Ram Mandir Inauguration: ਅਯੁੱਧਿਆ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ! 20 ਜਨਵਰੀ ਤੋਂ ਅਯੁੱਧਿਆ ‘ਚ ਟ੍ਰੈਫਿਕ ਸਬੰਧੀ ਲਾਗੂ ਹੋਏ ਆਹ ਨਿਯਮ
Ram Lalla Pran Pratishtha: ਅਯੁੱਧਿਆ 'ਚ 22 ਜਨਵਰੀ ਨੂੰ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
Ram Mandir Opening: ਅਯੁੱਧਿਆ 'ਚ ਹੋਣ ਵਾਲੇ ਰਾਮਲਲਾ ਪ੍ਰਾਣ ਪ੍ਰਤੀਸ਼ਠਾ ਸਮਾਗਮ 'ਚ ਹੁਣ ਦੋ ਦਿਨ ਬਾਕੀ ਹਨ। 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਅੰਤਿਮ ਪੜਾਅ 'ਤੇ ਹਨ ਅਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸਿਲਸਿਲੇ 'ਚ ਅਯੁੱਧਿਆ ਸ਼ਹਿਰ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ 'ਚ ਦਾਖਲਾ ਬੰਦ ਕਰ ਦਿੱਤਾ ਗਿਆ ਹੈ।
ATS ਕਮਾਂਡੋ ਸਮੇਤ ਰੈਪਿਡ ਐਕਸ਼ਨ ਫੋਰਸ (RAF) ਨੇ ਅਯੁੱਧਿਆ 'ਚ ਚਾਰਜ ਸੰਭਾਲਿਆ ਹੋਇਆ ਹੈ। ਸ਼ਹਿਰ ਦੇ ਅਧਿਕਾਰੀ ਹੋਟਲਾਂ ਅਤੇ ਧਰਮਸ਼ਾਲਾਵਾਂ ਵਿੱਚ ਠਹਿਰੇ ਲੋਕਾਂ ਨੂੰ ਘਰ ਜਾਣ ਦੀ ਅਪੀਲ ਕਰ ਰਹੇ ਹਨ। ਇਸ ਦੇ ਨਾਲ ਹੀ ਹਾਈਵੇਅ 'ਤੇ ਵਾਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। 20 ਜਨਵਰੀ ਦੀ ਸਵੇਰ ਤੋਂ ਹੀ ਵਾਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਇਸ ਸ਼ਾਨਦਾਰ ਸਮਾਗਮ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅਜਿਹੇ 'ਚ ਸਿਰਫ ਉਹੀ ਲੋਕ ਅਯੁੱਧਿਆ ਜਾ ਸਕਣਗੇ ਜਿਨ੍ਹਾਂ ਨੂੰ ਪਾਸ ਮੁਹੱਈਆ ਕਰਵਾਏ ਗਏ ਹਨ।
ਇਹ ਵੀ ਪੜ੍ਹੋ: Ram Mandir Inauguration: ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਮੀਟ, ਮੱਛੀ ਅਤੇ ਸ਼ਰਾਬ 'ਤੇ ਰਹੇਗੀ ਪਾਬੰਦੀ, ਸਰਕਾਰ ਨੇ ਦਿੱਤੇ ਹੁਕਮ
ਹਾਈਵੇਅ 'ਤੇ ਵਾਹਨਾਂ ਦਾ ਰੂਟ ਕੀਤਾ ਡਾਇਵਰਟ
ਹਾਈਵੇਅ 'ਤੇ ਵਾਹਨਾਂ ਦਾ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਾਨਪੁਰ, ਲਖਨਊ ਅਤੇ ਬਾਰਾਬੰਕੀ ਤੋਂ ਆਉਣ ਵਾਲੇ ਵਾਹਨਾਂ ਨੂੰ ਹੋਰ ਥਾਵਾਂ ਤੋਂ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਖਨਊ ਤੋਂ ਅਯੁੱਧਿਆ ਜਾਣ ਵਾਲੇ ਰਸਤੇ 'ਤੇ ਵੱਧ ਤੋਂ ਵੱਧ ਬੈਰੀਕੇਡਿੰਗ ਕੀਤੀ ਗਈ ਹੈ।
ਅਯੁੱਧਿਆ ਤੋਂ ਲੰਘਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਨੂੰ 21 ਅਤੇ 22 ਜਨਵਰੀ ਨੂੰ ਕਿਸੇ ਹੋਰ ਰੂਟ ਰਾਹੀਂ ਭੇਜਿਆ ਜਾਵੇਗਾ। ਬੱਸਾਂ ਅਯੁੱਧਿਆ ਵਿੱਚ ਨਹੀਂ ਆਉਣਗੀਆਂ। 22 ਜਨਵਰੀ ਨੂੰ ਅਯੁੱਧਿਆ ਧਾਮ ਜੰਕਸ਼ਨ 'ਤੇ ਕੋਈ ਟਰੇਨ ਨਹੀਂ ਰੁਕੇਗੀ। ਇਸ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਬਿਨਾਂ ਸੱਦੇ ਦੇ ਅਯੁੱਧਿਆ ਵਿੱਚ ਦਾਖਲ ਨਹੀਂ ਹੋ ਸਕੇਗਾ। ਸਥਾਨਕ ਲੋਕਾਂ ਨੂੰ ਵੀ ਪਾਸ ਜਾਰੀ ਕੀਤੇ ਗਏ ਹਨ। ਬਿਨਾਂ ਸ਼ਨਾਖਤ ਦੇ ਇੱਥੋਂ ਕੋਈ ਵੀ ਨਹੀਂ ਜਾ ਸਕੇਗਾ।
ਕਿਵੇਂ ਦਾ ਹੋਵੇਗਾ ਸੁਰੱਖਿਆ ਦਾ ਇੰਤਜ਼ਾਮ?
ਰਾਮ ਮੰਦਰ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਬਾਰੇ ਅਯੁੱਧਿਆ ਜ਼ੋਨ ਦੇ ਆਈਜੀ ਪ੍ਰਵੀਨ ਕੁਮਾਰ ਨੇ ਕਿਹਾ, "ਅਸੀਂ ਸਾ ਤਿਆਰੀਆਂ ਕਰ ਰਹੇ ਹਾਂ। ਰਿਹਰਸਲ ਵੀ ਕੀਤੀ ਜਾ ਰਹੀ ਹੈ। ਅਸੀਂ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰ ਰਹੇ ਹਾਂ। ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ।" ਮਹਿਮਾਨਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਸਾਰੇ ਲੋਕਾਂ ਨੂੰ 23 ਜਨਵਰੀ ਤੋਂ ਬਾਅਦ ਦਰਸ਼ਨਾਂ ਲਈ ਆਉਣ ਦੀ ਅਪੀਲ ਕੀਤੀ ਹੈ।"
ਇਹ ਵੀ ਪੜ੍ਹੋ: Ram mandir opening: ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਨਾਲ ਜੁੜੀ ਕੋਈ ਗਲਤ ਜਾਣਕਾਰੀ ਨਾ ਫੈਲਾਓ', ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ