RBI ਨੇ IMPS ਦੀ ਸੀਮਾ ਦੋ ਲੱਖ ਤੋਂ ਵਧਾ ਕੇ 5 ਲੱਖ ਕੀਤੀ, ਜਾਣੋ ਗਾਹਕਾਂ ਲਈ ਕਿਵੇਂ ਸੁਵਿਧਾਜਨਕ
ਇਹ ਕਦਮ ਡਿਜੀਟਲ ਭੁਗਤਾਨ ਨੂੰ ਸੌਖਾ ਕਰਨ ਲਈ ਚੁੱਕਿਆ ਗਿਆ ਹੈ। ਇਸ ਨਾਲ ਗਾਹਕਾਂ ਨੂੰ ਸੌਖ ਹੋਵੇਗੀ। ਇਸ ਤੋਂ ਪਹਿਲਾਂ ਜ਼ਿਆਦਾ ਰਕਮ ਲਈ RTGS ਦੀ ਵਰਤੋਂ ਕੀਤੀ ਜਾਂਦੀ ਸੀ।
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਖ਼ਪਤਕਾਰਾਂ ਦੀ ਸਹੂਲਤ ਲਈ IMPS ਜ਼ਰੀਏ ਲੈਣ-ਦੇਣ ਦੀ ਸੀਮਾ ਦੋ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਕਿ ਪੈਸੇ ਦੇ ਤੁਰੰਤ ਟ੍ਰਾਂਸਫਰ ਲਈ ਵਰਤੇ ਗਏ ਡਿਜੀਟਲ ਭੁਗਤਾਨ ਦੀ ਵਧਾਈ ਗਈ ਸੀਮਾ ਉਪਭੋਗਤਾਵਾਂ ਲਈ ਜ਼ਿਆਦਾ ਰਕਮ ਟ੍ਰਾਂਸਫਰ ਕਰਨ ਲਈ ਸੁਵਿਧਾਜਨਕ ਹੋਵੇਗੀ।
ਇਹ ਕਦਮ ਡਿਜੀਟਲ ਭੁਗਤਾਨ ਨੂੰ ਸੌਖਾ ਕਰਨ ਲਈ ਚੁੱਕਿਆ ਗਿਆ ਹੈ। ਇਸ ਨਾਲ ਗਾਹਕਾਂ ਨੂੰ ਸੌਖ ਹੋਵੇਗੀ। ਇਸ ਤੋਂ ਪਹਿਲਾਂ ਜ਼ਿਆਦਾ ਰਕਮ ਲਈ RTGS ਦੀ ਵਰਤੋਂ ਕੀਤੀ ਜਾਂਦੀ ਸੀ। RBI ਨੇ ਨੈਸ਼ਨਲ ਆਟੋਮੇਟਡ ਕਲੀਅਰਿੰਗ ਹਾਊਸ (NACH) ਨੂੰ 1 ਅਗਸਤ, 2021 ਤੋਂ ਸਾਰੇ ਦਿਨਾਂ ਲਈ ਉਪਲਬਧ ਕਰਵਾਇਆ ਸੀ।
NACH ਇਕ ਬਲਕ ਭੁਗਤਾਨ ਸਿਸਟਮ ਹੈ। ਜੋ ਇਕ ਖਾਤੇ ਤੋਂ ਕਈ ਕ੍ਰੈਡਿਟ ਟ੍ਰਾਂਸਫਰ ਲਈ ਵਰਤੀ ਜਾਂਦੀ ਹੈ। ਜਿਵੇਂ ਕਿ ਤਨਖ਼ਾਹ ਤੇ ਪੈਨਸ਼ਨ ਦਾ ਭੁਗਤਾਨ ਕਰਨਾ ਆਦਿ। RBI ਨੇ ਅੱਜ ਆਪਣੀ ਮੁਦਰਦਾ ਨੀਤੀ ਘੋਸ਼ਣਾ 'ਚ ਮੁੱਖ ਵਿਆਜ਼ ਦਰਾਂ ' ਕੋਈ ਬਦਲਾਅ ਨਹੀਂ ਕੀਤਾ।
ਆਰਬੀਆਈ-ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਕਿ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਐਮਪੀਸੀ ਯਾਨੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਵਿੱਚ ਲਏ ਗਏ ਵਿਆਜ ਦਰਾਂ ਦੇ ਫੈਸਲਿਆਂ ਦਾ ਐਲਾਨ ਕੀਤਾ ਹੈ। ਰੈਪੋ ਦਰ ਬੈਂਕਾਂ ਦੀਆਂ ਵਿਆਜ ਦਰਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਰੈਪੋ ਰੇਟ 'ਤੇ ਹੋਣ ਵਾਲਾ ਐਲਾਨ ਅਹਿਮ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਕਿ ਆਰਬੀਆਈ ਉਦਾਰਵਾਦੀ ਰੁਖ ਕਾਇਮ ਰੱਖੇਗਾ।
ਕੀ ਹੋਣਗੀਆਂ ਵਿਆਜ ਦਰਾਂ:
ਰੈਪੋ ਰੇਟ 4 ਫੀਸਦੀ 'ਤੇ ਸਥਿਰ ਰਹੇਗਾ। ਰਿਵਰਸ ਰੇਪੋ ਰੇਟ 3.35 ਫੀਸਦੀ 'ਤੇ ਰਹੇਗਾ। ਆਰਬੀਆਈ ਗਵਰਨਰ ਨੇ ਕਿਹਾ ਕਿ ਮੁਦਰਾ ਨੀਤੀ ਦਾ ਰੁਖ ਉਦਾਰ ਰਹੇਗਾ। ਕਿਉਂਕਿ ਪੁਨਰ ਸੁਰਜੀਤੀ ਅਤੇ ਵਿਕਾਸ ਨੂੰ ਕਾਇਮ ਰੱਖਣਾ ਅਤੇ ਕੋਵਿਡ -19 ਮਹਾਂਮਾਰੀ ਦੇ ਪ੍ਰਭਾਵ ਨੂੰ ਘਟਾਉਣਾ ਜ਼ਰੂਰੀ ਹੈ। ਇਸਦੇ ਨਾਲ, ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਮਹਿੰਗਾਈ ਟੀਚੇ ਦੇ ਮੁਤਾਬਕ ਬਣੀ ਰਹੇ।