ਰਾਹੁਲ ਗਾਂਧੀ ਦੀ ਹਰਿਆਣਾ ਜੋੜੋ ਯਾਤਰਾ, ਕੇਂਦਰ 'ਤੇ ਲਾਏ ਨਿਸ਼ਾਨੇ, ਕਿਹਾ ਪੀਐਮ ਦਾ ਭਗਵਾਨ ਅਡਾਨੀ, ਹੁਕਮ ਮਿਲਣ 'ਤੇ ਭੇਜੀ ਜਾਂਦੀ ED ਤੇ CBI
ਰਾਹੁਲ ਗਾਂਧੀ ਨੇ ਕਿਹਾ- ਅਸੀਂ ਅਜਿਹਾ ਭਾਰਤ ਨਹੀਂ ਚਾਹੁੰਦੇ ਜਿੱਥੇ 25 ਲੱਖ ਲੋਕ ਐਸ਼ੋ-ਆਰਾਮ ਦਾ ਆਨੰਦ ਮਾਣਦੇ ਹੋਣ, ਹਜ਼ਾਰਾਂ ਕਰੋੜਾਂ ਦੇ ਵਿਆਹ-ਸ਼ਾਦੀਆਂ ਮਨਾਉਣ ਅਤੇ ਕਿਸਾਨ-ਮਜ਼ਦੂਰ ਭੁੱਖੇ ਮਰਦੇ ਹੋਣ। ਮੋਦੀ ਜੀ ਨਫਰਤ ਫੈਲਾ ਰਹੇ ਹਨ। ਹਿੰਦੂਆਂ
ਹਰਿਆਣਾ ਚੋਣਾਂ ਦਰਮਿਆਨ ਰਾਹੁਲ ਗਾਂਧੀ ਨੇ 'ਹਰਿਆਣਾ ਵਿਜੇ ਸੰਕਲਪ ਯਾਤਰਾ' ਸ਼ੁਰੂ ਕੀਤੀ ਹੈ। ਪਹਿਲੇ ਦਿਨ ਸੋਮਵਾਰ 30 ਸਤੰਬਰ ਨੂੰ ਇਹ ਯਾਤਰਾ ਨਰਾਇਣਗੜ੍ਹ ਤੋਂ ਥਾਨੇਸਰ ਆਈ। ਇੱਥੇ ਜਨ ਸਭਾ 'ਚ ਰਾਹੁਲ ਗਾਂਧੀ ਨੇ ਕਿਹਾ- ਮੋਦੀ ਜੀ ਦਾ ਭਗਵਾਨ ਅਡਾਨੀ ਹੈ। ਉਹ ਹੁਕਮ ਦਿੰਦੇ ਹਨ, ਮੋਦੀ ਜੀ ਈਡੀ ਤੇ ਸੀਬੀਆਈ ਨੂੰ ਭੇਜ ਕੇ ਕੰਮ ਕਰਵਾਉਂਦੇ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ- ਅਸੀਂ ਅਜਿਹਾ ਭਾਰਤ ਨਹੀਂ ਚਾਹੁੰਦੇ ਜਿੱਥੇ 25 ਲੱਖ ਲੋਕ ਐਸ਼ੋ-ਆਰਾਮ ਦਾ ਆਨੰਦ ਮਾਣਦੇ ਹੋਣ, ਹਜ਼ਾਰਾਂ ਕਰੋੜਾਂ ਦੇ ਵਿਆਹ-ਸ਼ਾਦੀਆਂ ਮਨਾਉਣ ਅਤੇ ਕਿਸਾਨ-ਮਜ਼ਦੂਰ ਭੁੱਖੇ ਮਰਦੇ ਹੋਣ। ਮੋਦੀ ਜੀ ਨਫਰਤ ਫੈਲਾ ਰਹੇ ਹਨ। ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡਣ ਦੀ ਗੱਲ ਕਰਦੇ ਹਨ। ਚੱਕਰਵਿਊ ਦਾ ਆਕਾਰ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਵਰਗਾ ਹੈ, ਜਿਸ ਵਿੱਚ ਅਭਿਮਨਿਊ ਨੂੰ ਫਸਾ ਕੇ ਮਾਰ ਦਿੱਤਾ ਗਿਆ ਸੀ।
ਰਾਹੁਲ ਨੇ ਕਿਹਾ- ਅਡਾਨੀ ਦੇ ਹਥਿਆਰ ਫੌਜ ਨੂੰ ਵੇਚਣ ਲਈ ਅਗਨੀਵੀਰ ਸਕੀਮ ਲਿਆਂਦੀ ਗਈ ਸੀ। ਇਹ ਸਕੀਮ ਸੈਨਿਕਾਂ ਦੀ ਪੈਨਸ਼ਨ ਚੋਰੀ ਕਰਨ ਦਾ ਤਰੀਕਾ ਹੈ।
ਇਸ ਯਾਤਰਾ 'ਚ ਰਾਹੁਲ ਦੇ ਨਾਲ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਹਿਲਵਾਨ ਸੜਕ 'ਤੇ ਬੈਠੇ ਰਹੇ, ਪ੍ਰਧਾਨ ਮੰਤਰੀ ਕੋਲ ਉਨ੍ਹਾਂ ਨੂੰ ਮਿਲਣ ਲਈ 5 ਮਿੰਟ ਦਾ ਸਮਾਂ ਨਹੀਂ ਹੈ। ਮੋਦੀ ਸਰਕਾਰ ਸਿਰਫ ਅਡਾਨੀ-ਅੰਬਾਨੀ ਦੀ ਸਰਕਾਰ ਹੈ। ਉਨ੍ਹਾਂ ਕਿਸਾਨਾਂ ਨੂੰ ਅੱਤਵਾਦੀ ਕਿਹਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ