ਪੜਚੋਲ ਕਰੋ
Advertisement
ਨਤੀਜਿਆਂ ਤੋਂ ਪਹਿਲਾਂ ਰਾਹੁਲ ਦੀ ਵਰਕਰਾਂ ਲਈ ਚੇਤਾਵਨੀ!
ਗਾਂਧੀ ਨੇ ਇਹ ਵੀ ਲਿਖਿਆ ਹੈ ਕਿ ਐਗ਼ਜ਼ਿਟ ਪੋਲ ਦੇ ਕੂੜ ਪ੍ਰਚਾਰ ਤੋਂ ਨਿਰਾਸ਼ ਨਾ ਹੋਵੋ, ਆਪਣੇ ਆਪ ਤੇ ਕਾਂਗਰਸ ਪਾਰਟੀ 'ਤੇ ਵਿਸ਼ਵਾਸ ਰੱਖੋ, ਮਿਹਨਤ ਬੇਕਾਰ ਨਹੀਂ ਜਾਵੇਗੀ।
ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਚੌਕਸ ਕੀਤਾ ਹੈ। ਰਾਹੁਲ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਗਲੇ 24 ਘੰਟੇ ਮਹੱਤਵਪੂਰਨ ਹਨ। ਸਾਵਧਾਨ ਰਹੋ ਤੇ ਚੌਕਸ ਰਹੋ। ਗਾਂਧੀ ਨੇ ਇਹ ਵੀ ਲਿਖਿਆ ਹੈ ਕਿ ਐਗ਼ਜ਼ਿਟ ਪੋਲ ਦੇ ਕੂੜ ਪ੍ਰਚਾਰ ਤੋਂ ਨਿਰਾਸ਼ ਨਾ ਹੋਵੋ, ਆਪਣੇ ਆਪ ਤੇ ਕਾਂਗਰਸ ਪਾਰਟੀ 'ਤੇ ਵਿਸ਼ਵਾਸ ਰੱਖੋ, ਮਿਹਨਤ ਬੇਕਾਰ ਨਹੀਂ ਜਾਵੇਗੀ।
ਲੋਕ ਸਭਾ ਚੋਣਾਂ ਦੇ 10 ਵਿੱਚੋਂ ਨੌਂ ਐਗ਼ਜ਼ਿਟ ਪੋਲ ਵਿੱਚ ਐਨਡੀਏ ਨੂੰ ਬਹੁਮਤ ਦੇ ਅੰਦਾਜ਼ੇ ਮਗਰੋਂ ਵਿਰੋਧੀ ਦਲ ਲਗਾਤਾਰ ਈਵੀਐਮ 'ਤੇ ਸਵਾਲ ਚੁੱਕ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਬਸਪਾ ਸਮੇਤ 22 ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ। ਵਿਰੋਧੀ ਧਿਰਾਂ ਨੇ ਮੰਗ ਕੀਤੀ ਸੀ ਕਿ ਵੀਵੀਪੈਟ ਦੀਆਂ ਪਰਚੀਆਂ ਦਾ ਮਿਲਾਣ ਵੋਟਾਂ ਦੀ ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਕੀਤਾ ਜਾਵੇ, ਨਾ ਕਿ ਬਾਅਦ ਵਿੱਚ।
ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਖੇਤਰ ਦੇ ਚੋਣਵੇਂ ਪੰਜ ਪੋਲਿੰਗ ਸਟੇਸ਼ਨਾਂ ਦੀਆਂ ਵੀਵੀਪੈਟ ਮਸ਼ੀਨਾਂ ਤੇ ਈਵੀਐਮ ਦਰਮਿਆਨ ਵੋਟਾਂ ਦੀ ਗਿਣਤੀ ਦਾ ਫਰਕ ਆਉਂਦਾ ਹੈ ਤਾਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ 100% ਵੀਵੀਪੈਟ ਪਰਚੀਆਂ ਮੇਲੀਆਂ ਜਾਣ। ਉੱਧਰ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੀ ਇਹ ਮੰਗ ਖਾਰਜ ਕਰ ਦਿੱਤੀ। ਕਮਿਸ਼ਨ ਨੇ ਕਿਹਾ ਕਿ ਈਵੀਐਮ ਸੁਰੱਖਿਆ ਹਨ ਅਤੇ ਗਿਣਤੀ ਪੂਰੀ ਹੋਣ ਤਕ ਸੀਸੀਟੀਵੀ ਨਿਗਰਾਨੀ ਰਹੇਗੀ। ਕਮਿਸ਼ਨ ਨੇ ਵਿਰੋਧੀ ਧਿਰਾਂ ਦੇ ਇਸ ਤਰਕ ਨੂੰ ਵੀ ਖਾਰਜ ਕਰ ਦਿੱਤਾ ਕਿ ਅਸਲੀ ਮਸ਼ੀਨਾਂ ਨੂੰ ਬਦਲਿਆ ਜਾ ਰਿਹਾ ਹੈ।कांग्रेस पार्टी के प्रिय कार्यकर्ताओं , अगले 24 घंटे महत्वपूर्ण हैं। सतर्क और चौकन्ना रहें। डरे नहीं। आप सत्य के लिए लड़ रहे हैं । फर्जी एग्जिट पोल के दुष्प्रचार से निराश न हो। खुद पर और कांग्रेस पार्टी पर विश्वास रखें, आपकी मेहनत बेकार नहीं जाएगी। जय हिन्द। राहुल गांधी
— Rahul Gandhi (@RahulGandhi) May 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਅੰਮ੍ਰਿਤਸਰ
ਪੰਜਾਬ
Advertisement