ਪ੍ਰਿਯੰਕਾ ਗਾਂਧੀ ਵਾਡਰਾ ਨੇ ਨਿਰਧਾਰਤ ਤਰੀਖ ਤੋਂ ਪਹਿਲਾਂ ਹੀ ਸਰਕਾਰੀ ਬੰਗਲਾ ਕੀਤਾ ਖਾਲੀ
ਕਾਂਗਰਸਾ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ 1 ਜੁਲਾਈ ਵਾਲੇ ਬੰਗਲਾ ਖਾਲੀ ਕਰਨ ਦੇ ਆਦੇਸ਼ 'ਚ ਨਿਰਧਾਰਤ ਕੀਤੀ ਆਖਰੀ ਮਿਤੀ ਤੋਂ ਪਹਿਲਾਂ ਹੀ ਦਿੱਲੀ ਦੇ ਪੋਸ਼ ਲੋਧੀ ਅਸਟੇਟ ਖੇਤਰ ਵਿੱਚ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ।
ਨਵੀਂ ਦਿੱਲੀ: ਕਾਂਗਰਸਾ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ 1 ਜੁਲਾਈ ਵਾਲੇ ਬੰਗਲਾ ਖਾਲੀ ਕਰਨ ਦੇ ਆਦੇਸ਼ 'ਚ ਨਿਰਧਾਰਤ ਕੀਤੀ ਆਖਰੀ ਮਿਤੀ ਤੋਂ ਪਹਿਲਾਂ ਹੀ ਦਿੱਲੀ ਦੇ ਪੋਸ਼ ਲੋਧੀ ਅਸਟੇਟ ਖੇਤਰ ਵਿੱਚ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ। ਕੇਂਦਰ ਸਰਕਾਰ ਨੇ ਨੋਟਿਸ ਵਿੱਚ ਉਸ ਨੂੰ 1 ਅਗਸਤ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਜਾਂ ਵਿੱਤੀ ਜ਼ੁਰਮਾਨੇ ਦਾ ਸਾਹਮਣਾ ਕਰਨ ਲਈ ਕਿਹਾ ਸੀ।
ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪ੍ਰਿਯੰਕਾ ਗਾਂਧੀ ਕੁਝ ਦਿਨ ਗੁੜਗਾਉਂ ਦੇ ਇਕ ਪੈਂਟਹਾਊਸ ਵਿੱਚ ਰਹਿਣਗੀਆਂ ਉਸ ਤੋਂ ਬਾਅਦ ਉਹ ਕੇਂਦਰੀ ਦਿੱਲੀ 'ਚ ਆਪਣੇ ਨਵੇਂ ਘਰ 'ਚ ਸ਼ਿਫਟ ਹੋਵੇਗੀ।ਉਸ ਦੇ ਨਵੇਂ ਮਕਾਨ ਦੀ ਮੁਰੰਮਤ ਕੀਤੀ ਜਾ ਰਹੀ ਹੈ।
Congress leader Priyanka Gandhi Vadra hands over the documents of her central government allotted accommodation, to officials of Central Public Works Department. She vacated the accommodation at Delhi's Lodhi Estate today. https://t.co/IqbrFWOVZ5 pic.twitter.com/FM8ZgQdbdY
— ANI (@ANI) July 30, 2020
ਇਸ ਮਹੀਨੇ ਦੇ ਸ਼ੁਰੂ ਵਿਚ, ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਉਸ ਨੂੰ 1997 ਵਿੱਚ ਲੋਧੀ ਅਸਟੇਟ ਦੇ ਬੰਗਲੇ 35 ਤੋਂ ਬਾਹਰ ਜਾਣ ਲਈ ਕਿਹਾ ਸੀ ਕਿਉਂਕਿ ਉਸ ਕੋਲ ਹੁਣ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਸੁਰੱਖਿਆ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਬੰਗਲੇ ਦੀ ਹੱਕਦਾਰ ਨਹੀਂ ਸੀ, ਜਦ ਤਕ ਗ੍ਰਹਿ ਮੰਤਰਾਲੇ ਸੁਰੱਖਿਆ ਦੇ ਅਧਾਰ 'ਤੇ ਕੋਈ ਅਪਵਾਦ ਨਹੀਂ ਲੈਂਦਾ।