ਪੜਚੋਲ ਕਰੋ
Advertisement
ਰਾਹੁਲ ਗਾਂਧੀ ਨੇ ਮੁੜ ਸਾਧਿਆ ਮੋਦੀ 'ਤੇ ਨਿਸ਼ਾਨਾ, ਵੀਡੀਓ ਜਾਰੀ ਕਰ ਉਠਾਏ ਵੱਡੇ ਸਵਾਲ
ਭਾਰਤ-ਚੀਨ ਸਰਹੱਦੀ ਵਿਵਾਦ 'ਤੇ 'ਟਰੁੱਥ ਵਿਦ ਰਾਹੁਲ ਗਾਂਧੀ' ਦੀ ਸੀਰੀਜ਼ ਦੀ ਤੀਜੀ ਵੀਡੀਓ ਸਾਹਮਣੇ ਆਈ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਧਿਆਨ ਉਨ੍ਹਾਂ ਦੇ ਅਕਸ ਨੂੰ ਬਣਾਉਣ 'ਤੇ ਕੇਂਦਰਿਤ ਹੈ। ਚੀਨ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਕੋਈ ਪੱਕਾ ਰੋਡਮੈਪ ਨਹੀਂ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਾਯਨਾਡ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਮੋਦੀ ਸਰਕਾਰ 'ਤੇ ਲਗਾਤਾਰ ਹਮਲਾਵਰ ਹਨ। ਰਾਹੁਲ ਨੇ ਅੱਜ 'ਟਰੁੱਥ ਵਿਦ ਰਾਹੁਲ ਗਾਂਧੀ' ਦੀ ਤੀਜੀ ਵੀਡੀਓ ਜਾਰੀ ਕੀਤੀ ਹੈ।
ਰਾਹੁਲ ਗਾਂਧੀ ਇਸ ਵੀਡੀਓ ਵਿੱਚ ਚੀਨ ਨਾਲ ਨਜਿੱਠਣ ਦੀ ਗੱਲ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਚੀਨ ਨਾਲ ਨਜਿੱਠਣ ਲਈ ਕੋਈ ਪੱਕਾ ਰੋਡਮੈਪ ਨਹੀਂ, ਇਸ ਲਈ ਚੀਨ ਸਾਡੀ ਸਰਹੱਦ ਅੰਦਰ ਦਾਖਲ ਹੋਇਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੂਰਾ ਧਿਆਨ ਆਪਣਾ ਅਕਸ ਬਣਾਉਣ 'ਤੇ ਹੈ। ਸਾਰੇ ਅਦਾਰੇ ਇਸ ਕੰਮ ਵਿੱਚ ਲੱਗੇ ਹੋਏ ਹਨ, ਇਸ ਨਾਲ ਰਾਸ਼ਟਰੀ ਹਿੱਤ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ।
ਕਾਂਗਰਸੀ ਆਗੂ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਤੁਸੀਂ ਬਗੈਰ ਕਿਸੇ ਰਵੱਈਏ ਦੇ ਚੀਨ ਨਾਲ ਸੌਦਾ ਨਹੀਂ ਕਰ ਸਕਦੇ। ਮੈਂ ਸਿਰਫ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਗੱਲ ਨਹੀਂ ਕਰ ਰਿਹਾ, ਮੇਰਾ ਮਤਲਬ ਅੰਤ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਚਿੰਤਤ ਹਾਂ ਕਿਉਂਕਿ ਇੱਕ ਵੱਡਾ ਮੌਕਾ ਗੁਆ ਰਹੇ ਹਾਂ, ਕਿਉਂਕਿ ਅਸੀਂ ਜ਼ਿਆਦਾ ਨਹੀਂ ਸੋਚ ਰਹੇ ਹਾਂ ਤੇ ਅਸੀਂ ਅੰਦਰੂਨੀ ਸੰਤੁਲਨ ਨੂੰ ਵਿਗਾੜ ਰਹੇ ਹਾਂ। ਅਸੀਂ ਆਪਸ ਵਿਚ ਲੜ ਰਹੇ ਹਾਂ। ਰਾਜਨੀਤੀ ਵਿਚ ਦੇਖੋ, ਸਾਰਾ ਦਿਨ ਭਾਰਤੀ ਆਪਸ ਵਿਚ ਲੜਦੇ ਰਹਿੰਦੇ ਹਨ।
ਉਨ੍ਹਾਂ ਨੇ ਵੀਡੀਓ ਵਿੱਚ ਇਹ ਵੀ ਕਿਹਾ, “ਰਾਜਨੀਤੀ ਵੱਲ ਝਾਤ ਮਾਰੋ, ਭਾਰਤੀ ਸਾਰਾ ਦਿਨ ਇੱਕ-ਦੂਜੇ ਨਾਲ ਲੜਦੇ ਰਹਿੰਦੇ ਹਨ ਤੇ ਇਸ ਦਾ ਕਾਰਨ ਹੈ- ਅੱਗੇ ਵਧਣ ਲਈ ਕੋਈ ਸਪਸ਼ਟ ਦ੍ਰਿਸ਼ਟੀਕੋਣ ਨਹੀਂ ਤੇ ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਵਿਰੋਧੀ ਹਨ। ਮੇਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਸਵਾਲ ਪੁੱਛਣਾ ਹੈ। ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਨੂੰ ਸਵਾਲ ਪੁੱਛਾਂ, ਉਨ੍ਹਾਂ 'ਤੇ ਦਬਾਅ ਪਾਵਾਂ ਤਾਂ ਜੋ ਉਹ ਕੰਮ ਕਰਨ। ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦ੍ਰਿਸ਼ਟੀਕੋਣ ਦੇਣ, ਜੋ ਨਹੀਂ ਹੋ ਰਿਹਾ। ਮੈਂ ਤੁਹਾਨੂੰ ਦਾਅਵੇ ਨਾਲ ਦੱਸਦਾ ਹਾਂ ਕਿ ਦ੍ਰਿਸ਼ਟੀਕੋਣ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਚੀਨ, ਭਾਰਤ ਵਿੱਚ ਦਾਖਲ ਹੋਇਆ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement