ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲਿਆਂ ਲਈ ਡਟੇ ਰਾਹੁਲ ਗਾਂਧੀ, BJP 'ਤੇ ਹਮਲਾ
ਰਾਹੁਲ ਗਾਂਧੀ ਨੇ ਕਿਹਾ ਸ਼ਹੀਦ ਹੋਏ ਅੰਨਦਾਤਿਆਂ ਲਈ ਮੇਰਾ 2 ਮਿੰਟਾਂ ਦਾ ਮੌਨ ਭਾਜਪਾ ਨੂੰ ਪ੍ਰਵਾਨ ਨਹੀਂ। ਆਪਣੇ ਕਿਸਾਨ-ਮਜ਼ਦੂਰ ਭਰਾਵਾਂ ਦੇ ਬਲੀਦਾਨ ਨੂੰ ਮੈਂ ਵਾਰ-ਵਾਰ ਸ਼ਰਧਾਂਜਲੀ ਦੇਵਾਂਗਾ, ਜੋ ਮੇਰੇ ਮੌਨ ਤੋਂ ਡਰਦੇ ਹਨ, ਮੈਂ ਉਨ੍ਹਾਂ ਤੋਂ ਨਹੀਂ ਡਰਦਾ।
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ (ਰਾਹੁਲ ਗਾਂਧੀ) ਨੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੁੱਦਾ ਉਠਾਇਆ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ 300 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਰਾਹੁਲ ਗਾਂਧੀ ਨੇ ਕਿਹਾ ਸ਼ਹੀਦ ਹੋਏ ਅੰਨਦਾਤਿਆਂ ਲਈ ਮੇਰਾ 2 ਮਿੰਟਾਂ ਦਾ ਮੌਨ ਭਾਜਪਾ ਨੂੰ ਪ੍ਰਵਾਨ ਨਹੀਂ। ਆਪਣੇ ਕਿਸਾਨ-ਮਜ਼ਦੂਰ ਭਰਾਵਾਂ ਦੇ ਬਲੀਦਾਨ ਨੂੰ ਮੈਂ ਵਾਰ-ਵਾਰ ਸ਼ਰਧਾਂਜਲੀ ਦੇਵਾਂਗਾ, ਜੋ ਮੇਰੇ ਮੌਨ ਤੋਂ ਡਰਦੇ ਹਨ, ਮੈਂ ਉਨ੍ਹਾਂ ਤੋਂ ਨਹੀਂ ਡਰਦਾ।
ਕਿਸਾਨਾਂ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਹੁਣ ਖੁੱਲ੍ਹ ਕੇ ਬੋਲ ਰਹੇ ਹਨ। ਉਨ੍ਹਾਂ ਬੁੱਧਵਾਰ ਨੂੰ ਵੀ ਟਵੀਟ ਕਰ ਕੇ ਆਖਿਆ ਕਿ ਨਾ ਡਰਾਂਗੇ, ਨਾ ਝੁਕਾਂਗੇ, ਅੱਤਿਆਚਾਰ ਦਾ ਸਾਹਮਣਾ ਸੱਤਿਆਗ੍ਰਹਿ ਨਾਲ ਕਰਾਂਗੇ। ਤਿੰਨੇ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣੇ ਹੀ ਹੋਣਗੇ।
ਦੱਸ ਦੇਈਏ ਕਿ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸੀਮਾਵਾਂ ਉੱਤੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋ ਅੰਦੋਲਨ ਕਰ ਰਹੇ ਹਨ। ਕਿਸਾਨ ਟੀਕਰੀ, ਸਿੰਘੂ ਤੇ ਗ਼ਾਜ਼ੀਪੁਰ ਬਾਰਡਰ ਉੱਤੇ ਅੰਦੋਲਨ ਕਰ ਰਹੇ ਹਨ
ਉੱਧਰ ਸਰਕਾਰ ਨੇ ਤਿੰਨੇ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦੀ ਦਿਸ਼ਾ ਵਿੱਚ ਵੱਡਾ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਤੇ ਉਨ੍ਹਾਂ ਦੀ ਫ਼ਸਲ ਵੇਚਣ ਲਈ ਉਨ੍ਹਾਂ ਕੋਲ ਕਈ ਵਿਕਲਪ ਹੋਣਗੇ।
ਇਹ ਵੀ ਪੜ੍ਹੋ: Night curfew in Gurdaspur: ਗੁਰਦਾਸਪੁਰ 'ਚ ਵੀ ਨਾਈਟ ਕਰਫਿਊ, ਹੁਣ ਤੱਕ 10 ਜ਼ਿਲ੍ਹਿਆਂ 'ਚ ਸਖਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904