ਪੜਚੋਲ ਕਰੋ
Advertisement
ਜ਼ਿਦ 'ਤੇ ਅੜੀ ਪ੍ਰਿਅੰਕਾ ਗਾਂਧੀ, ਬਿਨਾਂ ਬਿਜਲੀ-ਪਾਣੀ ਤੋਂ ਵੀ ਧਰਨਾ ਜਾਰੀ
ਪ੍ਰਿਅੰਕਾ ਦੇ ਇਸ ਐਕਸ਼ਨ ਨਾਲ ਯੂਪੀ ਕਾਂਗਰਸ ਤੇ ਪਾਰਟੀ ਹਾਈਕਮਾਨ ਵੀ ਹਮਲਾਵਰ ਹੋ ਗਈ ਹੈ। ਪਾਰਟੀ ਦੇ ਮੁੱਖ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਾਂਗਰਸੀ ਪ੍ਰਧਾਨਾਂ ਨੂੰ ਪੱਤਰ ਲਿਖ ਕਿਹਾ ਹੈ ਕਿ ਇਸ ਗ੍ਰਿਫ਼ਤਾਰੀ ਅਤੇ ਬੀਜੇਪੀ ਸਰਕਾਰ ਵਿੱਚ ਆਮ ਲੋਕਾਂ 'ਤੇ ਹੋਏ ਅੱਤਿਆਚਾਰ ਖ਼ਿਲਾਫ਼ ਪੂਰੇ ਦੇਸ਼ ਵਿੱਚ ਧਰਨੇ ਦਿੱਤੇ ਜਾਣ।
ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਹਾਲੇ ਵੀ ਧਰਨੇ 'ਤੇ ਬੈਠੀ ਹੈ। ਚੁਨਾਰ ਗੈਸਟ ਹਾਊਸ ਵਿੱਚ ਪ੍ਰਿਅੰਕਾ ਜ਼ਮੀਨ 'ਤੇ ਬਹਿ ਕੇ ਆਪਣਾ ਰੋਸ ਪ੍ਰਗਟਾਅ ਰਹੀ ਹੈ। ਗਾਂਧੀ ਪਿਛਲੇ ਦਿਨੀਂ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਕਤਲ ਕੀਤੇ ਗਏ 10 ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ 'ਤੇ ਅੜੀ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ਵਿੱਚ ਰੱਖਿਆ ਹੋਇਆ ਹੈ।
ਇਸੇ ਚੱਕਰ ਵਿੱਚ ਪ੍ਰਿਅੰਕਾ ਗਾਂਧੀ 'ਤੇ ਧਾਰਾ 107/16 (ਸ਼ਾਂਤੀ ਭੰਗ ਕਰਨ) ਤਹਿਤ ਕੇਸ ਵੀ ਦਰਜ ਹੋ ਗਿਆ ਹੈ। ਪ੍ਰਿਅੰਕਾ ਨੂੰ ਨਿੱਜੀ ਮੁਚਲਕੇ 'ਤੇ ਰਿਹਾਅ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਿਅੰਕਾ ਨੂੰ ਦੁਪਹਿਰ ਸਮੇਂ ਜਦ ਅੱਗੇ ਵਧਣ ਤੋਂ ਰੋਕਿਆ ਗਿਆ ਸੀ ਤਾਂ ਉਨ੍ਹਾਂ ਉਦੋਂ ਵੀ ਜ਼ਮੀਨ 'ਤੇ ਬਹਿ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ। ਪ੍ਰਿਅੰਕਾ ਦੇ ਇਸ ਐਕਸ਼ਨ ਨਾਲ ਯੂਪੀ ਕਾਂਗਰਸ ਤੇ ਪਾਰਟੀ ਹਾਈਕਮਾਨ ਵੀ ਹਮਲਾਵਰ ਹੋ ਗਈ ਹੈ। ਪਾਰਟੀ ਦੇ ਮੁੱਖ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਾਂਗਰਸੀ ਪ੍ਰਧਾਨਾਂ ਨੂੰ ਪੱਤਰ ਲਿਖ ਕਿਹਾ ਹੈ ਕਿ ਇਸ ਗ੍ਰਿਫ਼ਤਾਰੀ ਅਤੇ ਬੀਜੇਪੀ ਸਰਕਾਰ ਵਿੱਚ ਆਮ ਲੋਕਾਂ 'ਤੇ ਹੋਏ ਅੱਤਿਆਚਾਰ ਖ਼ਿਲਾਫ਼ ਪੂਰੇ ਦੇਸ਼ ਵਿੱਚ ਧਰਨੇ ਦਿੱਤੇ ਜਾਣ।Mirzapur: Congress workers allege deliberate power cut at Chunar Guest House by administration; say, "They want to trouble Priyanka Gandhi & Congress workers so that we leave the place. But we will spend the night here with candles & continue our protest." https://t.co/Ld4QBIlnFN
— ANI UP (@ANINewsUP) July 19, 2019
ਕਾਂਗਰਸ ਦੇ ਕੌਮੀ ਬੁਲਾਰੇ ਆਰਪੀਐਨ ਸਿੰਘ ਨੇ ਵੀ ਪ੍ਰਿਅੰਕਾ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਯੋਗੀ ਸਰਕਾਰ ਲੋਕਤੰਤਰ ਦਾ ਗਲ਼ ਘੁੱਟਣਾ ਚਾਹੁੰਦੀ ਹੈ। ਜੇਕਰ ਧਾਰਾ 144 ਲਾਗੂ ਸੀ ਤਾਂ ਪ੍ਰਿਅੰਕਾ ਚਾਰ ਜਣਿਆਂ ਨਾਲ ਜਾ ਕੇ ਵੀ ਪੀੜਤਾਂ ਨੂੰ ਮਿਲ ਸਕਦੀ ਸੀ, ਪਰ ਅਜਿਹਾ ਨਹੀਂ ਕਰ ਦਿੱਤਾ ਗਿਆ।Priyanka Gandhi Vadra in Narayanpur: Just want to go and meet families of victims(Sonbhadra firing case),I even said will take only 4 ppl with me.Yet administration is not letting us go there.They should tell us why we are being stopped.We will continue to sit here peacefully pic.twitter.com/ICkI2AZAEH
— ANI UP (@ANINewsUP) July 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਪੋਰਟਸ
ਤਕਨਾਲੌਜੀ
ਵਿਸ਼ਵ
Advertisement