ਰਾਹੁਲ ਗਾਂਧੀ ਮੰਗ ਰਹੇ ਮੋਦੀ ਲਈ ਵੋਟਾਂ, ਇਸ ਤਰ੍ਹਾਂ ਦਿਉ ਜਵਾਬ
ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ 'ਤੇ ਦੇਸ਼ ਦੇ ਕਿਸਾਨ ਵਿਸ਼ਵਾਸ ਨਹੀਂ ਕਰਦੇ।

ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਦਾ ਅੰਦੋਲਨ 35ਵੇਂ ਦਿਨ ਵੀ ਜਾਰੀ ਹੈ। ਕਿਸਾਨ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ 'ਤੇ ਡਟੇ ਹੋਏ ਹਨ। ਇਸ ਦਰਮਿਆਨ ਰਾਹੁਲ ਗਾਂਧੀ ਨੇ ਆਪਣੇ ਇਕ ਟਵੀਟ ਜ਼ਰੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵਿਟਰ 'ਤੇ ਇਕ ਪੋਲ ਸ਼ੁਰੂ ਕੀਤਾ ਹੈ ਤੇ ਇਸ 'ਚ ਕਿਹਾ ਹੈ ਕਿ ਪੀਐਮ ਮੋਦੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਰਹੇ ਹਨ। ਅਜਿਹਾ ਕਿਉਂ ਹੈ?
ਇਸ ਲਈ ਰਾਹੁਲ ਗਾਂਧੀ ਨੇ ਚਾਰ ਵਿਕਲਪ ਦਿੱਤੇ ਹਨ। ਇਸ 'ਚ ਪਹਿਲਾ ਆਪਸ਼ਨ ਹੈ ਕਿ ਪੀਐਮ ਮੋਦੀ ਕਿਸਾਨ ਵਿਰੋਧੀ ਹੈ। ਦੂਜਾ ਪੀਐਮ ਮੋਦੀ ਨੂੰ ਕ੍ਰੋਨੀ ਕੈਪਟਿਲਿਸਟ ਚਲਾ ਰਹੇ ਹਨ। ਤੀਜਾ ਉਹ ਹਠੀ ਹੈ ਤੇ ਚੌਥਾ ਇਨ੍ਹਾਂ 'ਚੋਂ ਸਾਰੇ। ਅਮਰੀਕੀ ਚੋਣਾਂ ਚ ਨਤੀਜੇ ਡੌਨਾਲਡ ਟਰੰਪ ਨੂੰ ਹਰਾ ਕੇ ਜੋ ਬਾਇਡਨ ਨੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤੀ।
ਕਿਸਾਨ ਪੀਐਮ ਮੋਦੀ 'ਤੇ ਭਰੋਸਾ ਨਹੀਂ ਕਰਦੇ-ਰਾਹੁਲ ਗਾਂਧੀMr Modi is refusing to repeal the anti-farmer laws because he is:
— Rahul Gandhi (@RahulGandhi) December 30, 2020
ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ 'ਤੇ ਦੇਸ਼ ਦੇ ਕਿਸਾਨ ਵਿਸ਼ਵਾਸ ਨਹੀਂ ਕਰਦੇ। ਉਨ੍ਹਾਂ ਪ੍ਰਧਾਨ ਮੰਤਰੀ ਦੇ ਪਹਿਲੇ ਦੇ ਕੁਝ ਬਿਆਨਾਂ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ, 'ਹਰ ਬੈਂਕ ਖਾਤੇ 'ਚ 15 ਲੱਖ ਰੁਪਏ ਤੇ ਹਰ ਸਾਲ ਦੋ ਕਰੋੜ ਨੌਕਰੀਆਂ। 50 ਦਿਨ ਦਿਉ, ਨਹੀਂ ਤਾਂ...ਅਸੀਂ ਕੋਰੋਨਾ ਵਾਇਰਸ ਦੇ ਖਿਲਾਫ 21 ਦਿਨਾਂ 'ਚ ਯੁੱਧ ਜਿੱਤਾਂਗੇ। ਨਾ ਤਾਂ ਕੋਈ ਸਾਡੀ ਸਰਹੱਦ 'ਚ ਦਾਖਲ ਹੋਇਆ ਹੈ ਤੇ ਨਾ ਕਿਸੇ ਚੌਕੀ 'ਤੇ ਕਬਜ਼ਾ ਕੀਤਾ ਹੈ।' ਉਨ੍ਹਾਂ ਕਿਹਾ, 'ਮੋਦੀ ਜੀ ਦੇ ਅਸੱਤਿਆਗ੍ਰਹਿ ਦੇ ਲੰਬੇ ਇਤਿਹਾਸ ਦੇ ਕਾਰਨ ਉਨ੍ਹਾਂ 'ਤੇ ਕਿਸਾਨ ਵਿਸ਼ਵਾਸ ਨਹੀਂ ਕਰਦੇ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ





















