Raghav Chadha at Lakme Fashion Week: ਲੈਕਮੇ ਫੈਸ਼ਨ ਵੀਕ ਦੌਰਾਨ ਰੈਂਪ ਵਾਕ ਕਰਦੇ ਹੋਏ ਦਿਖੇ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ
ਨਵੀਂ ਦਿੱਲੀ : ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਚੋਣ ਸਹਿ-ਇੰਚਾਰਜ, ਰਾਘਵ ਚੱਢਾ ਨੂੰ ਐਤਵਾਰ ਨੂੰ ਨਵੀਂ ਦਿੱਲੀ ਵਿੱਚ Lakme Fashion ਦੇ ਇੱਕ ਇਵੈਂਟ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ।
ਨਵੀਂ ਦਿੱਲੀ : ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਚੋਣ ਸਹਿ-ਇੰਚਾਰਜ, ਰਾਘਵ ਚੱਢਾ ਨੂੰ ਐਤਵਾਰ ਨੂੰ ਨਵੀਂ ਦਿੱਲੀ ਵਿੱਚ Lakme Fashion ਦੇ ਇੱਕ ਇਵੈਂਟ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ। ਜਿੱਥੇ ਉਹ ਮੋਡੀਸ਼ ਲੁੱਕ 'ਚ ਨਜ਼ਰ ਆਏ।
ਆਲ-ਬਲੈਕ ਪਹਿਰਾਵੇ ਵਿੱਚ, ਚੱਢਾ ਨੇ ਇਵੈਂਟ ਵਿੱਚ ਰੈਂਪ ਉੱਤੇ ਵਾਕ ਕੀਤਾ।
ਇਸ ਵੀਡੀਓ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਦਵਿੰਦਰ ਸ਼ਰਮਾ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ Lakme Fashion ਦੇ ਇਸ ਸ਼ੋਅ 'ਚ ਚੱਢਾ ਸੋਅ ਸਟਾਪਰ ਵੀ ਰਹੇ।
AAP Rajya Sabha MP @raghav_chadha shaking the ramp at #LakmeFashionWeek2022 pic.twitter.com/0RDkHVau0O
— Davender Sharma (Rinku) (@davender1979) March 27, 2022
ਸੋਸ਼ਲ ਮੀਡੀਆ 'ਤੇ ਲੋਕ ਹੋਏ ਹੈਰਾਨ-
'ਆਪ' ਦੇ ਆਗੂ ਵਜੋਂ ਚੱਢਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਉਹਨਾਂ ਨੂੰ ਰਾਜ ਸਭਾ ਵਿੱਚ ਵੀ ਸਥਾਨ ਮਿਲ ਗਿਆ । ਰਾਜ ਸਭਾ 'ਚ ਚੁਣੇ ਜਾਣ ਵਾਲੇ ਉਹ ਸਭ ਤੋਂ ਨੌਜਵਾਨ ਨੇਤਾ ਬਣ ਗਏ ਹਨ।
That’s AAP MP @raghav_chadha walking the ramp at #LakmeFashionWeek2022 👇🏽👍 pic.twitter.com/fPJBdX7BkW
— Prashant Kumar (@scribe_prashant) March 27, 2022
ਵੀਡੀਓ ਸਾਹਮਣੇ ਆਉਂਦੇ ਹੀ ਵਿਰੋਧੀਆਂ ਨੇ ਸਵਾਲ ਵੀ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀਡੀਓ ਪੋਸਟ ਕਰਦੇ ਹੋਏ ਇਸ ਨੂੰ ਪੌਲੀਟੀਕਲ ਸਟੰਟ ਕਰਾਰ ਦਿੱਤਾ ਅਤੇ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਕਿਹਾ ਕਿ ਪੰਜਾਬ ਇਹ ਬਦਲਾਅ ਚਾਹੁੰਦਾ ਹੈ
Punjab MP @raghav_chadha during rajya sabha victory parade.
— Brinder (@brinderdhillon) March 27, 2022
Modeling in #LakmeFashionWeek2022 week is a worse politcal stunt then our very own bhangra politicians??
This is the "Badlav" punjab wanted. #ArvindKejriwal pic.twitter.com/be8EZv1bVt