(Source: ECI/ABP News/ABP Majha)
Lakhimpur Violence: ਦੇਰ ਰਾਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ ਰਾਹੁਲ ਤੇ ਪ੍ਰਿਯੰਕਾ, ਕਿਹਾ- ਜ਼ੁਲਮ ਦੀ ਇਸ ਰਾਤ ਦੀ ਸਵੇਰ ਜ਼ਰੂਰ ਹੋਵੇਗੀ
ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਆਪਣਿਆਂ ਨੂੰ ਗੈਰਮਨੁੱਖੀ ਕ੍ਰੂਰਤਾ ਦੇ ਹੱਥੋਂ ਗਵਾਉਣ ਵਾਲੇ ਇਹ ਪਰਿਵਾਰ ਕੀ ਚਾਹੁੰਦੇ ਹਨ? ਨਿਆਂ
ਲਖਨਊ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨਿਆ ਚ 3 ਅਕਤੂਬਰ ਨੂੰ ਹੋਈ ਹਿੰਸਾ ਤੋਂ ਬਾਅਦ ਬੀਜੇਪੀ ਲਈ ਵੱਡੀ ਮੁਸੀਬਤ ਪੈਦਾ ਹੋਈ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਹਿੰਸਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਬੁੱਧਵਾਰ ਦੇਰ ਰਾਤ ਦੋਵੇਂ ਲੀਡਰ ਮ੍ਰਿਤਕ ਪੱਤਰਕਾਰ ਰਮਨ ਕਸ਼ਯਪ ਦੇ ਘਰ ਪਹੁੰਚੇ ਤੇ ਪਰਿਵਾਰ ਨੂੰ ਮਿਲ ਕੇ ਸੋਗ ਜਤਾਇਆ। ਉਨ੍ਹਾਂ ਦੇ ਨਾਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਮੌਜੂਦ ਰਹੇ।
ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਆਪਣਿਆਂ ਨੂੰ ਗੈਰਮਨੁੱਖੀ ਕ੍ਰੂਰਤਾ ਦੇ ਹੱਥੋਂ ਗਵਾਉਣ ਵਾਲੇ ਇਹ ਪਰਿਵਾਰ ਕੀ ਚਾਹੁੰਦੇ ਹਨ? ਨਿਆਂ- ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਮਨਿਸਟਰ ਅਹੁਦੇ ਤੋਂ ਹਟਾਇਆ ਜਾਵੇ ਤੇ ਹੁਣ ਨਿਆਂ ਕਰਨਾ ਹੋਵੇਗਾ।'
पत्रकार शहीद रमन कश्यप के परिवार से मिलकर शोक व्यक्त किया।
— Rahul Gandhi (@RahulGandhi) October 6, 2021
अपनों को अमानवीय क्रूरता के हाथों खोने वाले ये परिवार क्या चाहते हैं?
न्याय- दोषियों को तुरंत गिरफ़्तार किया जाए व मिनिस्टर को पद से हटाया जाए।
और अब न्याय करना होगा! pic.twitter.com/sd7huPcVuh
ਇਸ ਤੋਂ ਬਾਅਦ ਕਾਂਗਰਸ ਲੀਡਰਾਂ ਨੇ ਸਰਦਾਰ ਨਛੱਤਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, 'ਸ਼ਹੀਦ ਸਰਦਾਰ ਨਛੱਤਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ, ਸੋਗ ਪ੍ਰਗਟ ਕੀਤਾ। ਲਖੀਮਪੁਰ ਤਸ਼ੱਦਦ ਦੇ ਇਨ੍ਹਾਂ ਪੀੜਤ ਪਰਿਵਾਰਾਂ ਨੇ ਦੋਹਰਾ ਸੰਤਾਪ ਝੱਲਿਆ ਹੈ। ਆਪਣਿਆਂ ਨੂੰ ਗਵਾਉਣ ਦਾ ਦੁੱਖ ਤਾਂ ਹੈ ਹੀ ਨਾਲ ਹੀ ਸਰਕਾਰ ਵੀ ਲਗਾਤਾਰ ਵਾਰ ਕਰ ਰਹੀ ਹੈ। ਪਰ ਜ਼ੁਲਮ ਦੀ ਇਸ ਰਾਤ ਦੀ ਸਵੇਰ ਜ਼ਰੂਰ ਹੋਵੇਗੀ।'
शहीद सरदार नच्छतर सिंह के परिवारजनों से मिला, शोक संवेदनाएँ व्यक्त की।#लखीमपुर_नरसंहार के इन पीड़ित परिवारों ने दोहरी क्षति झेली है- अपनों को खोने का दुख तो है ही साथ में सरकार भी लगातार वार कर रही है।
— Rahul Gandhi (@RahulGandhi) October 6, 2021
लेकिन क्रूरता की इस रात की सुबह ज़रूर होगी।#NyayHokarRahega pic.twitter.com/A1tXRdqPlJ
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਲਖੀਮਪੁਰ ਹਿੰਸਾ 'ਚ ਜਾਨ ਗਵਾਉਣ ਵਾਲੇ ਕਿਸਾਨ ਲਵਪ੍ਰੀਤ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ। ਸ਼ਹੀਦ ਲਵਪ੍ਰੀਤ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਵੰਡਿਆ। ਇਸ ਮੁਲਾਕਾਤ ਦੀ ਵੀ ਰਾਹੁਲ ਗਾਂਧੀ ਨੇ ਫੋਟੋ ਟਵੀਟ ਕੀਤੀ ਹੈ।
शहीद लवप्रीत के परिवार से मिलकर दुख बाँटा लेकिन जब तक न्याय नहीं मिलेगा, तब तक ये सत्याग्रह चलता रहेगा।
— Rahul Gandhi (@RahulGandhi) October 6, 2021
तुम्हारा बलिदान भूलेंगे नहीं, लवप्रीत।#लखीमपुर_खीरी pic.twitter.com/TklEi7e5Ok