ਪੜਚੋਲ ਕਰੋ
Advertisement
ਗਹਿਲੋਤ 'ਤੇ ਡਿੱਗੇਗੀ ਗਾਜ ਜਾਂ ਪਾਇਲਟ ਨੂੰ ਪਹਿਨਾਇਆ ਜਾਵੇਗਾ ਤਾਜ , ਹੁਣ ਸੋਨੀਆ ਗਾਂਧੀ ਦੇ ਫੈਸਲੇ ਦੀ ਉਡੀਕ
ਕਾਂਗਰਸ 'ਚ ਅਗਲਾ ਪ੍ਰਧਾਨ ਕੌਣ ਹੋਵੇਗਾ, ਇਸ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੋਇਆ ਹੈ। ਪ੍ਰਧਾਨ ਦੇ ਅਹੁਦੇ ਲਈ ਚੋਣ ਤੋਂ ਠੀਕ ਪਹਿਲਾਂ ਪਾਰਟੀ ਅੰਦਰ ਅੰਦਰੂਨੀ ਘਮਾਸਾਨ ਸ਼ੁਰੂ ਹੋ ਗਿਆ ਹੈ। ਰਾਜਸਥਾਨ 'ਚ ਗਹਿਲੋਤ ਅਤੇ ਪਾਇਲਟ ਵਿਚਾਲੇ ਵਿਵਾਦ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ,
ਕਾਂਗਰਸ 'ਚ ਅਗਲਾ ਪ੍ਰਧਾਨ ਕੌਣ ਹੋਵੇਗਾ, ਇਸ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੋਇਆ ਹੈ। ਪ੍ਰਧਾਨ ਦੇ ਅਹੁਦੇ ਲਈ ਚੋਣ ਤੋਂ ਠੀਕ ਪਹਿਲਾਂ ਪਾਰਟੀ ਅੰਦਰ ਅੰਦਰੂਨੀ ਘਮਾਸਾਨ ਸ਼ੁਰੂ ਹੋ ਗਿਆ ਹੈ। ਰਾਜਸਥਾਨ 'ਚ ਗਹਿਲੋਤ ਅਤੇ ਪਾਇਲਟ ਵਿਚਾਲੇ ਵਿਵਾਦ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ, ਜਿਸ ਕਾਰਨ ਪਾਰਟੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਅਸ਼ੋਕ ਗਹਿਲੋਤ ਪ੍ਰਧਾਨ ਦੀ ਦੌੜ 'ਚ ਹਨ ਜਾਂ ਨਹੀਂ। ਇਸ ਹੰਗਾਮੇ ਦੇ ਵਿਚਕਾਰ ਰਾਜਸਥਾਨ ਦੇ ਕਾਂਗਰਸ ਨੇਤਾ ਸਚਿਨ ਪਾਇਲਟ ਦਿੱਲੀ ਵਿੱਚ ਡੇਰੇ ਲਾਈ ਬੈਠੇ ਹਨ। ਇਸ ਦੇ ਨਾਲ ਹੀ ਅਸ਼ੋਕ ਗਹਿਲੋਤ ਵੀ ਅਗਲੇ ਦੋ ਦਿਨਾਂ 'ਚ ਦਿੱਲੀ ਆ ਸਕਦੇ ਹਨ।
ਸੋਨੀਆ ਗਾਂਧੀ ਦੇ ਪਾਲੇ 'ਚ ਗੇਂਦ
ਰਾਜਸਥਾਨ ਕਾਂਗਰਸ 'ਚ ਬਗਾਵਤ ਤੋਂ ਬਾਅਦ ਹੁਣ ਗੇਂਦ ਸੋਨੀਆ ਗਾਂਧੀ ਦੇ ਪਾਲੇ 'ਚ ਹੈ। ਇਸ ਪੂਰੇ ਵਿਵਾਦ ਨੂੰ ਲੈ ਕੇ ਇੰਚਾਰਜ ਅਜੇ ਮਾਕਨ ਅਤੇ ਸੁਪਰਵਾਈਜ਼ਰ ਮਲਿਕਾਅਰਜੁਨ ਖੜਗੇ ਨੇ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਫੈਸਲੇ ਦੀ ਉਡੀਕ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਇਸ ਘਟਨਾ ਤੋਂ ਨਾਰਾਜ਼ ਹੈ। ਪਹਿਲਾਂ ਹੀ ਸਾਰੇ ਰਾਜਾਂ ਵਿੱਚ ਹਾਰ ਦਾ ਸਾਹਮਣਾ ਕਰ ਰਹੀ ਪਾਰਟੀ ਲਈ ਅਜਿਹੀ ਸਥਿਤੀ ਨੂੰ ਬਹੁਤ ਨਾਜ਼ੁਕ ਦੱਸਿਆ ਜਾ ਰਿਹਾ ਹੈ। ਇਸ ਲਈ ਗਹਿਲੋਤ 'ਤੇ ਦੋਸ਼ ਲਗਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਪ੍ਰਧਾਨ ਦੀ ਰੇਸ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਗਹਿਲੋਤ ਦੇ ਕਰੀਬੀਆਂ 'ਤੇ ਹੋਵੇਗੀ ਕਾਰਵਾਈ ?
ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ 'ਚ ਸਚਿਨ ਪਾਇਲਟ ਖਿਲਾਫ ਬਗਾਵਤ ਕਰਨ ਵਾਲੇ ਅਸ਼ੋਕ ਗਹਿਲੋਤ ਦੇ ਕਰੀਬੀ ਨੇਤਾਵਾਂ 'ਤੇ ਕਾਰਵਾਈ ਹੋ ਸਕਦੀ ਹੈ। ਸੂਤਰਾਂ ਮੁਤਾਬਕ ਗਹਿਲੋਤ ਦੇ ਇਨ੍ਹਾਂ ਕਰੀਬੀਆਂ ਦਾ ਵੀ ਸੋਨੀਆ ਗਾਂਧੀ ਨੂੰ ਸੌਂਪੀ ਗਈ ਰਿਪੋਰਟ 'ਚ ਜ਼ਿਕਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸੋਨੀਆ ਨੇ ਸ਼ਾਂਤੀ ਧਾਰੀਵਾਲ, ਮਹੇਸ਼ ਜੋਸ਼ੀ ਅਤੇ ਧਰਮਿੰਦਰ ਰਾਠੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕੁੱਲ ਮਿਲਾ ਕੇ ਇਹ ਤੈਅ ਹੈ ਕਿ ਗਹਿਲੋਤ ਭਲੇ ਹੀ ਆਪਣੇ ਕੱਦ-ਕਾਠ ਕਾਰਨ ਬਚ ਨਿਕਲੇ ਪਰ ਕਿਸੇ ਨਾਲ ਕਿਸੇ 'ਤੇ ਗਜ ਜ਼ਰੂਰੁ ਡਿੱਗੇਗੀ। ਕਾਂਗਰਸ ਆਪਣੇ ਆਗੂਆਂ ਤੇ ਵਰਕਰਾਂ ਨੂੰ ਇਹ ਸੁਨੇਹਾ ਜ਼ਰੂਰ ਦੇਣਾ ਚਾਹੇਗੀ ਕਿ ਪਾਰਟੀ ਹਾਈਕਮਾਂਡ ਦੇ ਫੈਸਲੇ ਖਿਲਾਫ ਜਾਣਾ ਕਿੰਨਾ ਖਤਰਨਾਕ ਹੋ ਸਕਦਾ ਹੈ।
ਚੋਣਾਂ ਤੋਂ ਪਹਿਲਾਂ ਵੱਡਾ ਸੰਕਟ
ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਵਿੱਚ ਰੁੱਝੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਸੋਨੀਆ ਗਾਂਧੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਵਾਲ ਇਹ ਹੈ ਕਿ ਜੇ ਰਾਜਸਥਾਨ ਵਿੱਚ ਗਹਿਲੋਤ ਜਾਂ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਤਾਂ ਪਾਰਟੀ ਵਿੱਚ ਫੁੱਟ ਪੈਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਦੂਜਾ ਵੱਡਾ ਸਵਾਲ ਇਹ ਹੈ ਕਿ ਜੇਕਰ ਸਚਿਨ ਪਾਇਲਟ ਨੂੰ ਰਾਜਸਥਾਨ ਦੀ ਕੁਰਸੀ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਕਿਹੜੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇ ? ਕਿਉਂਕਿ ਪਾਇਲਟ ਲਗਾਤਾਰ ਨਾਰਾਜ਼ ਹਨ ਅਤੇ ਗਹਿਲੋਤ ਦੇ ਖਿਲਾਫ ਬਗਾਵਤ ਵੀ ਕਰ ਚੁੱਕੇ ਹਨ, ਜਿਸ ਤੋਂ ਬਾਅਦ ਰਾਹੁਲ ਗਾਂਧੀ ਉਨ੍ਹਾਂ ਨੂੰ ਸਾਰੀਆਂ ਸ਼ਰਤਾਂ ਨਾਲ ਵਾਪਸ ਲੈ ਆਏ ਸੀ। ਹੁਣ ਸਚਿਨ ਪਾਇਲਟ ਸੋਨੀਆ ਗਾਂਧੀ ਨੂੰ ਕਦੋਂ ਮਿਲਣਗੇ, ਇਸ 'ਤੇ ਚਰਚਾ ਹੋ ਸਕਦੀ ਹੈ। ਉਨ੍ਹਾਂ ਦੇ ਸਮਰਥਕ ਵਿਧਾਇਕ ਵੀ ਲਗਾਤਾਰ ਪਾਰਟੀ ਹਾਈਕਮਾਂਡ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੁੱਲ ਮਿਲਾ ਕੇ ਕਾਂਗਰਸ ਇਸ ਸਮੇਂ ਆਪਣਿਆਂ ਤੋਂ ਹੀ ਪ੍ਰੇਸ਼ਾਨ ਦਿੱਖ ਰਹੀ ਹੈ। ਹਾਈਕਮਾਂਡ ਦੇ ਸਭ ਤੋਂ ਕਰੀਬੀ ਆਗੂ ਗਹਿਲੋਤ ਨੇ ਬਗ਼ਾਵਤ ਕਰ ਦਿੱਤੀ ਹੈ, ਇਸ ਲਈ ਇਹ ਤੈਅ ਕਰਨਾ ਬਹੁਤ ਮੁਸ਼ਕਲ ਹੈ ਕਿ ਪਾਰਟੀ ਦੀ ਕਮਾਨ ਕਿਸ ਨੂੰ ਸੌਂਪੀ ਜਾਵੇ। ਫਿਲਹਾਲ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ 30 ਸਤੰਬਰ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਪਾਰਟੀ ਨੇਤਾ ਸ਼ਸ਼ੀ ਥਰੂਰ 30 ਸਤੰਬਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ 17 ਅਕਤੂਬਰ ਨੂੰ ਹੋਵੇਗੀ ਅਤੇ ਨਤੀਜੇ 19 ਨੂੰ ਆਉਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement