ਪੜਚੋਲ ਕਰੋ

Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ

Pune Murder Case : ਪੁਣੇ ਵਿੱਚ ਰਾਜਾ ਰਘੁਵੰਸ਼ੀ ਹੱਤਿਆਕਾਂਡ ਵਰਗਾ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 19 ਜੂਨ ਨੂੰ ਪੁਣੇ ਦੇ ਮਸ਼ਹੂਰ ਲੋਹਾਗੜ੍ਹ ਕਿਲ੍ਹੇ ਤੋਂ ਡਿੱਗਣ ਕਾਰਨ ਕੇਤਨ ਵਿਸ਼ਾਲ ਅਗਰਵਾਲ ਨਾਮਕ ਨੌਜਵਾਨ ਦੀ ਮੌਤ ਹੋ ਗਈ

Pune Murder Case : ਪੁਣੇ ਵਿੱਚ ਰਾਜਾ ਰਘੁਵੰਸ਼ੀ ਹੱਤਿਆਕਾਂਡ ਵਰਗਾ ਇੱਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 19 ਜੂਨ ਨੂੰ ਪੁਣੇ ਦੇ ਮਸ਼ਹੂਰ ਲੋਹਾਗੜ੍ਹ ਕਿਲ੍ਹੇ ਤੋਂ ਡਿੱਗਣ ਕਾਰਨ ਕੇਤਨ ਵਿਸ਼ਾਲ ਅਗਰਵਾਲ ਨਾਮਕ ਨੌਜਵਾਨ ਦੀ ਮੌਤ ਹੋ ਗਈ ਸੀ। ਸ਼ੁਰੂ ਵਿੱਚ ਦੱਸਿਆ ਗਿਆ ਕਿ ਫੋਟੋ ਖਿੱਚਦੇ ਸਮੇਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਲਗਭਗ 350 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਆਪਣੀ ਮੰਗੇਤਰ ਦਾ ਜਨਮਦਿਨ ਮਨਾਉਣ ਲਈ ਲੋਹਾਗੜ੍ਹ ਕਿਲ੍ਹੇ ਗਏ ਕੇਤਨ ਦੀ ਮੌਤ ਨੂੰ ਪਹਿਲਾਂ ਇੱਕ ਹਾਦਸਾ ਮੰਨਿਆ ਗਿਆ ਸੀ ਪਰ ਹੁਣ ਪੁਲਿਸ ਦੇ ਖੁਲਾਸਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਪੁਲਿਸ ਦੇ ਅਨੁਸਾਰ ਕੇਤਨ ਦੀ ਮੌਤ ਹਾਦਸਾ ਨਹੀਂ ਸੀ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੇਤਨ ਨੂੰ ਕਿਲ੍ਹੇ ਤੋਂ ਧੱਕਾ ਦਿੱਤਾ ਗਿਆ ਸੀ ਅਤੇ ਇਹ ਕੰਮ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੀ ਮੰਗੇਤਰ ਸਿਆ ਗੋਇਲ ਅਤੇ ਉਸਦੇ ਪ੍ਰੇਮੀ ਚੇਤਨ ਚੌਧਰੀ ਨੇ ਮਿਲ ਕੇ ਕੀਤਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਤਨ ਨੂੰ ਮਾਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਵੀ ਦੋਵੇਂ ਉਸਦੀ ਹੱਤਿਆ ਦੀ ਕੋਸ਼ਿਸ਼ ਕਰ ਚੁੱਕੇ ਸਨ। ਕਤਲ ਦੇ ਪਿੱਛੇ ਸਿਆ ਅਤੇ ਚੇਤਨ ਦੇ ਪ੍ਰੇਮ ਸੰਬੰਧਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਮੰਗੇਤਰ ਸਿਆ ਨੇ ਹੀ ਰਚੀ ਕਤਲ ਦੀ ਸਾਜ਼ਿਸ਼

ਇਸ ਕਹਾਣੀ ਦੇ ਤਿੰਨ ਮੁੱਖ ਕਿਰਦਾਰ ਹਨ—ਕੇਤਨ ਵਿਸ਼ਾਲ ਅਗਰਵਾਲ, ਸਿਆ ਗੋਇਲ ਅਤੇ ਚੇਤਨ ਚੌਧਰੀ। ਰਿਪੋਰਟਾਂ ਮੁਤਾਬਕ 24 ਸਾਲਾ ਕੇਤਨ ਅਤੇ 20 ਸਾਲਾ ਸਿਆ ਦੀ ਸ਼ਾਦੀ ਤੈਅ ਹੋ ਚੁੱਕੀ ਸੀ ਪਰ ਸਿਆ ਆਪਣੇ ਪਰਿਵਾਰ ਵੱਲੋਂ ਤੈਅ ਕੀਤੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਉਹ 22 ਸਾਲਾ ਚੇਤਨ ਚੌਧਰੀ ਨਾਲ ਪਿਆਰ ਕਰਦੀ ਸੀ ਅਤੇ ਕੇਤਨ ਨੂੰ ਆਪਣੇ ਰਿਸ਼ਤੇ ਵਿੱਚ ਰੁਕਾਵਟ ਸਮਝਦੀ ਸੀ। ਇਸ ਲਈ ਦੋਵਾਂ ਨੇ ਮਿਲ ਕੇ ਕੇਤਨ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।

ਦੂਜੇ ਪਾਸੇ ਅਗਰਵਾਲ ਪਰਿਵਾਰ ਸ਼ਾਨਦਾਰ ਵਿਆਹ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਸੀ। ਕੇਤਨ ਦਾ ਪਰਿਵਾਰ ਰੀਅਲ ਐਸਟੇਟ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਕੇਤਨ ਖੁਦ ਕੰਪਨੀ ਵਿੱਚ ਡਾਇਰੈਕਟਰ ਸੀ। ਪਰਿਵਾਰ ਨੇ ਜੈਪੁਰ ਵਿੱਚ ਡੈਸਟਿਨੇਸ਼ਨ ਵੈਡਿੰਗ ਦੀ ਯੋਜਨਾ ਬਣਾਈ ਹੋਈ ਸੀ। ਇੱਕ ਮਹਲ ਬੁੱਕ ਕੀਤਾ ਗਿਆ ਸੀ ਅਤੇ ਮਹਿਮਾਨਾਂ ਲਈ ਹੋਟਲਾਂ ਵਿੱਚ ਪ੍ਰਬੰਧ ਕੀਤੇ ਗਏ ਸਨ।

ਬਾਲੀ ਟ੍ਰਿਪ ਰੱਦ ਹੋਣ ਤੋਂ ਬਾਅਦ ਬਣਿਆ ਨਵਾਂ ਪਲਾਨ

ਸ਼ਾਦੀ ਤੋਂ ਪਹਿਲਾਂ 19 ਜੂਨ ਨੂੰ ਸਿਆ ਦਾ ਜਨਮ ਦਿਨ ਸੀ। ਕੇਤਨ ਨੇ ਇਹ ਦਿਨ ਖਾਸ ਬਣਾਉਣ ਲਈ ਬਾਲੀ ਜਾਣ ਦੀ ਯੋਜਨਾ ਬਣਾਈ ਸੀ। ਸਾਰੀ ਤਿਆਰੀ ਮੁਕੰਮਲ ਸੀ ਪਰ ਆਖ਼ਰੀ ਸਮੇਂ ਟ੍ਰਿਪ ਰੱਦ ਹੋ ਗਈ। ਪੁਲਿਸ ਮੁਤਾਬਕ ਰਸਤੇ ਵਿੱਚ ਇੱਕ ਹੋਟਲ ਦੇ ਵਾਸ਼ਰੂਮ ਵਿੱਚ ਸਿਆ ਨੇ ਪਾਸਪੋਰਟ ਫਾੜ ਕੇ ਸੁੱਟ ਦਿੱਤਾ ਸੀ, ਜਿਸ ਕਾਰਨ ਯਾਤਰਾ ਰੱਦ ਹੋ ਗਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਸਪੋਰਟ ਸਿਆ ਦਾ ਸੀ ਜਾਂ ਕੇਤਨ ਦਾ।

ਇਸ ਤੋਂ ਬਾਅਦ ਕੇਤਨ ਨੇ ਮਹਾਬਲੇਸ਼ਵਰ ਦੇ ਇੱਕ ਲਗਜ਼ਰੀ ਰਿਜ਼ੋਰਟ ਵਿੱਚ ਸਿਆ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ। ਇਸ ਲਈ ਲਗਭਗ 40 ਕਮਰੇ ਵੀ ਬੁੱਕ ਕਰਵਾਏ ਗਏ ਸਨ। ਇਸ ਦੌਰਾਨ ਸਿਆ ਨੇ ਪ੍ਰੀ-ਵੈਡਿੰਗ ਸ਼ੂਟ ਲਈ ਲੋਹਾਗੜ੍ਹ ਕਿਲ੍ਹੇ ਜਾਣ ਦੀ ਗੱਲ ਕੀਤੀ।

ਪਹਿਲੀ ਕੋਸ਼ਿਸ਼ ਨਾਕਾਮ, ਦੂਜੀ ਵਿੱਚ ਹੋ ਗਿਆ ਕਤਲ

ਪੁਲਿਸ ਮੁਤਾਬਕ 14 ਜੂਨ ਨੂੰ ਸਿਆ ਕੇਤਨ ਨੂੰ ਲੋਹਾਗੜ੍ਹ ਕਿਲ੍ਹੇ 'ਤੇ ਲੈ ਗਈ ਸੀ। ਉੱਥੇ ਉਸਨੇ ਸੱਪ ਦਾ ਡਰ ਦਿਖਾ ਕੇ ਕੇਤਨ ਨੂੰ ਖੱਡ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ। ਉਸ ਸਮੇਂ ਕੇਤਨ ਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਸਿਆ ਦੇ ਮਨ ਵਿੱਚ ਕੀ ਚੱਲ ਰਿਹਾ ਹੈ। 19 ਜੂਨ ਨੂੰ ਸਿਆ ਇੱਕ ਵਾਰ ਫਿਰ ਕੇਤਨ ਨੂੰ ਲੋਹਾਗੜ੍ਹ ਕਿਲ੍ਹੇ 'ਤੇ ਲੈ ਗਈ। ਕੁਝ ਸਮੇਂ ਬਾਅਦ ਖ਼ਬਰ ਆਈ ਕਿ ਫੋਟੋ ਖਿੱਚਦੇ ਸਮੇਂ ਕੇਤਨ ਦਾ ਪੈਰ ਫਿਸਲ ਗਿਆ ਅਤੇ ਉਹ 350 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਕੋਈ ਇਸਨੂੰ ਇੱਕ ਹਾਦਸਾ ਮੰਨ ਰਿਹਾ ਸੀ ਪਰ ਸੋਗ ਦੇ ਇਸ ਮਾਹੌਲ ਵਿੱਚ ਸਿਆ ਦੇ ਕੁਝ ਸ਼ੱਕੀ ਕਦਮਾਂ ਨੇ ਪੁਲਿਸ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਜਾਂਚ ਨੇ ਇਸ ਪੂਰੇ ਮਾਮਲੇ ਦੀ ਚੌਕਾਉਣ ਵਾਲੀ ਸੱਚਾਈ ਸਾਹਮਣੇ ਲਿਆ ਦਿੱਤੀ।

Advertisement

ਟਾਪ ਹੈਡਲਾਈਨ

Gas in Well : ਖੂਹ 'ਚ ਜ਼ਹਿਰੀਲੀ ਗੈਸ ਕਾਰਨ ਪਿਓ-ਪੁੱਤ ਸਮੇਤ 4 ਦੀ ਮੌਤ, ਮੋਟਰ ਠੀਕ ਕਰਨ ਲਈ ਉਤਰੇ ਸਨ
Gas in Well : ਖੂਹ 'ਚ ਜ਼ਹਿਰੀਲੀ ਗੈਸ ਕਾਰਨ ਪਿਓ-ਪੁੱਤ ਸਮੇਤ 4 ਦੀ ਮੌਤ, ਮੋਟਰ ਠੀਕ ਕਰਨ ਲਈ ਉਤਰੇ ਸਨ
Delhi Bamb Threat : 15 ਅਗਸਤ ਤੋਂ ਪਹਿਲਾਂ IGI ਏਅਰਪੋਰਟ ਟਰਮੀਨਲ-3 ਅਤੇ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਜੰਸੀਆਂ ਅਲਰਟ
Delhi Bamb Threat : 15 ਅਗਸਤ ਤੋਂ ਪਹਿਲਾਂ IGI ਏਅਰਪੋਰਟ ਟਰਮੀਨਲ-3 ਅਤੇ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਜੰਸੀਆਂ ਅਲਰਟ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
ਚਮੋਲੀ ਟਨਲ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ-ਜ਼ਖ਼ਮੀਆਂ ਦੇ ਨਾਮ ਆਏ ਸਾਹਮਣੇ
ਚਮੋਲੀ ਟਨਲ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ, ਮ੍ਰਿਤਕਾਂ-ਜ਼ਖ਼ਮੀਆਂ ਦੇ ਨਾਮ ਆਏ ਸਾਹਮਣੇ
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget