ਪੜਚੋਲ ਕਰੋ
Advertisement
ਰੇਲਵੇ 'ਚ 4,00,000 ਨੌਕਰੀਆਂ ਦਾ ਐਲਾਨ
ਨਵੀਂ ਦਿੱਲੀ: ਰੇਲ ਮੰਤਰੀ ਪਿਯੂਸ਼ ਗੋਇਲ ਨੇ ਅੱਜ ਰੇਲਵੇ ‘ਚ ਨੌਕਰੀ ਦੀ ਖੁਆਇਸ਼ ਰੱਖਣ ਵਾਲ਼ਿਆ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰੇਲਵੇ ‘ਚ ਆਰਥਿਕ ਤੌਰ ‘ਤੇ ਪਿਛੜੇਪਨ ਦੇ ਆਧਾਰ ‘ਤੇ 10% ਰਾਖਵਾਂਕਰਨ ਲਾਗੂ ਕਰ ਦਾ ਐਲਾਨ ਕੀਤਾ ਹੈ।
ਰੇਲ ਮੰਤਰੀ ਨੇ ਕਿਹਾ ਕਿ ਉਹ ਅਗਲੇ ਦੋ ਸਾਲ ‘ਚ ਰੇਲਵੇ ‘ਚ 4,00,000 ਲੋਕਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਦੇ ਹਨ। ਰੇਲ ਮੰਤਰੀ ਦੀ ਮੰਨੀਏ ਤਾਂ ਮੌਜੂਦਾ ਡੇਢ ਲੱਖ ਅਹੁਦਿਆਂ ਦੀ ਭਰਤੀ ਦੀ ਮੁਹਿਮ ਨੂੰ ਮਿਲਾ ਕੇ ਅਗਲੇ ਦੋ ਸਾਲ ‘ਚ ਕਰੀਬ-ਕਰੀਬ ਢਾਈ ਲੱਖ ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਰਥਿਕ ਪਿਛੜੇਪਨ ਦੇ ਆਧਾਰ ‘ਤੇ ਦਿੱਤਾ ਜਾਣ ਵਾਲਾ ਰਾਖਵਾਂਕਰਨ ਐਸਸੀ/ਐਸਟੀ ਤੇ ਓਬੀਸੀ ਨੂੰ ਮਿਲਣ ਵਾਲੇ ਕੋਟੇ ਤੋਂ ਵੱਖਰਾ ਹੋਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਗੋਇਲ ਨੇ ਕਿਹਾ ਕਿ ਰੇਲਵੇ ‘ਚ ਦੋ ਲੱਖ 30 ਹਜ਼ਾਰ ਆਸਾਮੀਆਂ ਨਿਕਲਣਗੀਆਂ। ਰੇਲਵੇ ‘ਚ ਅਜੇ ਇੱਕ ਲੱਖ 32 ਹਜ਼ਾਰ ਅਹੁਦੇ ਖਾਲੀ ਹਨ। ਦੋ ਸਾਲਾਂ ‘ਚ ਇੱਕ ਲੱਖ ਹੋਰ ਕਰਮਚਾਰੀ ਰਿਟਾਇਰ ਹੋ ਰਹੇ ਹਨ। ਇਸ ਆਧਾਰ ‘ਤੇ ਰੇਲਵੇ ਦੋ ਸਾਲਾਂ ‘ਚ ਚਾਰ ਲੱਖ ਦੇ ਕਰੀਬ ਭਰਤੀਆਂ ਕਰੇਗਾ।आज देश में 22 रेलसेवाओं के विस्तार को मंजूरी देने तथा देश और रेलवे में नौकरियों के बढते अवसर के संबंध में संवाददाताओं के साथ बातचीत की, अकेले रेलवे में हमने 4 लाख नौकरियों के अवसरों को मंजूरी दी है#JobsHeeJobs pic.twitter.com/nizBwzEDUw
— Piyush Goyal (@PiyushGoyal) January 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement