ਪੜਚੋਲ ਕਰੋ
Advertisement
ਹਰਸਿਮਰਤ ਬਾਦਲ ਨੇ ਦਿੱਲੀ ਜਾ ਰਾਹੁਲ ਗਾਂਧੀ ਨਾਲ ਲਾਇਆ ਆਢਾ
ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਕੀਤਾ ਹੈ। ਹਰਸਿਮਰਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਵਟਾਂਦਰੇ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹਰਸਿਮਰਤ ਕੌਰ ਨੇ ਕਿਹਾ, “ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਤੇ ਹਜ਼ਾਰਾਂ ਬੇਗੁਨਾਹਾਂ ਨੂੰ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਰਾਜੀਵ ਗਾਂਧੀ ਨੇ ਆਪਣੇ ਰਾਜਨੀਤਕ ਕਰੀਅਰ ‘ਚ ਲੱਖਾਂ ਸਿੱਖਾਂ ਦਾ ਕਤਲੇਆਮ ਕੀਤਾ। ਹੁਣ ਰਾਹੁਲ ਗਾਂਧੀ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ।”
ਹਰਸਿਮਰਤ ਨੇ ਇਹ ਵੀ ਇਲਜ਼ਾਮ ਲਾਇਆ ਕਿ, “ਜੇਕਰ ਪੰਜਾਬ ਦੀ ਵੰਡ ਹੋਈ ਤਾਂ ਉਹ ਜਵਾਹਰ ਲਾਲ ਨਹਿਰੂ ਦਾ ਫੈਸਲਾ ਸੀ। ਬਾਰਡਰ ਆਸਾਨੀ ਨਾਲ ਦੋ ਕਿਲੋਮੀਟਰ ਜ਼ਿਆਦਾ ਹੋ ਸਕਦਾ ਸੀ। ਸਿੱਖਾਂ ਨੂੰ ਦਬਾਉਣ ਤੇ ਗਿਰਾਉਣ ਲਈ ਨਹਿਰੂ ਵੱਲੋਂ ਪੰਜਾਬ ਤੋੜਣ ਤੋਂ ਬਾਅਦ ਇੰਦਰਾ ਨੇ ਹਰਿੰਦਰ ਸਾਹਿਬ ‘ਤੇ ਹਮਲਾ ਕੀਤਾ।”Harsimrat Kaur Badal: Indira Gandhi attacked Golden temple & killed thousands of innocents there. Then comes her son Rajiv Gandhi who then for his political reasons massacres millions of Sikhs all over. And now Rahul Gandhi speaks the language of Pakistan. pic.twitter.com/Ww1wikciCT
— ANI (@ANI) March 13, 2019
ਕੇਂਦਰੀ ਮੰਤਰੀ ਨੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ, “ਆਖਰਕਾਰ ਸਾਨੂੰ 1984 ਦੇ ਮਾਮਲੇ ‘ਚ ਇਨਸਾਫ ਮਿਲ ਰਿਹਾ ਹੈ। ਕਰਤਾਰਪੁਰ ਸਾਹਿਬ ਲਾਂਘਾ ਮਿਲ ਰਿਹਾ ਹੈ, ਜੇਕਰ ਤੁਸੀਂ ਪੀਐਮ ਤੇ ਇਸ ਸਰਕਾਰ ਨਾਲ ਖੜ੍ਹੇ ਨਹੀਂ ਹੁੰਦੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਅੱਤਵਾਦ ਦਾ ਬਹਾਨਾ ਬਣਾ ਇਸ ਨੂੰ ਪਟੜੀ ਤੋਂ ਲਾਹ ਦੇਣਗੇ।”Harsimrat Kaur Badal: If Punjab was divided, it was Jawaharlal Nehru's decision, that border could easily have been 2 km more. To suppress the Sikhs & to demoralize them, after Jawaharlal Nehru broke Punjab, Indira Gandhi came & attacked the Golden temple. pic.twitter.com/OTP2KicqoU
— ANI (@ANI) March 13, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement