(Source: ECI/ABP News)
Ram Rahim News: ਰਾਮ ਰਹੀਮ ਮੁੜ ਹੋਵੇਗਾ ਸਲਾਖਾਂ ਪਿੱਛੇ, ਪੈਰੋਲ ਖ਼ਤਮ ਹੁੰਦੇ ਹੀ ਕਰ ਸਕਦੈ ਸੁਨਾਰੀ ਜੇਲ੍ਹ 'ਚ ਆਤਮ ਸਮਰਪਣ
Ram Rahim: ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਪੂਰੀ ਹੋ ਚੁੱਕੀ ਹੈ। ਗੁਰਮੀਤ ਰਾਮ ਰਹੀਮ ਅੱਜ ਸ਼ਾਮ ਤੋਂ ਬਾਅਦ ਕਿਸੇ ਵੀ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਤਮ ਸਮਰਪਣ ਕਰ ਸਕਦਾ ਹੈ।
![Ram Rahim News: ਰਾਮ ਰਹੀਮ ਮੁੜ ਹੋਵੇਗਾ ਸਲਾਖਾਂ ਪਿੱਛੇ, ਪੈਰੋਲ ਖ਼ਤਮ ਹੁੰਦੇ ਹੀ ਕਰ ਸਕਦੈ ਸੁਨਾਰੀ ਜੇਲ੍ਹ 'ਚ ਆਤਮ ਸਮਰਪਣ Ram Rahim News : Gurmeet Ram Rahim may surrender at Sunari Jail in Rohtak anytime after parole period over Ram Rahim News: ਰਾਮ ਰਹੀਮ ਮੁੜ ਹੋਵੇਗਾ ਸਲਾਖਾਂ ਪਿੱਛੇ, ਪੈਰੋਲ ਖ਼ਤਮ ਹੁੰਦੇ ਹੀ ਕਰ ਸਕਦੈ ਸੁਨਾਰੀ ਜੇਲ੍ਹ 'ਚ ਆਤਮ ਸਮਰਪਣ](https://feeds.abplive.com/onecms/images/uploaded-images/2022/11/24/59f8ea899d259c7b3f04fca720d51fb01669270875533345_original.jpg?impolicy=abp_cdn&imwidth=1200&height=675)
Ram Rahim: ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਪੂਰੀ ਹੋ ਚੁੱਕੀ ਹੈ। ਗੁਰਮੀਤ ਰਾਮ ਰਹੀਮ ਅੱਜ ਸ਼ਾਮ ਤੋਂ ਬਾਅਦ ਕਿਸੇ ਵੀ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਪੈਰੋਲ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ਵਿੱਚ ਰਹਿ ਕੇ ਆਨਲਾਈਨ ਸਤਿਸੰਗ ਕਰ ਰਿਹਾ ਸੀ।
ਰਾਮ ਰਹੀਮ ਨੇ 15 ਅਕਤੂਬਰ ਨੂੰ ਜੇਲ੍ਹ ਤੋਂ ਪੈਰੋਲ ਲੈਣ ਤੋਂ ਇਕ ਦਿਨ ਬਾਅਦ ਹੀ ਸੋਸ਼ਲ ਮੀਡੀਆ ਦੀ ਮਦਦ ਨਾਲ ਆਨਲਾਈਨ ਸਤਿਸੰਗ ਸ਼ੁਰੂ ਕੀਤਾ ਸੀ। ਪੈਰੋਲ ਦੇ ਸਮੇਂ ਦੌਰਾਨ ਰਾਮ ਰਹੀਮ ਨੇ ਆਨਲਾਈਨ ਆ ਕੇ ਆਪਣੇ ਦੋ ਗੀਤ ਵੀ ਲਾਂਚ ਕੀਤੇ ਸਨ। ਰਾਮ ਰਹੀਮ ਨੇ ਦੇਸ਼-ਵਿਦੇਸ਼ 'ਚ ਰਹਿੰਦੇ ਆਪਣੇ ਸਮਰਥਕਾਂ ਨਾਲ ਆਨਲਾਈਨ ਸਤਿਸੰਗ ਰਾਹੀਂ ਗੱਲਬਾਤ ਕੀਤੀ।
ਬਲਾਤਕਾਰੀ ਬਾਬਾ ਇੰਸਟਾਗ੍ਰਾਮ 'ਤੇ ਵੀ ਲਗਾਤਾਰ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ। ਗੁਰਮੀਤ ਰਾਮ-ਰਹੀਮ ਦੀ ਪੈਰੋਲ ਮਿਆਦ ਤੇ ਚੋਣਾਂ ਨਾਲ ਸਬੰਧਾਂ ਨੂੰ ਲੈ ਕੇ ਵੀ ਕਈ ਸਵਾਲ ਉਠਾਏ ਗਏ ਸਨ। ਹਰਿਆਣਾ ਦੇ ਆਦਮਪੁਰ ਵਿੱਚ ਜ਼ਿਮਨੀ ਚੋਣ ਹੋਈ ਤੇ ਵਿਰੋਧੀ ਧਿਰ ਨੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ ਕਿ ਆਖ਼ਰ ਚੋਣਾਂ ਨੇੜੇ ਆਉਂਦੇ ਹੀ ਬਲਾਤਕਾਰੀ ਬਾਬੇ ਨੂੰ ਪੈਰੋਲ ਕਿਉਂ ਦਿੱਤੀ ਜਾਂਦੀ ਹੈ?
ਪੈਰੋਲ ਦੀ ਮਿਆਦ ਦੌਰਾਨ ਭਾਜਪਾ ਆਗੂ ਰਾਮ-ਰਹੀਮ ਦੇ ਸਤਿਸੰਗਾਂ ਵਿੱਚ ਸ਼ਾਮਲ ਹੁੰਦੇ ਦੇਖੇ ਗਏ। ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਵੀ ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਦੀ ਪੈਰੋਲ 'ਤੇ ਸਵਾਲ ਖੜ੍ਹੇ ਕੀਤੇ ਹਨ। ਮਿਆਦ ਖਤਮ ਹੁੰਦੇ ਹੀ ਡੇਰਾ ਮੁਖੀ ਮੁੜ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)