ਰਾਹੁਲ ਦੇ ਮੋਦੀ 'ਤੇ ਤਨਜ: ਮੋਦੀ ਸਰਕਾਰ ਲਈ ਕਿਸਾਨ ਖਾਲਿਸਤਾਨੀ ਤੇ ਪੂੰਜੀਪਤੀਆਂ ਨਾਲ ਯਾਰੀ
ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਕਈ ਤਨਜ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਲਈ ਪਰਵਾਸੀ ਮਜਦੂਰ ਕੋਰੋਨਾ ਫੈਲਾਉਣ ਵਾਲੇ ਹਨ।
ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆਕਿ ਮੋਦੀ ਸਰਕਾਰ ਦੀ ਨਜ਼ਰ 'ਚ ਅੰਦੋਲਨਕਾਰੀ ਕਿਸਾਨ ਖਾਲਿਸਤਾਨੀ ਹਨ ਤੇ ਪੂੰਜੀਪਤੀ ਕਾਰੋਬਾਰੀ ਸਭ ਤੋਂ ਵਧੀਆ ਦੋਸਤ ਹਨ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ 'ਮੋਦੀ ਸਰਕਾਰ ਲਈ ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ ਹਨ। ਜਦਕਿ ਫਿਕਰਮੰਦ ਨਾਗਰਿਕ ਅਰਬਨ ਨਕਸਲੀ ਹਨ।'
For Modi Govt: Dissenting students are anti-nationals. Concerned citizens are urban naxals. Migrant labourers are Covid carriers. Rape victims are nobody. Protesting farmers are Khalistani. And Crony capitalists are best friends.
— Rahul Gandhi (@RahulGandhi) December 15, 2020
ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਕਈ ਤਨਜ ਕੱਸਦਿਆਂ ਕਿਹਾ ਕਿ ਮੋਦੀ ਸਰਕਾਰ ਲਈ ਪਰਵਾਸੀ ਮਜਦੂਰ ਕੋਰੋਨਾ ਫੈਲਾਉਣ ਵਾਲੇ ਹਨ। ਜਬਰ ਜਨਾਹ ਦੀਆਂ ਪੀੜਤਾਂ ਕੁਝ ਵੀ ਨਹੀਂ। ਅੰਦੋਲਨ ਕਰਨ ਵਾਲੇ ਕਿਸਾਨ ਖਾਲਿਸਤਾਨੀ ਹਨ ਤੇ ਪੂੰਜੀਪਤੀ ਮੋਦੀ ਦੇ ਵਧੀਆ ਦੋਸਤ ਹਨ।
ਕਾਂਗਰਸ ਵੱਲੋਂ ਲਗਾਤਾਰ ਕਿਸਾਨ ਪ੍ਰਦਰਸ਼ਨ ਦੀ ਹਮਾਇਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਏ ਦਿਨ ਪੀਐਮ ਮੋਦੀ 'ਤੇ ਤਿੱਖੇ ਸ਼ਬਦੀ ਵਾਰ ਕਰਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ