Corona Guideline: ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਰੇਲਵੇ ਨੇ ਲਿਆ ਵੱਡਾ ਫੈਸਲਾ, ਰੇਲ ਯਾਤਰਾ 'ਚ ਮਾਸਕ ਲਾਉਣਾ ਹੋਇਆ ਜ਼ਰੂਰੀ
ਰੇਲ ਯਾਤਰਾ ਦੌਰਾਨ ਕੋਰੋਨਾ ਪ੍ਰੋਟੋਕੋਲ ਦੀ ਦੁਬਾਰਾ ਵਾਪਸੀ ਹੋ ਰਹੀ ਹੈ। ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੇਲਵੇ (Indian Railways) ਨੇ ਟ੍ਰੇਨ 'ਚ ਸਫਰ ਕਰਦੇ ਸਮੇਂ ਯਾਤਰੀਆਂ ਲਈ ਮਾਸਕ ਪਹਿਨਣਾ ਫਿਰ ਤੋਂ ਲਾਜ਼ਮੀ ਕਰ ਦਿੱਤਾ ਹੈ।
MP News: ਰੇਲ ਯਾਤਰਾ ਦੌਰਾਨ ਕੋਰੋਨਾ ਪ੍ਰੋਟੋਕੋਲ ਦੀ ਦੁਬਾਰਾ ਵਾਪਸੀ ਹੋ ਰਹੀ ਹੈ। ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੇਲਵੇ (Indian Railways) ਨੇ ਟ੍ਰੇਨ 'ਚ ਸਫਰ ਕਰਦੇ ਸਮੇਂ ਯਾਤਰੀਆਂ ਲਈ ਮਾਸਕ ਪਹਿਨਣਾ ਫਿਰ ਤੋਂ ਲਾਜ਼ਮੀ ਕਰ ਦਿੱਤਾ ਹੈ।
ਰੇਲਵੇ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ ਯਾਤਰੀ ਨੀਰਜ ਸ਼ਰਮਾ ਨੇ ਸਾਰੇ ਜ਼ੋਨਾਂ ਦੇ ਚੀਫ ਕਮਰਸ਼ੀਅਲ ਮੈਨੇਜਰ (CCM) ਨੂੰ ਪੱਤਰ ਭੇਜ ਕੇ ਬੋਰਡ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਟ੍ਰੇਨ ਵਿੱਚ ਸਫਰ ਕਰਦੇ ਸਮੇਂ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਣੀ ਹੈ।
ਬਿਨਾਂ ਮਾਸਕ ਯਾਤਰਾ ਕਰਨ ਵਾਲਿਆਂ ਨੂੰ ਭਰਨਾ ਪਵੇਗਾ ਜੁਰਮਾਨਾ
ਰੇਲਵੇ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਵੱਲੋਂ ਕੋਵਿਡ ਬਾਰੇ 22 ਮਾਰਚ ਨੂੰ ਜਾਰੀ ਕੀਤੇ ਗਏ SOP ਦੀ ਪਾਲਣਾ ਕੀਤੀ ਜਾਵੇ। ਇੰਨਾ ਹੀ ਨਹੀਂ ਜੇਕਰ ਯਾਤਰੀ ਬਿਨਾਂ ਮਾਸਕ ਦੇ ਸਫਰ ਕਰਦੇ ਪਾਏ ਗਏ ਤਾਂ ਅਜਿਹੇ ਯਾਤਰੀਆਂ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਲੋਕਾਂ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਰੇਲਵੇ ਬੋਰਡ ਨੇ ਸਾਰੀਆਂ ਟ੍ਰੇਨਾਂ ਤੇ ਸਟੇਸ਼ਨਾਂ 'ਤੇ ਯਾਤਰੀਆਂ ਲਈ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਰੇਲਵੇ ਸਟਾਫ ਨੂੰ ਵੀ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਇਸ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ।
ਦੱਸ ਦੇਈਏ ਕਿ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਰੇਲਵੇ ਨੇ ਮਾਸਕ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਸੀ। ਉਦੋਂ ਤੋਂ ਰੇਲਵੇ ਯਾਤਰੀ ਬਿਨਾਂ ਮਾਸਕ ਦੇ ਟਰੇਨ 'ਚ ਸਫਰ ਕਰ ਸਕਦੇ ਸਨ। ਇਸ ਦੇ ਨਾਲ ਹੀ ਮਾਸਕ ਤੋਂ ਇਲਾਵਾ ਰੇਲਵੇ 'ਚ ਪਹਿਲਾਂ ਵਾਂਗ ਪੈਂਟਰੀ ਅਤੇ ਬੈਡਿੰਗ ਦੇਣ ਦਾ ਵੀ ਫੈਸਲਾ ਕੀਤਾ ਗਿਆ ਸੀ ਪਰ ਹੁਣ ਦੇਸ਼ 'ਚ ਕੋਰੋਨਾ ਦੀ ਵਧਦੀ ਰਫਤਾਰ ਕਾਰਨ ਰੇਲਵੇ ਫਿਰ ਤੋਂ ਕੋਵਿਡ ਪ੍ਰੋਟੋਕੋਲ ਵੱਲ ਵਧ ਰਿਹਾ ਹੈ। ਇਸ ਸਿਲਸਿਲੇ ਵਿੱਚ ਮਾਸਕ ਪਹਿਨ ਕੇ ਯਾਤਰਾ ਕਰਨਾ ਦੁਬਾਰਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : PM Kisan Scheme: ਯੂਪੀ 'ਚ PM ਕਿਸਾਨ ਸਨਮਾਨ ਨਿਧੀ 'ਚ ਵੱਡੀ ਧੋਖਾਧੜੀ, ਗਲਤ ਤਰੀਕੇ ਨਾਲ ਲਾਭ ਲੈ ਰਹੇ 3 ਲੱਖ ਕਿਸਾਨ