ਦੇਸ਼ 'ਚ ਹੋਇਆ 2011 ਵਾਲਾ ਹਾਲ, ਪੈਦਾਵਾਰ 'ਚ 55.5 ਫੀਸਦ ਗਿਰਾਵਟ
ਸਾਲ 2011-12 ਦੀ IIP ਸੀਰੀਜ਼ ਜਾਰੀ ਹੋਣ ਮਗਰੋਂ ਹੁਣ ਤਕ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਹਿਸਾਬ ਨਾਲ ਅਪ੍ਰੈਲ 'ਚ ਬਿਜਲੀ ਉਤਪਾਦਨ 'ਚ 22.6 ਫੀਸਦ ਗਿਰਾਵਟ ਆਈ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਅਸਰ ਉਤਪਾਦਨ 'ਤੇ ਵੀ ਪਿਆ ਜਿਸ ਕਾਰਨ ਉਤਪਾਦਨ 'ਚ ਭਾਰੀ ਗਿਰਾਵਟ ਆਈ ਹੈ। ਅਪ੍ਰੈਲ 'ਚ ਫੈਕਟਰੀ ਉਤਪਾਦਨ 'ਚ 55.5 ਫੀਸਦ ਗਿਰਾਵਟ ਦਰਜ ਕੀਤੀ ਗਈ ਸੀ। ਉਤਪਾਦਨ ਸੂਚਕ ਅੰਕ ਯਾਨੀ IIP ਦਾ ਸਿਰਫ ਇੰਡੈਕਸ ਵੈਲਿਊ ਜਾਰੀ ਕੀਤਾ ਗਿਆ ਹੈ।
ਇਸ ਦੇ ਮੁਲਾਂਕਣ ਤੋਂ ਅਜਿਹਾ ਲੱਗਦਾ ਹੈ ਕਿ ਫੈਕਟਰੀ ਉਤਪਾਦਨ 'ਚ 55 ਫੀਸਦ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ ਪਰ ਸਰਕਾਰ ਵੱਲੋਂ ਕਿਹਾ ਗਿਆ ਕਿ ਅਪ੍ਰੈਲ IIP ਦਾ ਮੁਕਾਬਲਾ ਇਸ ਦੇ ਪਿਛਲੇ ਮਹੀਨੇ ਨਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਪ੍ਰੈਲ 'ਚ ਕਈ ਯੂਨਿਟਾਂ 'ਚ ਉਤਪਾਦਨ ਜ਼ੀਰੋ ਰਿਹਾ ਹੈ। ਇਸ ਹਿਸਾਬ ਨਾਲ 30 ਤੋਂ 40 ਫੀਸਦ ਗਿਰਾਵਟ ਰਹੀ ਹੋਵੇਗੀ।
ਸਾਲ 2011-12 ਦੀ IIP ਸੀਰੀਜ਼ ਜਾਰੀ ਹੋਣ ਮਗਰੋਂ ਹੁਣ ਤਕ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਹਿਸਾਬ ਨਾਲ ਅਪ੍ਰੈਲ 'ਚ ਬਿਜਲੀ ਉਤਪਾਦਨ 'ਚ 22.6 ਫੀਸਦ ਗਿਰਾਵਟ ਆਈ ਹੈ। ਅਪ੍ਰੈਲ 'ਚ ਇਸ 'ਚ 6.8 ਫੀਸਦ ਗਿਰਾਵਟ ਦਰਜ ਕੀਤੀ ਗਈ ਸੀ। ਸਰਕਾਰ ਵੱਲੋਂ ਕਿਹਾ ਗਿਆ ਕਿ ਲਗਪਗ 50 ਫੀਸਦ ਯੂਨਿਟਾਂ 'ਚ ਲੌਕਡਾਊਨ ਕਾਰਨ ਉਤਪਾਦਨ ਨਹੀਂ ਹੋਇਆ।
ਮੰਨਿਆ ਜਾ ਰਿਹਾ ਕਿ ਫੈਕਟਰੀ ਉਤਪਦਾਨ 'ਚ ਇਸ ਭਾਰੀ ਗਿਰਾਵਟ ਦਾ ਅਪ੍ਰੈਲ-ਜੂਨ ਜੀਡੀਪੀ 'ਤੇ ਅਸਰ ਪੈ ਸਕਦਾ ਹੈ।
- ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ
- ਝੋਨੇ ਦੀ ਲੁਆਈ ਲਈ ਪੰਚਾਇਤੀ ਮਤਿਆਂ 'ਤੇ ਅਨੁਸੂਚਿਤ ਜਾਤੀ ਕਮਿਸ਼ਨ ਦਾ ਡੰਡਾ
- ਫਸਲਾਂ ਦੇ ਭਾਅ ਬਾਰੇ ਭਗਵੰਤ ਮਾਨ ਨੇ ਮੋਦੀ ਨੂੰ ਲਿਖੀ ਚਿੱਠੀ, ਹਰਸਿਮਰਤ ਬਾਦਲ ਦਾ ਮੰਗਿਆ ਅਸਤੀਫਾ
- ਕਿਸਾਨਾਂ ਦੇ ਹਿੱਤਾਂ ਲਈ ਅਕਾਲੀ ਦਲ ਕੇਂਦਰ ਨਾਲ ਮੱਥਾ ਲਾਉਣ ਲਈ ਤਿਆਰ, ਸੁਖਬੀਰ ਬਾਦਲ ਨੇ ਕੀਤਾ ਐਲਾਨ
- ਪੰਜਾਬ ਦੇ ਹਾਲਾਤ ਵੇਖਦਿਆਂ ਕੈਪਟਨ ਦੇ ਸਖਤ ਕਦਮ, ਸੂਬੇ 'ਚ ਨਵੇਂ ਨਿਯਮ ਲਾਗੂ
- ਸਾਵਧਾਨ! ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣੇ ਨਿਯਮ ਤੋੜਨ 'ਤੇ ਹੋਵੇਗੀ ਜੇਲ੍ਹ
- ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਜਤਾਈ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
- ਸਾਵਧਾਨ! ਹਵਾ ਜ਼ਰੀਏ ਵੀ ਫੈਲ ਸਕਦਾ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖ਼ੁਲਾਸਾ
- ਕੋਰੋਨਾ ਵਾਇਰਸ: ਭਾਰਤ 'ਚ ਸਿਰਫ਼ ਦਸ ਦਿਨ 'ਚ ਤਿੰਨ ਲੱਖ ਹੋਏ ਕੋਰੋਨਾ ਮਰੀਜ਼, ਹਾਲਾਤ ਬੇਕਾਬੂ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ