Ram Temple roof leaking: ਅਯੁੱਧਿਆ 'ਚ ਭਾਜਪਾ ਕਿਉਂ ਹਾਰੀ, ਪਹਿਲੇ ਮੀਂਹ ਨੇ ਖੋਲ੍ਹ ਦਿੱਤੀ ਪੋਲ, ਆਖਰ ਐਨੀ ਕੀ ਕਾਹਲੀ ਸੀ ਉਦਘਾਟਨ ਕਰਨ ਦੀ ?
Ram Temple roof leaking: ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਪਹਿਲੀ ਬਾਰਿਸ਼ ਨੇ ਹੀ ਯੋਗੀ ਰਾਜ ਦੇ ਵਿਕਾਸ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਾਇਦ ਇਸ ਲਈ ਭਾਜਪਾ ਅਯੁੱਧਿਆ ਵਿੱਚ ਹਾਰ ਗਈ...
Ram Temple roof leaking: ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਪਹਿਲੀ ਬਾਰਿਸ਼ ਨੇ ਹੀ ਯੋਗੀ ਰਾਜ ਦੇ ਵਿਕਾਸ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਾਇਦ ਇਸ ਲਈ ਭਾਜਪਾ ਅਯੁੱਧਿਆ ਵਿੱਚ ਹਾਰ ਗਈ ਕਿ ਸਥਾਨਕ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਅਸਲ ਵਿਕਾਸ ਕੀ ਹੋ ਰਿਹਾ ਹੈ।
ਪਹਿਲੀ ਬਾਰਿਸ਼ ਤੋਂ ਬਾਅਦ ਮੰਦਰ ਦੀ ਛੱਤ ਤੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ। ਨਵੇਂ ਰੇਲਵੇ ਸਟੇਸ਼ਨ ਦੀ ਕੰਧ ਢਹਿ ਗਈ ਹੈ ਅਤੇ ਰਾਮਪਥ 'ਤੇ 10 ਤੋਂ ਵੱਧ ਥਾਵਾਂ 'ਤੇ ਸੜਕ ਧਸਣ ਦੀਆਂ ਖਬਰਾਂ ਹਨ। ਰਾਮ ਮੰਦਰ ਦੀ ਛੱਤ ਤੋਂ ਪਾਣੀ ਟਪਕਣ ਦੀ ਜਾਣਕਾਰੀ ਖੁਦ ਮੰਦਰ ਦੇ ਮਹੰਤ ਅਚਾਰੀਆ ਸਤੇਂਦਰ ਦਾਸ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਰਾਮਲਲਾ ਦੀ ਮੂਰਤੀ ਦੇ ਸਾਹਮਣੇ ਜਿੱਥੇ ਪੁਜਾਰੀ ਬੈਠਦਾ ਹੈ ਅਤੇ ਜਿੱਥੇ ਵੀਆਈਪੀ ਦਰਸ਼ਨਾਂ ਲਈ ਲੋਕ ਆਉਂਦੇ ਹਨ, ਉਸੇ ਥਾਂ ’ਤੇ ਛੱਤ ਤੋਂ ਪਾਣੀ ਟਪਕਦਾ ਹੈ। ਨਿਰਮਾਣ ਅਧੀਨ ਮੰਦਰ ਦੀ ਹਾਲਤ ਮੀਡੀਆ ਰਿਪੋਰਟਾਂ ਮੁਤਾਬਕ ਦਾਸ ਨੇ ਕਿਹਾ, ''ਇਹ ਬਹੁਤ ਹੈਰਾਨੀਜਨਕ ਹੈ। ਦੇਸ਼ ਭਰ ਦੇ ਕਈ ਇੰਜੀਨੀਅਰ ਇੱਥੇ ਬੈਠ ਕੇ ਰਾਮ ਮੰਦਰ ਦਾ ਨਿਰਮਾਣ ਕਰ ਰਹੇ ਹਨ।
ਰਾਮ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਕੀਤਾ ਗਿਆ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਜਦੋਂ ਬਾਰਸ਼ ਹੋਵੇਗੀ ਤਾਂ ਮੰਦਰ ਦੀ ਛੱਤ ਤੋਂ ਪਾਣੀ ਲੀਕ ਹੋ ਜਾਵੇਗਾ।'' ਦੱਸਿਆ ਜਾ ਰਿਹਾ ਹੈ ਕਿ ਸੂਚਨਾ ਮਿਲਦੇ ਹੀ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਮੰਦਰ ਪਹੁੰਚੇ ਅਤੇ ਮੁਰੰਮਤ ਦੇ ਆਦੇਸ਼ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਸਾਰੀ ਦਾ ਕੰਮ ਮੁਕੰਮਲ ਨਹੀਂ ਹੋਇਆ ਹੈ
ਉਨ੍ਹਾਂ ਦੱਸਿਆ ਕਿ ਪਹਿਲੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਹੈ, ਜੋ ਜੁਲਾਈ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਦਸੰਬਰ ਤੱਕ ਪੂਰੇ ਮੰਦਰ ਦੀ ਉਸਾਰੀ ਮੁਕੰਮਲ ਹੋ ਜਾਵੇਗੀ।
ਮੀਡੀਆ ਰਿਪੋਰਟਾਂ 'ਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ 13 ਕਿਲੋਮੀਟਰ ਲੰਬੇ ਰਾਮਪਥ ਜੋ ਕਿ ਮੰਦਰ ਤੱਕ ਪਹੁੰਚਣ ਲਈ ਬਣਾਇਆ ਗਿਆ ਸੀ, 'ਚ 10 ਤੋਂ ਵੱਧ ਥਾਵਾਂ 'ਤੇ ਟੋਏ ਪੈ ਗਏ ਹਨ। ਇਸ ਤੋਂ ਇਲਾਵਾ ਮੰਦਰ ਨੇੜੇ ਬਣੇ ਨਵੇਂ ਰੇਲਵੇ ਸਟੇਸ਼ਨ ਦੀ ਕੰਧ ਵੀ ਢਹਿ ਗਈ ਹੈ।
ਪੂਰੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਕੀ ਇਹ ਮੰਦਰ ਨੂੰ ਪੂਰੀ ਤਰ੍ਹਾਂ ਤਿਆਰ ਕੀਤੇ ਬਿਨਾਂ ਹੀ ਉਦਘਾਟਨ ਕਰਨ ਅਤੇ ਦੇਸ਼ ਭਰ ਤੋਂ ਲੋਕਾਂ ਨੂੰ ਦਰਸ਼ਨਾਂ ਲਈ ਬੁਲਾਉਣ ਦਾ ਨਤੀਜਾ ਹੈ?