ਲਾਲ ਕਿਲ੍ਹਾਾ 31 ਜਨਵਰੀ ਤਕ ਰਹੇਗਾ ਬੰਦ, ਏਐਸਆਈ ਤੋਂ ਮੰਗੀ ਗਈ ਰਿਪੋਰਟ
ਨਵੇਂ ਹੁਕਮਾਂ 'ਚ ਛੇ ਜਨਵਰੀ ਤੇ 18 ਜਨਵਰੀ ਦੇ ਪੁਰਾਣੇ ਹੁਕਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਤਹਿਤ ਲਾਲ ਕਿਲ੍ਹੇ ਨੂੰ ਬਰਡ ਫਲੂ ਕਾਰਨ 19 ਤੋਂ 22 ਜਨਵਰੀ ਤਕ ਬੰਦ ਕਰ ਦਿੱਤਾ ਗਿਆ ਸੀ।

ਨਵੀਂ ਦਿੱਲੀ: ਭਾਰਤੀ ਪੁਰਾਤਤਵ ਸਰਵੇਕਣ ਦੇ ਇਕ ਹੁਕਮ ਮੁਤਾਬਕ ਲਾਲ ਕਿਲ੍ਹਾ 27 ਜਨਵਰੀ ਤੋਂ 31 ਜਨਵਰੀ ਤਕ ਯਾਤਰੀਆਂ ਲਈ ਬੰਦ ਰਹੇਗਾ। ਲਾਲ ਕਿਲ੍ਹੇ ਨੂੰ ਬੰਦ ਰੱਖਣ ਦੇ ਹੁਕਮ ਦੀ ਵਜ੍ਹਾ ਨਹੀਂ ਦੱਸੀ ਗਈ। ਮੰਗਲਵਾਰ ਟ੍ਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹਾਲਾਤ ਕਾਫੀ ਗੰਭੀਰ ਬਣ ਗਏ ਸਨ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਇਕ ਸਮੂਹ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ।
ਨਵੇਂ ਹੁਕਮਾਂ 'ਚ ਛੇ ਜਨਵਰੀ ਤੇ 18 ਜਨਵਰੀ ਦੇ ਪੁਰਾਣੇ ਹੁਕਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਤਹਿਤ ਲਾਲ ਕਿਲ੍ਹੇ ਨੂੰ ਬਰਡ ਫਲੂ ਕਾਰਨ 19 ਤੋਂ 22 ਜਨਵਰੀ ਤਕ ਬੰਦ ਕਰ ਦਿੱਤਾ ਗਿਆ ਸੀ। ਲਾਲ ਕਿਲ੍ਹਾ ਗਣਤੰਤਰ ਦਿਵਸ ਸਮਾਗਮ ਦੇ ਚੱਲਦਿਆਂ 22 ਜਨਵਰੀ ਤੋਂ 26 ਜਨਵਰੀ ਤਕ ਬੰਦ ਸੀ।
ਸੂਤਰਾਂ ਮੁਤਾਬਕ 26 ਜਨਵਰੀ ਨੂੰ ਲਾਲ ਕਿਲ੍ਹਾ 'ਚ ਭੜਕੀ ਹਿੰਸਾ ਤੋਂ ਬਾਅਦ ਏਐਸਆਈ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















