ਪੜਚੋਲ ਕਰੋ
Advertisement
Rafale First Look: ਭਾਰਤ 'ਚ ਰਾਫੇਲ ਦੀ ਐਂਟਰੀ, ਅੰਬਾਲਾ ਏਅਰਫੋਰਸ ਬੇਸ 'ਤੇ ਲੈਂਡਿੰਗ, ਵੇਖੋ ਵੀਡੀਓ
Rafale Fighter Jets First Photos and Video: ਰਾਫੇਲ ਜਹਾਜ਼ 7 ਹਜ਼ਾਰ ਕਿਲੋਮੀਟਰ ਦੀ ਦੂਰੀ 'ਤੇ ਫਰਾਂਸ ਤੋਂ ਆਏ ਹਨ। ਭਾਰਤ ਨੇ ਚਾਰ ਸਾਲ ਪਹਿਲਾਂ ਫਰਾਂਸ ਨਾਲ ਹਵਾਈ ਸੈਨਾ ਲਈ 36 ਰਾਫੇਲ ਜਹਾਜ਼ ਖਰੀਦਣ ਲਈ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ।
ਨਵੀਂ ਦਿੱਲੀ: ਫਰਾਂਸ ਦੇ ਬੰਦਰਗਾਹ ਸ਼ਹਿਰ ਦੇ ਬੋਰਡੇਓਸਕ 'ਚ ਮੈਰੀਗ੍ਰੈਕ ਏਅਰ ਫੋਰਸ ਬੇਸ ਤੋਂ ਸੋਮਵਾਰ ਨੂੰ ਰਵਾਨਾ ਹੋਏ ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ ਅੰਬਾਲਾ ਏਅਰਫੋਰਸ ਬੇਸ ਪਹੁੰਚ ਗਿਆ ਹੈ। ਇਹ ਜਹਾਜ਼ 29 ਜੁਲਾਈ ਦੀ ਦੁਪਹਿਰ ਵਜੇ ਅੰਬਾਲਾ ਪਹੁੰਚੇ। ਇੱਥੇ ਏਅਰ ਫੋਰਸ ਦੇ ਚੀਫ ਆਰਕੇਐਸ ਭਦੋਰੀਆ ਨੇ ਰਸਮੀ ਸਮਾਰੋਹ ਵਿੱਚ ਇਨ੍ਹਾਂ ਜਹਾਜ਼ਾਂ ਨੂੰ ਰਿਸੀਵ ਕੀਤਾ।
ਰਾਫੇਲ ਦੇ ਲਈ ਅੰਬਾਲਾ ਏਅਰਫੋਰਸ 'ਚ ਪੂਰੀ ਤਿਆਰੀ ਕੀਤੀ ਗਈ। ਦੱਸ ਦਈਏ ਕਿ ਇਸ ਲਈ ਹੀ ਰਾਫੇਲ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਦਸੌ ਨੇ 227 ਕਰੋੜ ਰੁਪਏ ਦੀ ਲਾਗਤ ਨਾਲ ਏਅਰਬੇਸ ਵਿੱਚ ਮੁੱਢਲੀਆਂ ਸਹੂਲਤਾਂ ਦਾ ਨਿਰਮਾਣ ਕੀਤਾ ਹੈ, ਜਿਸ ਵਿੱਚ ਹਵਾਈ ਜਹਾਜ਼ ਲਈ ਰਨਵੇ, ਪਾਰਕਿੰਗ ਲਈ ਹੈਂਗਰ ਤੇ ਸਿਖਲਾਈ ਲਈ ਸਿਮੂਲੇਟਰ ਸ਼ਾਮਲ ਹਨ।
ਇਹ ਜਹਾਜ਼ ਸੱਤ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫਰਾਂਸ ਤੋਂ ਭਾਰਤ ਆਏ ਹਨ। ਰਾਫੇਲ ਲੜਾਕੂ ਜਹਾਜ਼ਾਂ ਨੇ ਅੰਬਾਲਾ ਆਉਣ ਲਈ ਫਰਾਂਸ ਦੇ ਮੈਰੀਗ੍ਰੈਕ ਤੋਂ ਆਉਣ ਲਈ ਬਹੁਤ ਸਮਾਂ ਇਸ ਲਈ ਲੱਗਿਆ ਕਿਉਂਕਿ ਲੜਾਕੂ ਜਹਾਜ਼, ਸੁਪਰਸੋਨਿਕ ਗਤੀ ਨਾਲ ਉਡਾਣ ਭਰਦੇ ਹਨ, ਤੇਲ ਘੱਟ ਹੁੰਦੇ ਹਨ ਤੇ ਜ਼ਿਆਦਾ ਦੂਰੀ ਦਾ ਸਫ਼ਰ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਫ੍ਰੈਂਚ ਬਾਲਣ ਟੈਂਕਰ ਵੀ ਉਨ੍ਹਾਂ ਦੇ ਨਾਲ ਆਏ ਹਨ, ਤਾਂ ਜੋ ਅਸਮਾਨ ਵਿੱਚ ਹੀ ਰਿਫਿਊਲਿੰਗ ਕੀਤੀ ਜਾ ਸਕੇ।#WATCH First batch of #Rafale jets arrive in Ambala, Haryana from France. pic.twitter.com/wIfx8nuVIF
— ANI (@ANI) July 29, 2020
ਇਸ ਦੇ ਨਾਲ ਹੀ ਮੀਡੀਆ ਨੂੰ ਰਾਫੇਲ ਜਹਾਜ਼ਾਂ ਦੀ ਫੋਟੋਗ੍ਰਾਫੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਸਮੇਂ ਅੰਬਾਲਾ ਵਿੱਚ ਮੌਸਮ ਸਾਫ ਹੈ। ਰਾਫੇਲ ਦੇ ਹਵਾਈ ਸੈਨਾ ਵਿਚ ਸ਼ਾਮਲ ਹੋਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਭਾਰਤ ਅਸਮਾਨ ਵਿੱਚ ਰਾਜ ਕਰੇਗਾ। ਦੱਸ ਦਈਏ ਕਿ ਭਾਰਤ ਨੇ ਚਾਰ ਸਾਲ ਪਹਿਲਾਂ ਫਰਾਂਸ ਨਾਲ ਹਵਾਈ ਸੈਨਾ ਲਈ 36 ਰਾਫੇਲ ਜਹਾਜ਼ ਖਰੀਦਣ ਲਈ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#WATCH Haryana: Touchdown of Rafale fighter aircraft at Ambala airbase. Five jets have arrived from France to be inducted in Indian Air Force. (Source - Office of Defence Minister) pic.twitter.com/vq3YOBjQXu
— ANI (@ANI) July 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement