ਯੂਪੀ ਪੁਲਿਸ ਦੀ ਕਿਸਾਨਾਂ 'ਤੇ ਸਖਤੀ, ਗਾਜ਼ੀਪੁਰ ਬਾਰਡਰ ’ਤੇ ਬਿਜਲੀ ਕੱਟੀ, ਟਿਕੈਤ ਦੀ ਸਖਤ ਚੇਤਾਵਨੀ
26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਦੀ ਟ੍ਰੈਕਟਰ ਰੈਲੀ ’ਚ ਹਿੰਸਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵਿਰੁੱਧ ਐਫ਼ਆਈਆਰ ਦਰਜ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਚਿਹਰੇ ਉੱਤੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ।
ਨਵੀਂ ਦਿੱਲੀ: ਯੂਪੀ ਪੁਲਿਸ ਕਿਸਾਨਾਂ 'ਤੇ ਸਖਤੀ ਕਰ ਰਹੀ ਹੈ। ਕਈ ਧਰਨੇ ਉਠਾ ਦਿੱਤੇ ਹਏ ਹਨ। ਗਾਜ਼ੀਪੁਰ ਬਾਰਡਰ ’ਤੇ ਬੁੱਧਵਾਰ ਰਾਤ 8 ਵਜੇ ਬਿਜਲੀ ਕੱਟ ਦਿੱਤੀ ਗਈ। ਇਸ ਉੱਪਰ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੀ ਹੈ। ਇਸ ਤਰ੍ਹਾਂ ਦੀ ਕੋਈ ਵੀ ਹਰਕਤ ਪੁਲਿਸ ਪ੍ਰਸ਼ਾਸਨ ਨਾ ਕਰੇ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਠੀਕ ਹੈ…ਤੇ ਉਹ ਕਿਸਾਨ ਜੋ ਪਿੰਡਾਂ ’ਚ ਹਨ, ਉੱਥੇ ਉਨ੍ਹਾਂ ਨੂੰ ਦੱਸ ਦੇਵਾਂਗੇ। ਫਿਰ ਜੇ ਕੋਈ ਪ੍ਰੇਸ਼ਾਨੀ ਹੁੰਦੀ ਹੈ, ਤਾਂ ਉੱਥੋਂ ਦੇ ਜਿਹੜੇ ਲੋਕਲ ਥਾਣੇ ਹਨ, ਕਿਸਾਨ ਉੱਥੇ ਜਾਣਗੇ। ਇਹ ਸਰਕਾਰ ਪੂਰੀ ਤਰ੍ਹਾਂ ਧਿਆਨ ਰੱਖ ਲਵੇ। ਇਸ ਤਰ੍ਹਾਂ ਦੀ ਕੋਈ ਵੀ ਹਰਕਤ ਉੱਥੇ ਹੋਵੇਗੀ, ਤਾਂ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਦੱਸ ਦਈਏ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਦੀ ਟ੍ਰੈਕਟਰ ਰੈਲੀ ’ਚ ਹਿੰਸਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵਿਰੁੱਧ ਐਫ਼ਆਈਆਰ ਦਰਜ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਚਿਹਰੇ ਉੱਤੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ।
ਬੁੱਧਵਾਰ ਸਵੇਰ ਤੋਂ ਦੇਰ ਰਾਤ ਤੱਕ ਦਿੱਲੀ ਤੋਂ ਲੈ ਉੱਤਰ ਪ੍ਰਦੇਸ਼ ਦੀ ਪੁਲਿਸ ਪੂਰੀ ਤਰ੍ਹਾਂ ਸਰਗਰਮ ਦਿੱਸੀ। ਦਿੱਲੀ-ਸਹਾਰਨਪੁਰ ਹਾਈਵੇਅ ਉੱਤੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ’ਚ 40 ਦਿਨਾਂ ਤੋਂ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਹਟਾ ਦਿੱਤਾ। ਖ਼ਬਰ ਤਾਂ ਉੱਥੇ ਲਾਠੀਚਾਰਜ ਹੋਣ ਦੀ ਵੀ ਆਈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ