ਪੜਚੋਲ ਕਰੋ
Advertisement
ਪ੍ਰਿਅੰਕਾ ਗਾਂਧੀ ਦੀ ਫੇਸਬੁੱਕ ਪੋਸਟ ਨੇ ਪਾਇਆ ਭੜਥੂ, ਆਖਰ ਪੀਆਈਬੀ ਨੇ ਜਾਂਚ ਕਰਕੇ ਦੱਸਿਆ ਸੱਚ
ਜਿਸ ਵੀਡੀਓ ਨੂੰ ਪੀਆਈਬੀ ਨੇ ਗੁੰਮਰਾਹਕੁੰਨ ਦੱਸਿਆ ਹੈ ਉਹ ਅਸਲ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਰੇਲ ਮਾਰਗ ਵੀਡੀਓ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਸਰਕਾਰ ਵਿੱਚ ਭੜਥੂ ਪਾ ਦਿੱਤਾ। ਆਖਰ ਪੀਆਈਬੀ ਫੈਕਟ ਚੈਕ ਨੇ ਜਾਂਚ ਮਗਰੋਂ ਵੀਡੀਓ ਨੂੰ ਗੁੰਮਰਾਹਕੁਨ ਦੱਸਿਆ ਹੈ। ਪ੍ਰਿਯੰਕਾ ਗਾਂਧੀ ਨੇ ਇੱਕ ਨਿੱਜੀ ਕੰਪਨੀ ਦੀ ਰੇਲ ਦੀ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਨੇ ਰੇਲ 'ਤੇ ਅਡਾਨੀ ਦੀ ਮੋਹਰ ਲਾ ਦਿੱਤੀ। ਉਧਰ ਪੀਆਈਬੀ ਨੇ ਇਸ ਲੇਬਲ ਨੂੰ ਸਿਰਫ ਵਪਾਰਕ ਇਸ਼ਤਿਹਾਰ ਦੱਸਿਆ ਹੈ।
ਪੀਆਈਬੀ ਫੈਕਟ ਚੈੱਕ ਰਾਹੀਂ ਸੋਸ਼ਲ ਮੀਡੀਆ ਪੋਸਟ ਨੂੰ ਗੁੰਮਰਾਹਕੁਨ ਦੱਸਿਆ ਗਿਆ ਹੈ ਜਿਸ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ 'ਤੇ ਪ੍ਰਾਈਵੇਟ ਕੰਪਨੀ ਦਾ ਨਾਂ ਛਾਪਿਆ ਹੈ। ਪੀਆਈਬੀ ਫੈਕਟ ਚੈੱਕ ਨੇ ਕਿਹਾ ਹੈ ਕਿ ਇਹ ਇੱਕ ਇਸ਼ਤਿਹਾਰ ਹੈ। ਜਿਸ ਵੀਡੀਓ ਬਾਰੇ ਪੀਆਈਬੀ ਨੇ ਇਹ ਜਾਣਕਾਰੀ ਦਿੱਤੀ ਹੈ, ਉਹ ਅਸਲ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਵੀਡੀਓ ਨਾਲ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਿਯੰਕਾ ਗਾਂਧੀ ਨੇ ਲਿਖਿਆ, “ਇੰਡੀਅਨ ਰੇਲਵੇ, ਜਿਸ ਨੂੰ ਕਰੋੜਾਂ ਲੋਕਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਸੀ, ਭਾਜਪਾ ਸਰਕਾਰ ਨੇ ਆਪਣੇ ਅਰਬਪਤੀ ਦੋਸਤ ਅਡਾਨੀ ਦੀ ਇਸ ‘ਤੇ ਮੋਹਰ ਲਵਾ ਦਿੱਤੀ। ਕੱਲ੍ਹ, ਹੌਲੀ-ਹੌਲੀ ਰੇਲਵੇ ਦਾ ਇੱਕ ਵੱਡਾ ਹਿੱਸਾ ਮੋਦੀ ਜੀ ਦੇ ਅਰਬਪਤੀਆਂ ਦੋਸਤਾਂ ਕੋਲ ਜਾਵੇਗਾ। ਦੇਸ਼ ਦੇ ਕਿਸਾਨ ਖੇਤੀਬਾੜੀ ਤੇ ਕਿਸਾਨੀ ਨੂੰ ਮੋਦੀ ਜੀ ਦੇ ਅਰਬਪਤੀਆਂ ਦੋਸਤਾਂ ਦੇ ਹੱਥ ਜਾਣ ਤੋਂ ਰੋਕਣ ਲਈ ਵੀ ਲੜ ਰਹੇ ਹਨ।" World Record in Cooking: ਲਕਸ਼ਮੀ ਸਾਈ ਨੇ ਬਣਾਇਆ ਕੁਕਿੰਗ 'ਚ ਰਿਕਾਰਡ, 58 ਮਿੰਟਾਂ 'ਚ ਤਿਆਰ ਕੀਤੇ 46 ਪਕਵਾਨ ਇਹ ਵੀਡੀਓ ਪ੍ਰਿਯੰਕਾ ਗਾਂਧੀ ਵਾਡਰਾ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ 14 ਦਸੰਬਰ ਨੂੰ ਪੋਸਟ ਕੀਤੀ ਗਈ ਹੈ। ਪ੍ਰਿਅੰਕਾ ਗਾਂਧੀ ਦੇ ਪੋਸਟ ਨੂੰ ਕੇਂਦਰ ਸਰਕਾਰ ਦੀ ਏਜੰਸੀ ਪੀਆਈਬੀ ਨੇ ਗੁੰਮਰਾਹਕੁਨ ਦੱਸਿਆ। ਪੀਆਈਬੀ ਫੈਕਟ ਚੈੱਕ ਤੋਂ 16 ਦਸੰਬਰ ਦੀ ਦੁਪਹਿਰ ਨੂੰ ਪ੍ਰਿਅੰਕਾ ਗਾਂਧੀ ਦਾ ਇੱਕ ਟਵੀਟ ਵੀ ਕੀਤਾ ਗਿਆ। ਇਸ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਰੇਲਵੇ 'ਤੇ ਦਿਖਾਈ ਦੇਣ ਵਾਲਾ ਨਿੱਜੀ ਕੰਪਨੀ ਦਾ ਲੋਗੋ ਸਿਰਫ ਇੱਕ ਇਸ਼ਤਿਹਾਰ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904दावा: #फेसबुक पर एक वीडियो के साथ यह दावा किया जा रहा है कि सरकार ने भारतीय रेल पर एक निजी कंपनी का ठप्पा लगवा दिया है। #PIBFactCheck: यह दावा भ्रामक है। यह केवल एक वाणिज्यिक विज्ञापन है जिसका उद्देश्य केवल 'गैर किराया राजस्व' को बेहतर बनाना है। pic.twitter.com/vSmK8Xgdis
— PIB Fact Check (@PIBFactCheck) December 16, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement