ਕਰਨਾਟਕ 'ਚ ਹਿਜਾਬ ਵਿਵਾਦ 'ਤੇ ਮਲਾਲਾ ਦਾ ਬਿਆਨ, 'ਲੜਕੀਆਂ ਨੂੰ ਸਕੂਲ 'ਚ ਦਾਖ਼ਲ ਹੋਣ ਤੋਂ ਰੋਕਣਾ ਡਰਾਵਣਾ'
Malala Yousafzai on Hijab Row: ਮਲਾਲਾ ਨੇ ਕਿਹਾ- ਔਰਤਾਂ ਨੂੰ ਘੱਟ ਜਾਂ ਵੱਧ ਕੱਪੜੇ ਪਹਿਨਣ 'ਤੇ ਇਤਰਾਜ਼ ਕੀਤਾ ਜਾਂਦਾ ਹੈ। ਭਾਰਤੀ ਨੇਤਾਵਾਂ ਨੂੰ ਮੁਸਲਿਮ ਔਰਤਾਂ ਨੂੰ ਹਾਸ਼ੀਏ 'ਤੇ ਰੱਖਣਾ ਬੰਦ ਕਰਨਾ ਚਾਹੀਦਾ ਹੈ।
Malala Yousafzai on Hijab Row: ਪਾਕਿਸਤਾਨੀ ਸਮਾਜਿਕ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਰਨਾਟਕ 'ਚ ਹਿਜਾਬ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਲਾਲਾ ਨੇ ਕਿਹਾ ਹੈ ਕਿ ਲੜਕੀਆਂ ਨੂੰ ਸਕੂਲ 'ਚ ਦਾਖਲ ਹੋਣ ਤੋਂ ਰੋਕਣਾ ਡਰਾਵਣਾ ਹੈ। ਹਿਜਾਬ ਵਿਵਾਦ ਨੇ ਹੁਣ ਹਿੰਸਕ ਮੋੜ ਲੈ ਲਿਆ ਹੈ। ਮੰਗਲਵਾਰ ਨੂੰ ਪੂਰੇ ਕਰਨਾਟਕ 'ਚ ਹਿੰਸਾ ਨਾਲ ਜੁੜੀਆਂ ਕਈ ਹੈਰਾਨ ਕਰਨ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ।
ਇਸ ਸਬੰਧੀ ਮਲਾਲਾ ਯੂਸਫਜ਼ਈ ਨੇ ਟਵੀਟ ਕੀਤਾ, ''ਹਿਜਾਬ ਪਹਿਨਣ ਵਾਲੀਆਂ ਲੜਕੀਆਂ ਨੂੰ ਸਕੂਲਾਂ 'ਚ ਦਾਖਲ ਹੋਣ ਤੋਂ ਰੋਕਣਾ ਭਿਆਨਕ ਹੈ। ਔਰਤਾਂ ਨੂੰ ਘੱਟ ਜਾਂ ਵੱਧ ਕੱਪੜੇ ਪਹਿਨਣ 'ਤੇ ਇਤਰਾਜ਼ ਕੀਤਾ ਜਾਂਦਾ ਹੈ। ਭਾਰਤੀ ਨੇਤਾਵਾਂ ਨੂੰ ਮੁਸਲਿਮ ਔਰਤਾਂ ਨੂੰ ਹਾਸ਼ੀਏ 'ਤੇ ਰੱਖਣਾ ਬੰਦ ਕਰਨਾ ਚਾਹੀਦਾ ਹੈ।"
“College is forcing us to choose between studies and the hijab”.
— Malala (@Malala) February 8, 2022
Refusing to let girls go to school in their hijabs is horrifying. Objectification of women persists — for wearing less or more. Indian leaders must stop the marginalisation of Muslim women. https://t.co/UGfuLWAR8I
ਕਿਵੇਂ ਸ਼ੁਰੂ ਹੋਇਆ ਹਿਜਾਬ ਵਿਵਾਦ ?
ਕਰਨਾਟਕ ਦੇ ਉਡੁਪੀ ਵਿੱਚ ਇੱਕ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਵਿੱਚ ਕਲਾਸ ਵਿੱਚ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਦੀ ਇਮਾਰਤ ਛੱਡਣ ਲਈ ਕਿਹਾ ਗਿਆ। ਇਸ ਤੋਂ ਬਾਅਦ ਇਸ ਮਾਮਲੇ ਨੇ ਜ਼ੋਰ ਫੜ ਗਿਆ। ਸਥਿਤੀ ਇਹ ਹੋ ਗਈ ਹੈ ਕਿ ਇਹ ਮੁੱਦਾ ਹੁਣ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਫੈਲ ਗਿਆ ਹੈ। ਦੱਖਣਪੰਥੀ ਸੰਗਠਨਾਂ ਦੀ ਹਮਾਇਤ ਵਿੱਚ ਨੌਜਵਾਨ ਹਿੰਦੂ ਭਗਵੇਂ ਰੰਗ ਦੇ ਗਮਛੇ ਪਾ ਕੇ ਇਸ ਮਾਮਲੇ ਵਿੱਚ ਕੁੱਦ ਪਏ ਹਨ। ਕਈ ਥਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ।
ਹਾਲਾਚ ਇਹ ਹਨ ਕਿ ਬਾਗਲਕੋਟ ਜ਼ਿਲ੍ਹੇ 'ਚ ਗੁੱਸੇ 'ਚ ਆਏ ਨੌਜਵਾਨਾਂ ਨੇ ਇੱਕ ਅਧਿਆਪਕ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ। ਸ਼ਿਵਮੋਗਾ ਜ਼ਿਲ੍ਹੇ ਵਿੱਚ ਭੀੜ ਵੱਲੋਂ ਇੱਕ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ ਪਰ ਭਾਜਪਾ ਵਿਧਾਇਕ ਹਰਤਾਲੂ ਹਲੱਪਾ ਮੂਕ ਦਰਸ਼ਕ ਬਣੇ ਰਹੇ।
ਇਹ ਵੀ ਪੜ੍ਹੋ: Gurnam-Sonam Upcoming Film: ਗੁਰਨਾਮ-ਸੋਨਮ ਸਟਾਰਰ ਆਉਣ ਵਾਲੀ ਫਿਲਮ 'ਮੈਂ ਵਿਆਹ ਨਹੀਂ ਕਰੋਨਾ ਤੇਰੇ ਨਾਲ' ਦਾ ਟੀਜ਼ਰ ਰਿਲੀਜ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin