ਪੜਚੋਲ ਕਰੋ
Advertisement
ਰਾਮ ਰਹੀਮ ਨੇ ਕੀਤੀ ਔਰਤ ਗਾਇਬ, ਮਾਮਲੇ ਦੀ ਸੁਣਵਾਈ ਅੱਜ
ਜੈਪੁਰ: ਰਾਮ ਰਹੀਮ ਵਿਰੁੱਧ ਮਹਿਲਾ ਨੂੰ ਗਾਇਬ ਕਰਨ ਦੇ ਮਾਮਲੇ ਵਿੱਚ ਅੱਜ ਜੈਪੁਰ ਦੇ ਮੈਜਿਸਟ੍ਰੇਟ ਕੋਰਟ ਵਿੱਚ ਸੁਣਵਾਈ ਹੋਵੇਗੀ। ਜੈਪੁਰ ਦੀ ਜਗਤਾਰਪੁਰਾ ਦੀ ਕੱਚੀ ਬਸਤੀ ਵਿੱਚ ਰਹਿਣ ਵਾਲੇ ਕਮਲੇਸ਼ ਰੈਗਰ ਨੇ ਇਲਜ਼ਾਮ ਲਾਇਆ ਸੀ ਕਿ ਸਾਲ 2015 ਵਿੱਚ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸਿਰਸਾ ਡੇਰੇ ਗਿਆ ਸੀ। ਦੋ ਦਿਨ ਬਾਅਦ ਉਸ ਦੀ ਪਤਨੀ ਨੂੰ ਉੱਥੇ ਹੀ ਅਗਵਾ ਕਰ ਲਿਆ ਗਿਆ।
ਅਦਾਲਤ ਨੇ ਪੁਲਿਸ ਨੂੰ ਮੁਕੱਦਮਾ ਦਰਜ ਕਰਕੇ ਰੈਗਰ ਦੀ ਪਤਨੀ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। 8 ਮਈ, 2015 ਨੂੰ ਜਵਾਹਰ ਨਗਰ ਥਾਣੇ ਵਿੱਚ ਐਫ.ਆਈ.ਆਰ. ਤਾਂ ਦਰਜ ਕਰ ਲਈ ਸੀ ਪਰ ਦੋ ਸਾਲ ਤੋਂ ਜ਼ਿਆਦਾ ਬੀਤਣ ਮਗਰੋਂ ਵੀ ਪੁਲਿਸ ਹਾਲੇ ਤਕ ਇਸ ਮਾਮਲੇ ਦੀ ਜਾਂਚ ਹੀ ਨਹੀਂ ਕਰ ਸਕੀ।
ਪੁਲਿਸ ਨੇ ਆਪਣੀ ਪ੍ਰੋਗਰੈੱਸ ਰਿਪੋਰਟ ਵਿੱਚ ਲਿਖਿਆ ਸੀ ਕਿ ਬਾਬੇ ਦੇ ਡੇਰੇ ਵਿੱਚ ਜਾਣ ਦੀ ਆਗਿਆ ਨਹੀਂ ਮਿਲ ਰਹੀ। ਡੇਰਾ ਮੁਖੀ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਮਾਮਲੇ ਵਿੱਚ ਅਦਾਲਤ ਨੇ ਅੱਜ ਸਾਰੇ ਪੱਖਾਂ ਨੂੰ ਤਲਬ ਕੀਤਾ, ਜਿੱਥੇ ਕਮਲੇਸ਼ ਦੀ ਗਵਾਹੀ ਦਰਜ ਕੀਤੀ ਜਾਵੇਗੀ। ਕਮਲੇਸ਼ ਨੇ ਆਪਣੀ ਪਤਨੀ ਦੇ ਗੁਆਚ ਜਾਣ ਸਬੰਧੀ ਰਾਜਸਥਾਨ ਉੱਚ ਅਦਾਲਤ ਵਿੱਚ ਹਿਬੀਅਸ ਕੌਰਪਸ ਦਾਇਰ ਕੀਤੀ ਸੀ।
ਦੱਸਣਾ ਬਣਦਾ ਹੈ ਕਿ 23 ਤੋਂ 25 ਮਾਰਚ ਤਕ ਕਮਲੇਸ਼ ਪਰਿਵਾਰ ਸਮੇਤ ਡੇਰਾ ਸਿਰਸਾ ਵਿੱਚ ਸੀ। ਉਦੋਂ ਉਸ ਦੀ ਪਤਨੀ ਨੂੰ ਉੱਥੋਂ ਦੀ ਇੰਚਾਰਜ ਦੱਤਾ ਉਸ ਦੀ ਪਤਨੀ ਨੂੰ ਰਾਮ ਰਹੀਮ ਨਾਲ ਮਿਲਵਾਉਣ ਲਈ ਲੈ ਕੇ ਗਏ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਮਿਲੀ ਨਹੀਂ। ਉਸ ਨੂੰ ਵੀ ਡੇਰੇ ਤੋਂ ਭਜਾ ਦਿੱਤਾ ਗਿਆ।
ਇਸ ਤੋਂ ਬਾਅਦ ਅਦਾਲਤ ਨੇ ਰਾਜਸਥਾਨ ਦੇ ਡੀ.ਜੀ.ਪੀ. ਨੂੰ ਕਮਲੇਸ਼ ਦੀ ਪਤਨੀ ਦੀ ਭਾਲ ਕਰਨ ਲਈ ਕਿਹਾ ਗਿਆ ਸੀ ਜਿਸ ਵਿੱਚ ਪੁਲਿਸ ਸਫਲ ਨਹੀਂ ਰਹੀ। ਇਸ ਤੋਂ ਬਾਅਦ ਮੈਜਿਸਟ੍ਰੇਟ ਕੋਰਟ ਨੇ ਰਾਮ ਰਹੀਮ ਸਮੇਤ 3 ਲੋਕਾਂ 'ਤੇ ਮੁਕੱਦਮਾ ਦਰਜ ਕਰਨ ਦਾ ਹੁਕਮ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement