ਪੜਚੋਲ ਕਰੋ

Punjab News: ਪੰਜਾਬ 'ਚ 10 ਫੀਸਦੀ ਮਹਿੰਗੀ ਹੋ ਸਕਦੀ ਬਿਜਲੀ, ਪਾਵਰਕੌਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਭੇਜਿਆ ਪ੍ਰਸਤਾਵ

ਪੰਜਾਬੀਓ ਤਿਆਰ ਹੋ ਜਾਓ ਇੱਕ ਹੋਰ ਮਹਿੰਗਾਈ ਦਾ ਝਟਕਾ ਸਹਿਣ ਲਈ, ਜੀ ਹਾਂ ਜਲਦ ਹੀ ਬਿਜਲੀ ਦੀਆਂ ਦਰਾਂ 10 ਫੀਸਦੀ ਤੱਕ ਮਹਿੰਗੀਆਂ ਹੋ ਸਕਦੀਆਂ ਹਨ। ਪਾਵਰਕੌਮ ਨੇ ਇਸ ਸਬੰਧੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਪ੍ਰਸਤਾਵ ਭੇਜਿਆ ਹੈ।

Electricity Expensive in Punjab: ਪੰਜਾਬੀਓ ਤਿਆਰ ਹੋ ਜਾਓ ਇੱਕ ਹੋਰ ਮਹਿੰਗਾਈ ਦਾ ਝਟਕਾ ਸਹਿਣ ਲਈ, ਜੀ ਹਾਂ ਜਲਦ ਹੀ ਬਿਜਲੀ ਦੀਆਂ ਦਰਾਂ 10 ਫੀਸਦੀ ਤੱਕ ਮਹਿੰਗੀਆਂ ਹੋ ਸਕਦੀਆਂ ਹਨ। ਪਾਵਰਕੌਮ ਨੇ ਇਸ ਸਬੰਧੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਪ੍ਰਸਤਾਵ ਭੇਜਿਆ ਹੈ। ਪਾਵਰਕੌਮ ਨੇ ਕਮਿਸ਼ਨ ਨੂੰ ਭੇਜੀ ਆਪਣੀ ਸਾਲਾਨਾ ਮਾਲੀਆ ਲੋੜ (ARR) ਰਿਪੋਰਟ ਵਿੱਚ ਕੁੱਲ 5091 ਕਰੋੜ ਰੁਪਏ ਦੇ ਮਾਲੀਆ ਘਾਟੇ ਦਾ ਹਵਾਲਾ ਦਿੱਤਾ ਹੈ ਅਤੇ ਇਸਦੀ ਭਰਪਾਈ ਲਈ ਬਿਜਲੀ ਦਰਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ : Punjab News: ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਾਈਕੋਰਟ ਦਾ ਸਖਤ ਐਕਸ਼ਨ, ਵੀਡੀਓਗ੍ਰਾਫੀ ਦੇ ਦਿੱਤੇ ਹੁਕਮ

ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ

ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਹਾਲਾਂਕਿ ਪਾਵਰਕੌਮ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਪਾਵਰਕੌਮ ਦੇ 2010 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਪਿਛਲੇ 16 ਸਾਲਾਂ ਵਿੱਚ ਬਿਜਲੀ ਦਰਾਂ ਵਿੱਚ ਇਹ ਸਭ ਤੋਂ ਘੱਟ ਪ੍ਰਸਤਾਵਿਤ ਵਾਧਾ ਹੈ।

ਬਿਲਜੀ ਬੋਰਡ ਝਲ ਰਿਹਾ ਨੁਕਸਾਨ

ਪਾਵਰਕੌਮ ਦੀ ਏਆਰਆਰ ਰਿਪੋਰਟ ਅਨੁਸਾਰ ਨਿਗਮ ਨੂੰ ਪਿਛਲੇ ਸਾਲਾਂ ਦੌਰਾਨ 5091 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਵਿੱਤੀ ਸਾਲ 2023-24 ਵਿੱਚ ਪਾਵਰਕੌਮ ਨੂੰ 44822.19 ਕਰੋੜ ਰੁਪਏ ਦੇ ਮਾਲੀਏ ਦੀ ਲੋੜ ਸੀ, ਪਰ ਸਾਰੇ ਸਰੋਤਾਂ ਤੋਂ ਸਿਰਫ਼ 42293.42 ਕਰੋੜ ਰੁਪਏ ਦਾ ਹੀ ਮਾਲੀਆ ਪ੍ਰਾਪਤ ਕਰ ਸਕਿਆ। ਜਿਸ ਕਾਰਨ ਇਸ ਸਾਲ ਇਸ ਨੂੰ 2528.77 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਇਸ ਤੋਂ ਪਹਿਲਾਂ ਪਾਵਰਕੌਮ ਨੂੰ 4072.27 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਸੀ।

ਇਸ ਤਰ੍ਹਾਂ 1018.02 ਕਰੋੜ ਰੁਪਏ ਦੀ ਢੋਆ-ਢੁਆਈ ਦੀ ਲਾਗਤ ਨਾਲ ਇਹ ਮਾਲੀਆ ਘਾਟਾ 7619.06 ਕਰੋੜ ਰੁਪਏ ਹੋ ਗਿਆ ਹੈ। ਮੌਜੂਦਾ ਬਿਜਲੀ ਦਰਾਂ ਅਨੁਸਾਰ ਪਾਵਰਕੌਮ ਨੂੰ ਅਗਲੇ ਵਿੱਤੀ ਸਾਲ 2025-26 ਵਿੱਚ ਕੁੱਲ 50445 ਕਰੋੜ ਰੁਪਏ ਦਾ ਮਾਲੀਆ ਮਿਲਣ ਦਾ ਅਨੁਮਾਨ ਹੈ, ਜਦੋਂ ਕਿ ਇਸ ਦੀ ਲੋੜ 47916 ਕਰੋੜ ਰੁਪਏ ਹੈ।

ਇਸ ਤਰ੍ਹਾਂ ਪਾਵਰਕੌਮ ਨੂੰ 2528 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲਣ ਦੀ ਉਮੀਦ ਹੈ। ਇਸ ਲਈ 2528 ਕਰੋੜ ਰੁਪਏ ਦਾ ਇਹ ਵਾਧੂ ਮਾਲੀਆ ਪੈਦਾ ਕਰਨ ਦੇ ਬਾਵਜੂਦ ਪਾਵਰਕੌਮ ਨੂੰ 5091 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ। ਇਸ ਦੀ ਭਰਪਾਈ ਲਈ ਬਿਜਲੀ ਦਰਾਂ ਵਿੱਚ 10 ਫੀਸਦੀ ਵਾਧਾ ਕਰਨ ਦੀ ਲੋੜ ਹੈ।

ਪੰਜਾਬ ਵਿੱਚ 2025-26 ਵਿੱਚ ਬਿਜਲੀ ਸਬਸਿਡੀ 20433 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ

ਸ਼੍ਰੇਣੀ- ਕਿੰਨੀ ਹੋਵੇਗੀ ਸਬਸਿਡੀ (ਕਰੋੜਾਂ ਵਿੱਚ)
ਘਰੇਲੂ ਖਪਤਕਾਰ - 6860
ਉਦਯੋਗ- 3159
ਖੇਤੀ - 10413

ਉਦਯੋਗ ਖੇਤਰ ਦੇ ਤਹਿਤ ਛੋਟੀ ਸਪਲਾਈ ਲਈ ਬਿਜਲੀ ਸਬਸਿਡੀ 155 ਕਰੋੜ ਰੁਪਏ, ਮੱਧਮ ਸਪਲਾਈ ਲਈ 343 ਕਰੋੜ ਰੁਪਏ ਅਤੇ ਵੱਡੀ ਸਪਲਾਈ ਲਈ 2662 ਕਰੋੜ ਰੁਪਏ ਹੋਵੇਗੀ। ਖੇਤੀ ਸੈਕਟਰ ਬਿਜਲੀ ਸਬਸਿਡੀ ਦਾ ਸਭ ਤੋਂ ਵੱਡਾ ਲਾਭਪਾਤਰੀ ਹੈ। ਸਾਲ 2023-24 ਵਿੱਚ ਖੇਤੀ ਸੈਕਟਰ ਲਈ ਬਿਜਲੀ ਸਬਸਿਡੀ 8334 ਕਰੋੜ ਰੁਪਏ ਸੀ ਅਤੇ ਸਾਲ 2024-25 ਵਿੱਚ ਇਹ 9883 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

ਬਿਜਲੀ ਸਬਸਿਡੀ ਲਗਾਤਾਰ ਵਧ ਰਹੀ ਹੈ

ਵਿੱਤੀ ਸਾਲ - ਸਬਸਿਡੀ ਦੀ ਰਕਮ (ਕਰੋੜਾਂ ਵਿੱਚ)
2023-24 - 17744
2024-25- 20324 (ਅਨੁਮਾਨਿਤ)
2025-26- 20433

ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ 2025-26 ਵਿੱਚ 30555 ਕਰੋੜ ਰੁਪਏ ਦੀ ਬਿਜਲੀ ਖਰੀਦੇਗਾ। ਈਂਧਨ 'ਤੇ 3804 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ, ਜਦੋਂ ਕਿ ਕਰਮਚਾਰੀਆਂ 'ਤੇ 7453 ਕਰੋੜ ਰੁਪਏ ਖਰਚੇ ਜਾਣਗੇ। ਇਸ ਵਿੱਚ ਤਿੰਨ ਪ੍ਰਤੀਸ਼ਤ ਸਾਲਾਨਾ ਵਾਧਾ ਅਤੇ ਡੀਏ ਦੇ ਖਰਚੇ ਸ਼ਾਮਲ ਹਨ। ਇਸ ਦੇ ਨਾਲ ਹੀ ਪਾਵਰਕੌਮ ਲੰਬੇ ਸਮੇਂ ਦੇ ਕਰਜ਼ਿਆਂ 'ਤੇ ਵਿਆਜ ਅਦਾ ਕਰਨ ਲਈ 1226 ਕਰੋੜ ਰੁਪਏ ਖਰਚ ਕਰੇਗਾ।

ਟਾਪ ਹੈਡਲਾਈਨ

ਪਦਮ ਪੁਰਸਕਾਰ 2027 ਲਈ ਨਾਮਜ਼ਦਗੀਆਂ ਸ਼ੁਰੂ, ਜਾਣੋ ਯੋਗਤਾ, ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅਤੇ 31 ਜੁਲਾਈ ਦੀ ਡੈੱਡਲਾਈਨ
ਪਦਮ ਪੁਰਸਕਾਰ 2027 ਲਈ ਨਾਮਜ਼ਦਗੀਆਂ ਸ਼ੁਰੂ, ਜਾਣੋ ਯੋਗਤਾ, ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅਤੇ 31 ਜੁਲਾਈ ਦੀ ਡੈੱਡਲਾਈਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
Punjab AAP Reshuffles: ਪੰਜਾਬ 'ਆਪ' 'ਚ ਵੱਡਾ ਫੇਰਬਦਲ, ਨਵੇਂ ਸੂਬਾ ਉਪ ਪ੍ਰਧਾਨ ਦਾ ਐਲਾਨ, ਇਨ੍ਹਾਂ ਹਲਕਿਆਂ 'ਚ ਨਵੇਂ ਇੰਚਾਰਜ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
ਪੰਜਾਬ 'ਆਪ' 'ਚ ਵੱਡਾ ਫੇਰਬਦਲ, ਨਵੇਂ ਸੂਬਾ ਉਪ ਪ੍ਰਧਾਨ ਦਾ ਐਲਾਨ, ਇਨ੍ਹਾਂ ਹਲਕਿਆਂ 'ਚ ਨਵੇਂ ਇੰਚਾਰਜ ਨਿਯੁਕਤ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
 Barnala 'ਚ ਸਫ਼ਾਈ ਸੇਵਕਾਂ ਦੀ ਹੜਤਾਲ ਲਗਾਤਾਰ ਜਾਰੀ, ਸਰਕਾਰ ਵਿਰੁੱਧ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ
 Barnala 'ਚ ਸਫ਼ਾਈ ਸੇਵਕਾਂ ਦੀ ਹੜਤਾਲ ਲਗਾਤਾਰ ਜਾਰੀ, ਸਰਕਾਰ ਵਿਰੁੱਧ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
Embed widget