ਮੋਦੀ ਸਰਕਾਰ 'ਤੇ ਆਰਬੀਆਈ ਦੇ 1.76 ਲੱਖ ਕਰੋੜ ਹੜੱਪਣ ਦਾ ਇਲਜ਼ਾਮ, ਰਾਹੁਲ ਨੇ ਘੇਰਿਆ
ਰਾਹੁਲ ਨੇ ਸਰਕਾਰ 'ਤੇ ਆਰਬੀਆਈ ਤੋਂ ਪੈਸੇ ਹੜੱਪਣ ਦਾ ਵੀ ਇਲਜ਼ਾਮ ਲਾਇਆ। ਉਨ੍ਹਾਂ ਆਰਬੀਆਈ ਲੂਟਿਡ ਹੈਸ਼ਟੈਗ ਦੀ ਵਰਤੋਂ ਕਰਦਿਆਂ ਲਿਖਿਆ- ਆਰਬੀਆਈ ਤੋਂ ਪੈਸੇ ਹੜੱਪਣ ਦਾ ਤਰੀਕਾ ਕੰਮ ਨਹੀਂ ਕਰੇਗਾ। ਇਹ ਇੱਕ ਡਿਸਪੈਂਸਰੀ ਤੋਂ ਬੈਂਡ-ਏਡ ਚੋਰੀ ਕਰਕੇ ਗੋਲੀ ਲੱਗਣ ਦੇ ਜ਼ਖ਼ਮ 'ਤੇ ਲਾਉਣ ਵਰਗਾ ਹੈ।
ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕੋਲੋਂ ਆਰਥਿਕ ਸੰਕਟ ਦਾ ਕੋਈ ਹੱਲ ਨਹੀਂ ਲੱਭਿਆ ਜਾ ਰਿਹਾ। ਰਾਹੁਲ ਨੇ ਸਰਕਾਰ 'ਤੇ ਆਰਬੀਆਈ ਤੋਂ ਪੈਸੇ ਹੜੱਪਣ ਦਾ ਵੀ ਇਲਜ਼ਾਮ ਲਾਇਆ। ਉਨ੍ਹਾਂ ਆਰਬੀਆਈ ਲੂਟਿਡ ਹੈਸ਼ਟੈਗ ਦੀ ਵਰਤੋਂ ਕਰਦਿਆਂ ਲਿਖਿਆ- ਆਰਬੀਆਈ ਤੋਂ ਪੈਸੇ ਹੜੱਪਣ ਦਾ ਤਰੀਕਾ ਕੰਮ ਨਹੀਂ ਕਰੇਗਾ। ਇਹ ਇੱਕ ਡਿਸਪੈਂਸਰੀ ਤੋਂ ਬੈਂਡ-ਏਡ ਚੋਰੀ ਕਰਕੇ ਗੋਲੀ ਲੱਗਣ ਦੇ ਜ਼ਖ਼ਮ 'ਤੇ ਲਾਉਣ ਵਰਗਾ ਹੈ।
ਦੱਸ ਦੇਈਏ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਬਿਮਲ ਜਾਲਾਨ ਕਮੇਟੀ ਦੀਆਂ ਸਿਫਾਰਸ਼ਾਂ ਮੰਨਦਿਆਂ ਸਰਕਾਰ ਨੂੰ ਨਕਦ ਸਰਪਲੱਸ ਤੋਂ 1.76 ਲੱਖ ਕਰੋੜ ਰੁਪਏ ਸਰਕਾਰ ਨੂੰ ਟਰਾਂਸਫਰ ਕਰਨ ਦੀ ਮਨਜ਼ੂਰੀ ਦਿੱਤੀ। ਰਾਹੁਲ ਨੇ ਇਸੇ ਮੁੱਦੇ 'ਤੇ ਸਰਕਾਰ 'ਤੇ ਨੂੰ ਆੜੇ ਹੱਥੀਂ ਲਿਆ ਹੈ।
ਇਸ ਬਾਰੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕੀਤਾ, ਕੀ ਇਹ ਰਹੱਸਮਈ ਇਤਫਾਕ ਹੈ ਜਾਂ ਯੋਜਨਾਬੱਧ ਸਾਜਿਸ਼ ਹੈ ਕਿ ਆਰਬੀਆਈ ਤੋਂ ਲਈ 1.76 ਲੱਖ ਕਰੋੜ ਰੁਪਏ ਦੀ ਰਕਮ ਬੀਜੇਪੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ 'ਗਾਇਬ' ਰਕਮ ਦੇ ਬਰਾਬਰ ਹੈ? ਕੀ ਇਹ ਪੈਸਾ ਬੀਜੇਪੀ ਦੇ ਦੀਵਾਲੀਆ ਪੂੰਜੀਪਤੀ ਦੋਸਤਾਂ ਨੂੰ ਬਚਾਉਣ ਲਈ ਹੈ? ਉਨ੍ਹਾਂ ਲਿਖਿਆ ਕਿ ਕੀ ਇਹ ਵਿੱਤੀ ਸੂਝ ਹੈ?