Ram mandir opening: ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਨਾਲ ਜੁੜੀ ਕੋਈ ਗਲਤ ਜਾਣਕਾਰੀ ਨਾ ਫੈਲਾਓ', ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
Ram mandir opening: ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ। ਸਰਕਾਰ ਨੇ ਫਰਜ਼ੀ ਖਬਰਾਂ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ।
Ram mandir opening: ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ ਪ੍ਰਤੀਸ਼ਠਾ ਦੇ ਸਮਾਗਮ ਲਈ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਮੀਡੀਆ ਆਊਟਲੇਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਰਾਮ ਮੰਦਰ ਪ੍ਰੋਗਰਾਮ ਨਾਲ ਸਬੰਧਤ ਝੂਠੀਆਂ ਅਤੇ ਹੇਰਾਫੇਰੀ ਵਾਲੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਬਚਣ ਲਈ ਕਿਹਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ, "ਇਹ ਦੇਖਿਆ ਗਿਆ ਹੈ ਕਿ ਖਾਸ ਕਰਕੇ ਸੋਸ਼ਲ ਮੀਡੀਆ 'ਤੇ ਕੁਝ ਝੂਠੇ, ਭੜਕਾਊ ਅਤੇ ਫਰਜ਼ੀ ਸੰਦੇਸ਼ ਫੈਲਾਏ ਜਾ ਰਹੇ ਹਨ, ਜੋ ਕਿ ਫਿਰਕੂ ਸਦਭਾਵਨਾ ਅਤੇ ਜਨਤਕ ਵਿਵਸਥਾ ਨੂੰ ਵਿਗਾੜ ਸਕਦੇ ਹਨ।" ਅਯੁੱਧਿਆ 'ਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਆ 22 ਜਨਵਰੀ ਨੂੰ ਹੋਵੇਗੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਹੋਰ ਮਹਾਨ ਹਸਤੀਆਂ ਸ਼ਿਰਕਤ ਕਰਨਗੀਆਂ।
ਇਹ ਵੀ ਪੜ੍ਹੋ: ਰਾਮ ਲੱਲਾ ਦੀ ਮੂਰਤੀ ਦੀਆਂ ਅੱਖਾਂ ਆਉਣਗੀਆਂ ਸਾਹਮਣੇ ... ਰਾਮ ਜਨਮ ਭੂਮੀ ਦੇ ਮੁੱਖ ਪੁਜਾਰੀ ਤੋਂ ਜਾਣੋ ਵਾਇਰਲ ਤਸਵੀਰ ਦੀ ਸੱਚਾਈ
ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਨਾਲ ਰਾਮ ਮੰਦਰ ਦਾ ਉਦਘਾਟਨ ਹੋਵੇਗਾ। ਰਾਮ ਮੰਦਿਰ ਦੇ ਸਮਾਗਮ ਤੋਂ ਪਹਿਲਾਂ VIP ਟਿਕਟਾਂ, ਰਾਮ ਮੰਦਿਰ ਪ੍ਰਸ਼ਾਦ ਦੇਣ ਦਾ ਦਾਅਵਾ ਕਰਨ ਵਾਲੇ ਕਈ ਫਰਜ਼ੀ ਲਿੰਕ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੇ ਹਨ।
ਈ-ਕਾਮਰਸ ਸਾਈਟ ਐਮਾਜ਼ਨ ਨੂੰ ਸ਼ੁੱਕਰਵਾਰ (19 ਜਨਵਰੀ) ਨੂੰ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਅਯੁੱਧਿਆ ਰਾਮ ਮੰਦਰ ਪ੍ਰਸਾਦ ਦੀ ਸੂਚੀ ਨੂੰ ਹਟਾਉਣ ਲਈ ਨੋਟਿਸ ਦਿੱਤਾ ਸੀ। ਜਿਸ 'ਤੇ ਐਮਾਜ਼ਨ ਨੇ ਕਿਹਾ ਕਿ ਉਹ ਆਪਣੀਆਂ ਨੀਤੀਆਂ ਦੇ ਅਨੁਸਾਰ ਅਜਿਹੀਆਂ ਸੂਚੀਆਂ ਦੇ ਖਿਲਾਫ ਢੁਕਵੀਂ ਕਾਰਵਾਈ ਕਰ ਰਿਹਾ ਹੈ।
ਇਸ ਤੋਂ ਕੁਝ ਦਿਨ ਪਹਿਲਾਂ, ਪ੍ਰਾਣ ਪ੍ਰਤੀਸ਼ਠਾ ਸਮਾਗਮ ਲਈ ਤਤਕਾਲ ਵੀਆਈਪੀ ਟਿਕਟਾਂ ਦਾ ਦਾਅਵਾ ਕਰਨ ਵਾਲੇ ਫਰਜ਼ੀ QR ਕੋਡ ਵਾਲਾ ਇੱਕ WhatsApp ਮੈਸੇਜ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਮੰਦਿਰ ਟਰੱਸਟ ਨੇ ਸਪੱਸ਼ਟੀਕਰਨ ਦਿੱਤਾ ਸੀ ਕਿ ਟਰੱਸਟ ਨੇ ਖੁਦ ਹੀ ਕੁਝ ਚੁਣੇ ਹੋਏ ਮਹਿਮਾਨਾਂ ਨੂੰ ਪਵਿੱਤਰ ਸਮਾਰੋਹ ਦੇ ਸੱਦੇ ਲਈ ਸੱਦਾ ਪੱਤਰ ਭੇਜਿਆ ਸੀ।
ਇਹ ਵੀ ਪੜ੍ਹੋ: Ram Mandir Inauguration: ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਮੀਟ, ਮੱਛੀ ਅਤੇ ਸ਼ਰਾਬ 'ਤੇ ਰਹੇਗੀ ਪਾਬੰਦੀ, ਸਰਕਾਰ ਨੇ ਦਿੱਤੇ ਹੁਕਮ