ਸੀਚੇਵਾਲ ਦੀ ਪਹਿਲੀ ਸਪੀਚ ਦੇ ਕਾਇਲ ਹੋਏ ਰਾਜ ਸਭਾ ਚੇਅਰਮੈਨ ਵੈਂਕਿਆ ਨਾਇਡੂ, ਪੰਜਾਬੀ 'ਚ ਬੋਲੇ, ਤੁਸੀਂ ਚੰਗਾ ਬੋਲਿਆ, ਤੁਹਾਡਾ ਅਭਿਨੰਦਨ
Venkaiah Naidu on Seechewal: ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਪੰਜਾਬੀ ਵਿੱਚ ਪੰਜਾਬ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ ।
Venkaiah Naidu on Seechewal: ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਪੰਜਾਬੀ ਵਿੱਚ ਪੰਜਾਬ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ । ਸੰਤ ਸੀਚੇਵਾਲ ਨੇ ਅੱਜ ਉਪਰਲੇ ਸਦਨ ਵਿੱਚ ਜੀਰੋ ਆਵਰ ਦੌਰਾਨ ਮੁੱਦਾ ਚੁੱਕਿਆ । ਜਿਸ ਤੋਂ ਬਾਅਦ ਕਾਇਲ ਹੋਏ ਰਾਜ ਸਭਾ ਸਪੀਕਰ ਨੇ ਕਿਹਾ ਕਿ, “ਤੁਸੀ ਚੰਗਾ ਬੋਲਿਆ ਹੈ…ਆਪਕਾ ਅਭਿਨੰਦਨ,” ।
ਜ਼ਿਕਰਯੋਗ ਹੈ ਕਿ ਸੀਚੇਵਾਲ ਵੱਲੋਂ ਮਾਲਵੇ ਦੇ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਸੇਮ ਦੀ ਸਮੱਸਿਆ ਅਤੇ ਪਾਣੀ ਭਰਨ ਕਾਰਨ ਖਰਾਬ ਹੋ ਰਹੀ ਕਿਸਾਨਾਂ ਦੀ ਫਸਲ ਅਤੇ ਪਾਣੀ ਪ੍ਰਦੂਸ਼ਣ ਕਾਰਨ ਪੈਦਾ ਹੋ ਰਹੀਆਂ ਗੰਭੀਰ ਸਮੱਸਿਆਵਾਂ ਦਾ ਮੱਦਾ ਚੁੱਕਿਆ। ਸੀਚੇਵਾਲ ਨੇ ਦੱਸਿਆ ਕਿ ਕਿਵੇਂ ਫਾਜ਼ਿਲਕਾ ਵਿਚ 22 ਡਰੇਨ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਬੰਧ ਕਾਰਨ ਪਾਣੀ ਪਾਕਿਸਤਾਨ ਵਾਲੇ ਪਾਸੇ ਨਹੀਂ ਜਾ ਸਕਦਾ।
ਪੰਜਾਬ ਦੇ ਪਾਣੀਆਂ ਅਤੇ ਸੇਮ ਕਾਰਨ ਹੁੰਦੇ ਨੁਕਸਾਨ ਦੇ ਮੁੱਦੇ ਦੀ ਗੂੰਜ ਪਾਰਲੀਮੈਂਟ ‘ਚ ਪਈ
— AAP Punjab (@AAPPunjab) August 3, 2022
ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮ ਸ਼੍ਰੀ @SantSeechewal ਜੀ ਨੇ ਚੁੱਕਿਆ ਮੁੱਦਾ pic.twitter.com/q65zz5I5QT
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੇਂਦਰ ਕੋਲ ਚੁੱਕਿਆ ਗਿਆ ਸੀ ਪਾਣੀਆਂ ਦਾ ਮੁੱਦਾ
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬੀਤੇ ਦਿਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਕੇਂਦਰ ਸਰਕਾਰ ਤੋਂ ਨਹਿਰੀ ਪ੍ਰਾਜੈਕਟ ਦੀ ਮੁਰੰਮਤ ਲਈ ਆਰਥਿਕ ਪੈਕੇਜ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਲੁਧਿਆਣਾ ਦੇ ਬੁੱਢਾ ਨਾਲਾ ਪ੍ਰਾਜੈਕਟ ਵਿੱਚ ਵੀ ਕੇਂਦਰ ਤੋਂ ਮਦਦ ਮੰਗੀ ਗਈ ਹੈ।
ਸੀਐਮ ਮਾਨ ਨੇ ਕਿਹਾ ਸੀ ਕਿ ਆਜ਼ਾਦੀ ਤੋਂ ਪਹਿਲਾਂ ਬਣੀ ਅੱਪਰ ਬਾਰੀ ਦੁਆਬ ਨਹਿਰ (ਯੂਬੀਡੀਸੀ) ਦਾ ਹੁਣ ਬੁਰਾ ਹਾਲ ਹੈ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਕੇਂਦਰੀ ਮੰਤਰੀ ਨੂੰ ਕਿਹਾ ਸੀ ਕਿ ਆਜ਼ਾਦੀ ਤੋਂ ਬਾਅਦ ਬਣੀਆਂ ਨਹਿਰਾਂ ਨੂੰ ਵੀ ਮਜ਼ਬੂਤ ਤੇ ਨਵੀਨੀਕਰਨ ਦੀ ਲੋੜ ਹੈ। ਇਸ ਲਈ ਕੇਂਦਰ ਸਰਕਾਰ ਨੂੰ ਸੂਬੇ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ।