੋਂ ਸ਼ੁਰੂ ਹੋਇਆ ਸੀ। ਫੇਸਬੁੱਕ ਕਰਮਚਾਰੀ ਨੇ ਬੀਜੇਪੀ ਨੇਤਾ ਟੀ ਰਾਜਾ ਦੀ ਹੇਟ ਸਪੀਚ ਦਾ ਵਿਰੋਧ ਕੀਤਾ ਸੀ। ਰਿਪੋਰਟ ਮੁਤਾਬਕ ਕੰਪਨੀ ਨੇ ਇਸ ਨੂੰ ਨਿਯਮਾਂ ਖਿਲਾਫ ਮੰਨਿਆ ਸੀ। ਹਾਲਾਂਕਿ ਕੰਪਨੀ ਨੇ ਕਰਮਚਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਬੀਜੇਪੀ ਲੀਡਰ ਨੇ ਕੀ ਕਿਹਾ ਸੀ:
ਬੀਜੇਪੀ ਨੇਤਾ ਟੀ ਰਾਜਾ ਨੇ ਆਪਣੀ ਫੇਸਬੁੱਕ ਪੋਸਟ 'ਚ ਕਿਹਾ ਸੀ ਰੋਹਿੰਗਿਆ ਮੁਸਲਮਾਨਾਂ ਨੂੰ ਗੋਲ਼ੀ ਮਾਰ ਦੇਣੀ ਚਾਹੀਦੀ ਹੈ। ਟੀ ਰਾਜਾ ਨੇ ਮੁਸਲਿਮਾਂ ਨੂੰ ਦੇਸ਼ਧ੍ਰੋਹੀ ਦੱਸਿਆ ਸੀ ਤੇ ਮਸਜਿਦ ਢਾਹੁਣ ਦੀ ਧਮਕੀ ਦਿੱਤੀ ਸੀ।
ਅਮਰੀਕਾ ਦੇ ਸਿਨਸਿਆਟੀ 'ਚ ਗੋਲ਼ੀਬਾਰੀ, 18 ਦੇ ਲੱਗੀ ਗੋਲ਼ੀ, ਚਾਰ ਦੀ ਮੌਤ