ਕਿਸਾਨ ਅੰਦੋਲਨ ਨੂੰ ਲੈ ਕੇ ਬੀਜੇਪੀ ਅੰਦਰ 'ਬਗਾਵਤ', ਸਵਾਮੀ ਨੇ ਕੀਤਾ ਵੱਡਾ ਖੁਲਾਸਾ
ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਹੁਣ ਬੀਜੇਪੀ ਦੇ ਅੰਦਰੋਂ ਹੀ ਅਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਬੀਜੇਪੀ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕਿਸਾਨ ਅੰਦੋਲਨ ’ਤੇ ਕੇਂਦਰ ਸਰਕਾਰ ਰਗੜੇ ਲਾਏ ਹਨ।
ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਕਸੂਤੀ ਘਿਰਦੀ ਜਾ ਰਹੀ ਹੈ। ਹੁਣ ਬੀਜੇਪੀ ਦੇ ਅੰਦਰੋਂ ਹੀ ਅਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਬੀਜੇਪੀ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਕਿਸਾਨ ਅੰਦੋਲਨ ’ਤੇ ਕੇਂਦਰ ਸਰਕਾਰ ਰਗੜੇ ਲਾਏ ਹਨ। ਉਨ੍ਹਾਂ ਟਵਿੱਟਰ ’ਤੇ ਕਿਹਾ ਕਿ ਕਿਸਾਨ ਅੰਦੋਲਨ ਛੇਤੀ ਹੀ ਕੌਮਾਂਤਰੀ ਮੁੱਦਾ ਬਣ ਸਕਦਾ ਹੈ ਕਿਉਂਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਕਿਰਤ ਜਥੇਬੰਦੀ ਕੋਲ ਪਹੁੰਚ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
The Farmer Agitation may soon become an international issue. Human rights groups plan to approach the International Labour Organisation, UN Body, in which India is a member, which could take it up. As Chairman of Labour Standards I produced in 1996 a three volume Report for Govt.
— Subramanian Swamy (@Swamy39) February 13, 2021
ਸਵਾਮੀ ਨੇ ਕਿਹਾ ਕਿ ਭਾਰਤ ਵੀ ਇਸ ਜਥੇਬੰਦੀ ਦਾ ਮੈਂਬਰ ਹੈ ਤੇ ਕੌਮਾਂਤਰੀ ਕਿਰਤ ਜਥੇਬੰਦੀ ਇਸ ਮੁੱਦੇ ’ਤੇ ਭਾਰਤ ਨੂੰ ਪੱਖ ਰੱਖਣ ਲਈ ਸੱਦ ਸਕਦੀ ਹੈ। ਸਵਾਮੀ ਮੁਤਾਬਕ ਕਿਰਤ ਮਾਪਦੰਡਾਂ ਬਾਰੇ ਕਮੇਟੀ ਦੇ ਚੇਅਰਮੈਨ ਰਹਿੰਦਿਆਂ ਉਨ੍ਹਾਂ ਸਰਕਾਰ ਲਈ 1996 ’ਚ ਰਿਪੋਰਟ ਤਿਆਰ ਕੀਤੀ ਸੀ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਕੋਈ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਹੀ ਨਹੀਂ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਵਾਪਸ ਚਲੇ ਗਏ। ਇਸ ਵੇਲੇ ਚੀਨ ਨਾਲ ਸਮਝੌਤਾ ਕਰਨਾ ਆਤਮਸਮਰਪਣ ਕਰਨਾ ਹੈ ਜਿਸ ਦਾ ਮਕਸਦ ਚੀਨ ਨੂੰ ਖੁਸ਼ ਕਰਨਾ ਹੀ ਹੈ। ਭਾਰਤ ਦੀ ਇਸ ਕਾਰਵਾਈ ਨਾਲ ਚੀਨ ਝੂਮ ਉੱਠਿਆ ਹੋਵੇਗਾ। ਭਾਰਤ ਨੂੰ 10 ਅਪਰੈਲ ਵਾਲੇ ਦਿਨ ਦੀ ਸਥਿਤੀ ਰੱਖਣ ਉੱਤੇ ਜ਼ੋਰ ਦੇਣਾ ਚਾਹੀਦਾ ਹੈ।