2034 ਤੱਕ 9-5 ਨੌਕਰੀ ਦਾ ਸਮਾਂ ਬਣ ਜਾਵੇਗੀ ਅਤੀਤ, ਲਿੰਕਡਇਨ ਦੇ ਕੋ-ਫਾਊਂਡਰ ਨੇ ਦੱਸਿਆ ਕਾਰਨ
AI Job: AI ਦੇ ਸ਼ੁਰੂ ਹੋਣ ਨਾਲ ਵਰਕ ਕਲਚਰ ਵਿੱਚ ਬਹੁਤ ਸਾਰੇ ਬਦਲਾਅ ਆਉਣੇ ਸ਼ੁਰੂ ਹੋ ਗਏ ਹਨ। ਲਿੰਕਡਇਨ ਦੇ ਕੋ-ਫਾਊਂਡਰ ਰੀਡ ਹਾਫਮੈਨ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਡ੍ਰਿਵੇਨ ਵਰਕਫੋਰਸ ਬਹੁਤ ਹੀ ਗਤੀਸ਼ੀਲ ਤਰੀਕੇ ਨਾਲ ਬਦਲਾਅ ਲਿਆ ਰਿਹਾ ਹੈ।
AI Job: AI ਦੇ ਸ਼ੁਰੂ ਹੋਣ ਨਾਲ ਵਰਕ ਕਲਚਰ ਵਿੱਚ ਬਹੁਤ ਸਾਰੇ ਬਦਲਾਅ ਆਉਣੇ ਸ਼ੁਰੂ ਹੋ ਗਏ ਹਨ। ਲਿੰਕਡਇਨ ਦੇ ਕੋ-ਫਾਊਂਡਰ ਰੀਡ ਹਾਫਮੈਨ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਡ੍ਰਿਵੇਨ ਵਰਕਫੋਰਸ ਬਹੁਤ ਹੀ ਗਤੀਸ਼ੀਲ ਤਰੀਕੇ ਨਾਲ ਬਦਲਾਅ ਲਿਆ ਰਿਹਾ ਹੈ। ਜਿਸ ਦਾ ਅਸਰ 9-5 ਤੱਕ ਹੋਣ ਵਾਲੀਆਂ ਨੌਕਰੀਆਂ 'ਤੇ ਵੀ ਪਵੇਗਾ। 2034 ਤੱਕ 9 ਤੋਂ 5 ਦੀ ਨੌਕਰੀ ਅਤੀਤ ਬਣ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਏਆਈ ਮਨੁੱਖੀ ਜੀਵਨ ਨੂੰ ਆਸਾਨ ਬਣਾਵੇਗਾ ਅਤੇ ਨਾ ਕਿ ਵਰਕਫੋਸ ਤੋਂ ਉਸ ਨੂੰ ਰਿਪਲੇਸ ਕਰੇਗਾ।
ਲਿੰਕਡਇਨ ਦੇ ਕੋ-ਫਾਊਂਡਰ ਰੀਡ ਹਾਫਮੈਨ ਦਾ ਮੰਨਣਾ ਹੈ ਕਿ ਅਗਲੇ ਤਿੰਨ ਦਹਾਕਿਆਂ ਵਿੱਚ AI ਅਤੇ ਆਟੋਮੇਸ਼ਨ ਦਾ ਸਭ ਤੋਂ ਵੱਧ ਪ੍ਰਭਾਵ ਕਰਮਚਾਰੀਆਂ 'ਤੇ ਪਵੇਗਾ। ਨਤੀਜਾ ਇਹ ਹੋਵੇਗਾ ਕਿ 9-5 ਨੌਕਰੀਆਂ ਖਤਮ ਹੋ ਜਾਣਗੀਆਂ। ਏਆਈ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਨਤੀਜਾ ਇਹ ਹੋਵੇਗਾ ਕਿ ਭਵਿੱਖ ਵਿੱਚ ਕੰਮ ਕਰਨ ਦਾ ਤਰੀਕਾ ਕਾਫੀ ਬਦਲ ਜਾਵੇਗਾ। ਹਾਲਾਂਕਿ, AI ਮਨੁੱਖੀ ਵਿਕਾਸ ਵਿੱਚ ਮਦਦਗਾਰ ਹੋਣਾ ਚਾਹੀਦਾ ਹੈ ਨਾ ਕਿ ਰਿਪਲੇਸਮੈਂਟ ਦੇ ਲਈ।
Your 9-to-5 job is dying.
— Neal Taparia (@nealtaparia) July 24, 2024
By 2034, it'll be extinct.
That's Reid Hoffman's latest prediction – the founder of LinkedIn who predicted the rise of social media in 1997.
Here's what he said next: pic.twitter.com/dZTDzBKlfB
ਹਾਫਮੈਨ ਇਕ ਸੈਮੀਨਾਰ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਸਾਫਟਵੇਅਰ ਅਤੇ ਰੋਬੋਟ ਵਾਲਾ ਏਆਈ ਇੰਨੀ ਐਡਵਾਂਸ ਸਟੇਜ 'ਤੇ ਹੈ ਜੋ ਕਿ ਮਨੁੱਖੀ ਗੱਲਬਾਤ ਨੂੰ ਸੁਣ ਕੇ ਉਸ ਨੂੰ ਮਨੁੱਖ ਦੀ ਤਰ੍ਹਾਂ ਜਵਾਬ ਦੇ ਸਕਦਾ ਹੈ। ਇਹ ਸ਼ਾਨਦਾਰ ਹੈ। ਇਹ ਇੱਕ ਬਹੁਤ ਹੀ ਰੋਮਾਂਚਕ ਵਿਕਾਸ ਹੈ ਕਿਉਂਕਿ ਮਨੁੱਖਾਂ ਅਤੇ AI ਰੋਬੋਟ ਵਿਚਕਾਰ ਇਹ ਸੰਪਰਕ ਇਕੱਲਤਾ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਦਾ ਇੱਕ ਵੱਡਾ ਹਿੱਸਾ ਹੁਣ ਆਪਣੇ ਰੋਜ਼ਾਨਾ ਦੇ ਕੰਮਕਾਜ ਵਿੱਚ ਏਆਈ ਨੂੰ ਸ਼ਾਮਲ ਕਰ ਰਿਹਾ ਹੈ। ਏਆਈ ਤਕਨੀਕਾਂ, ਮਸ਼ੀਨ ਲਰਨਿੰਗ, ਡੇਟਾ ਵਿਸ਼ਲੇਸ਼ਣ ਅਤੇ ਆਟੋਮੇਸ਼ਨ ਕੰਮ ਨੂੰ ਵਧੇਰੇ ਸਹੀ ਅਤੇ ਤੇਜ਼ੀ ਨਾਲ ਕਰਨ ਦੇ ਸਮਰੱਥ ਹਨ। ਇਸ ਨਾਲ ਕਰਮਚਾਰੀ ਆਪਣੇ ਸਮੇਂ ਦੀ ਵਰਤੋਂ ਰਚਨਾਤਮਕਤਾ ਲਈ ਕਰ ਸਕਦਾ ਹੈ।
AI ਦੀ ਪ੍ਰਭਾਵਸ਼ਾਲੀ ਵਰਤੋਂ ਮਨੁੱਖੀ ਸਰੋਤਾਂ ਦੀ ਸਹੀ ਵਰਤੋਂ ਕਰਨਾ ਸੰਭਵ ਬਣਾ ਸਕਦੀ ਹੈ। ਕਰਮਚਾਰੀਆਂ ਦੇ ਕੰਮ ਦਾ ਬੋਝ ਵੀ ਘੱਟ ਹੋ ਸਕਦਾ ਹੈ। ਕਰਮਚਾਰੀ ਵਧੇਰੇ ਰਚਨਾਤਮਕਤਾ 'ਤੇ ਧਿਆਨ ਦੇ ਸਕਦੇ ਹਨ। ਨਵੀਨਤਾ ਵਧਾਉਣ ਦੀ ਗੁੰਜਾਇਸ਼ ਹੈ। ਇਸ ਤੋਂ ਇਲਾਵਾ, ਡੇਟਾ ਪ੍ਰਾਈਵੇਸੀ ਅਤੇ AI ਐਥਿਕਸ ਦਾ ਮੁੱਦਾ ਨਾ ਸਿਰਫ ਚਿੰਤਾ ਦਾ ਵਿਸ਼ਾ ਹੋਵੇਗਾ ਸਗੋਂ ਨੌਕਰੀਆਂ ਨੂੰ ਵੀ ਖਤਰੇ ਵਿੱਚ ਪਾ ਸਕਦਾ ਹੈ।