ਪੜਚੋਲ ਕਰੋ
Advertisement
ਪਿਤਾ ਨੂੰ ਭ੍ਰਿਸ਼ਟਾਚਾਰੀ ਦੱਸਣ ਵਾਲੀ ਬੀਜੇਪੀ ਨੂੰ ਪ੍ਰਿਅੰਕਾ ਦਾ ਤਿੱਖਾ ਜਵਾਬ, ਯੂਪੀ ਮਗਰੋਂ ਹਰਿਆਣਾ 'ਚ ਸੰਭਾਲਿਆ ਮੋਰਚਾ
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਦੁਰਦਸ਼ਾ ਭਾਜਪਾ ਸਰਕਾਰ ਨੇ ਕੀਤੀ ਹੈ, ਹਰ ਸੂਬੇ ਵਿੱਚੋਂ ਕਿਸਾਨ ਚੱਲ ਕੇ ਦਿੱਲੀ ਪਹੁੰਚੇ ਪਰ ਪ੍ਰਧਾਨ ਮੰਤਰੀ ਨੇ ਕਿਸੇ ਦੀ ਗੱਲ ਨਾ ਸੁਣੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਮੁੱਦਿਆਂ ਬਾਰੇ ਤਾਂ ਗੱਲ ਹੀ ਨਹੀਂ ਕਰਦੀ, ਦੁਰਯੋਧਨ ਵਿੱਚ ਵੀ ਇੰਨਾ ਹੀ ਹੰਕਾਰ ਭਰਿਆ ਹੋਇਆ ਸੀ।
ਅੰਬਾਲਾ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰ ਦੱਸਣ ਦੇ ਜਵਾਬ ਵਿੱਚ ਮਹਾਤਮਾ ਬੁੱਧ ਦੀ ਕਹਾਣੀ ਸੁਣਾਈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ 24 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।
ਅੰਬਾਲਾ ਵਿੱਚ ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਆਪਣੇ ਪਿਤਾ ਨੂੰ ਭ੍ਰਿਸ਼ਟਾਚਾਰੀ ਕਹੇ ਜਾਣ 'ਤੇ ਬੋਲਿਆ ਕਿ ਇੱਕ ਵਾਰ ਮਹਾਤਮਾ ਬੁੱਧ ਨੂੰ ਕੋਈ ਵਿਅਕਤੀ ਦਿਲ ਖੋਲ੍ਹ ਦੇ ਗਾਲ਼ਾਂ ਕੱਢਦਾ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਗਾਲ਼ਾਂ ਤੇ ਗੁੱਸਾ ਤੁਹਾਡੇ ਅੰਦਰੋਂ ਆਇਆ ਹੈ, ਮੇਰੇ ਨਹੀਂ, ਇਸ ਲਈ ਇਸ ਨੂੰ ਤੁਸੀਂ ਹੀ ਰੱਖੋ। ਉਨ੍ਹਾਂ ਕਿਹਾ ਕਿ ਮੇਰਾ ਵੀ ਨਰੇਂਦਰ ਮੋਦੀ ਨੂੰ ਇਹੋ ਜਵਾਬ ਹੈ। ਉਨ੍ਹਾਂ ਰੈਲੀ ਵਿੱਚ ਮੌਜੂਦ ਲੋਕਾਂ ਤੋਂ ਰੁਜ਼ਗਾਰ ਬਾਰੇ ਪ੍ਰਤੀਕਿਰਿਆ ਲੈ ਕੇ ਭਾਜਪਾ ਦੀ ਨੋਟਬੰਦੀ ਤੇ ਜੀਐਸਟੀ 'ਤੇ ਨਿਸ਼ਾਨੇ ਲਾਏ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਦੁਰਦਸ਼ਾ ਭਾਜਪਾ ਸਰਕਾਰ ਨੇ ਕੀਤੀ ਹੈ, ਹਰ ਸੂਬੇ ਵਿੱਚੋਂ ਕਿਸਾਨ ਚੱਲ ਕੇ ਦਿੱਲੀ ਪਹੁੰਚੇ ਪਰ ਪ੍ਰਧਾਨ ਮੰਤਰੀ ਨੇ ਕਿਸੇ ਦੀ ਗੱਲ ਨਾ ਸੁਣੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਮੁੱਦਿਆਂ ਬਾਰੇ ਤਾਂ ਗੱਲ ਹੀ ਨਹੀਂ ਕਰਦੀ, ਦੁਰਯੋਧਨ ਵਿੱਚ ਵੀ ਇੰਨਾ ਹੀ ਹੰਕਾਰ ਭਰਿਆ ਹੋਇਆ ਸੀ। ਭਾਜਪਾ ਦੇ 15-15 ਲੱਖ ਖਾਤਿਆਂ ਵਿੱਚ ਆਉਣ ਦੇ ਬਿਆਨ 'ਤੇ ਉਨ੍ਹਾਂ ਆਪਣੀ ਰੈਲੀ ਵਿੱਚ ਐਲਾਨ ਕੀਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਆਉਣ 'ਤੇ 72,000 ਤੁਹਾਡੇ ਖਾਤਿਆਂ ਵਿੱਚ ਆਵੇਗਾ। ਉਨ੍ਹਾਂ ਕਿਹਾ ਕਿ ਕਰਜ਼ ਵਾਪਸ ਨਾ ਕਰਨ ਦੀ ਸੂਰਤ ਵਿੱਚ ਕਿਸਾਨਾਂ ਨੂੰ ਜੇਲ੍ਹ ਵਿੱਚ ਨਹੀਂ ਡੱਕਿਆ ਜਾ ਸਕੇਗਾ। ਪ੍ਰਿਅੰਕਾ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ 24 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੁਖਾਲਾ ਜੀਐਸਟੀ ਲੈ ਕੇ ਆਵੇਗੀ।#WATCH Priyanka Gandhi:Desh ne ahankaar ko kabhi maaf nahi kiya,aisa ahankaar Duryodhan mein bhi tha,jab Bhagwan Krishna unhe samjhane gaye to unko bhi Duryodhan ne bandhak banane ki koshish ki.Dinkar ji ki panktiyan hain,'Jab naash manuj par chaata hai,pehle vivek mar jata hai.. pic.twitter.com/lfMrgCEnHZ
— ANI (@ANI) May 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement