Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ-ਸਿੱਖ ਭਰਾਵੋ ਦੱਸੋ ਮੈਂ ਕੁਝ ਗ਼ਲਤ ਕਿਹਾ ?
Rahul Gandhi: ਰਾਹੁਲ ਗਾਂਧੀ ਨੇ ਕਿਹਾ ਕਿ ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਉਹ ਮੈਨੂੰ ਚੁੱਪ ਕਰਵਾਉਣ ਲਈ ਬੇਤਾਬ ਹਨ ਕਿਉਂਕਿ ਉਹ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਪਰ ਮੈਂ ਹਮੇਸ਼ਾ ਬੋਲਾਂਗਾ।
Rahul Gandhi Attack BJP: ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਰਾਹੁਲ ਗਾਂਧੀ ਨੇ ਆਪਣੀ ਹਾਲੀਆ ਅਮਰੀਕਾ ਫੇਰੀ ਦੌਰਾਨ ਸਿੱਖਾਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (BJP) ਵੱਲੋਂ ਕੀਤੀ ਜਾ ਰਹੀ ਸਖ਼ਤ ਆਲੋਚਨਾ 'ਤੇ ਆਪਣੀ ਚੁੱਪ ਤੋੜੀ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ 'ਚ ਕਿਹਾ ਕਿ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅਮਰੀਕਾ ਵਿੱਚ ਮੇਰੀ ਟਿੱਪਣੀ ਨੂੰ ਲੈ ਕੇ ਭਾਜਪਾ ਝੂਠ ਫੈਲਾਅ ਰਹੀ ਹੈ। ਮੈਂ ਭਾਰਤ ਅਤੇ ਵਿਦੇਸ਼ ਵਿਚ ਵਸਦੇ ਹਰ ਸਿੱਖ ਵੀਰ-ਭੈਣ ਨੂੰ ਪੁੱਛਣਾ ਚਾਹੁੰਦਾ ਹਾਂ - ਕਿ ਮੈਂ ਜੋ ਕਿਹਾ ਹੈ, ਕੀ ਉਸ ਵਿੱਚ ਕੁਛ ਗ਼ਲਤ ਹੈ ? ਕੀ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ, ਜਿੱਥੇ ਹਰ ਸਿੱਖ - ਅਤੇ ਹਰ ਭਾਰਤੀ - ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ ਪਾਲਣਾ ਕਰ ਸਕੇ ?
ਅਮਰੀਕਾ ਵਿੱਚ ਮੇਰੀ ਟਿੱਪਣੀ ਨੂੰ ਲੈ ਕੇ ਭਾਜਪਾ ਝੂਠ ਫੈਲਾਅ ਰਹੀ ਹੈ।
— Rahul Gandhi (@RahulGandhi) September 22, 2024
ਮੈਂ ਭਾਰਤ ਅਤੇ ਵਿਦੇਸ਼ ਵਿਚ ਵਸਦੇ ਹਰ ਸਿੱਖ ਵੀਰ-ਭੈਣ ਨੂੰ ਪੁੱਛਣਾ ਚਾਹੁੰਦਾ ਹਾਂ - ਕਿ ਮੈਂ ਜੋ ਕਿਹਾ ਹੈ, ਕੀ ਉਸ ਵਿੱਚ ਕੁਛ ਗ਼ਲਤ ਹੈ ? ਕੀ ਭਾਰਤ ਇੱਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ, ਜਿੱਥੇ ਹਰ ਸਿੱਖ - ਅਤੇ ਹਰ ਭਾਰਤੀ - ਬਿਨਾਂ ਕਿਸੇ ਡਰ ਤੋਂ ਆਪਣੇ ਧਰਮ ਦੀ… https://t.co/KNOK29hAwn
ਹਮੇਸ਼ਾਂ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਉਹ ਮੈਨੂੰ ਚੁੱਪ ਕਰਾਉਣ ਲਈ ਬੌਖਲਾਏ ਹੋਏ ਹਨ ਕਿਉਂਕਿ ਉਹ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦੇ। ਪਰ ਮੈਂ ਅਨੇਕਤਾ ਵਿਚ ਏਕਤਾ, ਸਮਾਨਤਾ ਅਤੇ ਪਿਆਰ ਵਰਗੀਆਂ, ਭਾਰਤ ਨੂੰ ਪਰਿਭਾਸ਼ਿਤ ਕਰਦੀਆਂ ਕਦਰਾਂ-ਕੀਮਤਾਂ ਲਈ ਹਮੇਸ਼ਾਂ ਆਵਾਜ਼ ਬੁਲੰਦ ਕਰਦਾ ਰਹਾਂਗਾ।
ਰਾਹੁਲ ਗਾਂਧੀ ਨੇ ਅਜਿਹਾ ਕੀ ਕਿਹਾ ?
ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ 10 ਸਤੰਬਰ ਨੂੰ ਆਪਣੇ ਅਮਰੀਕਾ ਦੌਰੇ ਦੌਰਾਨ ਵਾਸ਼ਿੰਗਟਨ ਡੀਸੀ ਵਿੱਚ ਭਾਸ਼ਣ ਦਿੱਤਾ ਸੀ। ਧਾਰਮਿਕ ਅਜ਼ਾਦੀ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਲੜਾਈ ਇਸ ਗੱਲ ਦੀ ਹੈ ਕਿ, ਕੀ ਭਾਰਤ ਵਿੱਚ ਸਿੱਖਾਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਹੈ, ਜਾਂ ਕੀ ਸਿੱਖਾਂ ਨੂੰ ਭਾਰਤ ਵਿੱਚ ਕੜਾ ਪਾਉਣ ਦੀ ਇਜਾਜ਼ਤ ਹੈ, ਕੀ ਸਿੱਖ ਗੁਰਦੁਆਰਾ ਸਾਹਿਬ ਜਾ ਸਕਣਗੇ। ਲੜਾਈ ਇਸ ਗੱਲ ਦੀ ਹੈ,,,ਅਤੇ ਇਹ ਸਾਰੇ ਧਰਮਾਂ ਲਈ ਹੈ।