Republic Day 2022: ਗਣਤੰਤਰ ਦਿਵਸ ਮੌਕੇ ਦਹਿਸ਼ਤਗਰਦੀ ਖਤਰੇ ਬਾਰੇ ਦਿੱਲੀ ਪੁਲਿਸ ਚੌਕਸ
ਖੁਫੀਆ ਜਾਣਕਾਰੀ ਦੇ ਬਾਅਦ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਪਿਛਲੇ ਨਵੰਬਰ ਤੋਂ 26 ਮਾਪਦੰਡਾਂ ਤਹਿਤ ਦਹਿਸ਼ਤਗਰਦੀ ਵਿਰੋਧੀ ਉਪਾਅ ਕੀਤੇ ਹਨ।
Republic Day 2022: ਗਣਤੰਤਰ ਦਿਵਸ ਦੀ ਪਰੇਡ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦਾਅਵਾ ਕੀਤਾ ਹੈ ਕਿ ਖੁਫੀਆ ਜਾਣਕਾਰੀ ਦੇ ਬਾਅਦ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਪਿਛਲੇ ਨਵੰਬਰ ਤੋਂ 26 ਮਾਪਦੰਡਾਂ ਤਹਿਤ ਦਹਿਸ਼ਤਗਰਦੀ ਵਿਰੋਧੀ ਉਪਾਅ ਕੀਤੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਪ੍ਰਬੰਧ ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਏ ਸੀ।
ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ, ‘‘ਦਿੱਲੀ ਆਮ ਤੌਰ ’ਤੇ ਹਮੇਸ਼ਾ ਹੀ ਦਹਿਸ਼ਤਗਰਦੀ ਦੇ ਖ਼ਤਰੇ ਵਿੱਚ ਰਹਿੰਦੀ ਹੈ, ਇਸ ਲਈ ਸਾਨੂੰ ਵਧੇਰੇ ਸਾਵਧਾਨੀ ਵਰਤਣੀ ਪੈਂਦੀ ਹੈ। ਇਸ ਸਾਲ ਵੀ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ। ਸੁਰੱਖਿਆ ਏਜੰਸੀਆਂ ਦਿੱਲੀ ਪੁਲਿਸ ਨਾਲ ਤਾਲਮੇਲ ਕਰ ਰਹੀਆਂ ਹਨ।’’
#RepublicDay2022
— Delhi Police (@DelhiPolice) January 23, 2022
हैं तैयार हम!@CPDelhi श्री राकेश अस्थाना ने आज मीडिया को गणतंत्र दिवस के मद्देनजर पूरी दिल्ली में सुरक्षा इंतजामों की तैयारियों के बारे में जानकारी दी। उन्होंने बताया कि, समारोह की सुरक्षा के लिए #दिल्ली_पुलिस की तरफ से व्यापक इंतजाम किए गए हैं।#DelhiPolice pic.twitter.com/ycmhX03DAq
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਇਸ ਸਮੇਂ ਗਣਤੰਤਰ ਦਿਵਸ ਦੇ ਪ੍ਰਬੰਧਾਂ ਲਈ ਪੁਲਿਸ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਦੇ ਸਹਾਇਕ ਕਮਿਸ਼ਨਰਾਂ, ਇੰਸਪੈਕਟਰਾਂ ਤੇ ਕਮਾਂਡਰਾਂ ਸਮੇਤ 20,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 65 ਕੰਪਨੀਆਂ ਵੀ ਇਨ੍ਹਾਂ ਬਲਾਂ ਨਾਲ ਤਾਲਮੇਲ ਕਰਨਗੀਆਂ। ਅਸਥਾਨਾ ਨੇ ਕਿਹਾ ਕਿ ਵਾਹਨਾਂ ਦੀ ਚੈਕਿੰਗ, ਰਿਹਾਇਸ਼ ਚੈਕਿੰਗ, ਕਿਰਾਏਦਾਰ, ਨੌਕਰ ਤੇ ਮਜ਼ਦੂਰਾਂ ਦੀ ਤਸਦੀਕ ਵਿੱਚ ਵੀ ਵਾਧਾ ਕੀਤਾ ਗਿਆ ਹੈ। ਰਾਕੇਸ਼ ਅਸਥਾਨਾ ਨੇ ਕਿਹਾ ਕਿ ਹਵਾਈ ਸੁਰੱਖਿਆ ਲਈ ਡਰੋਨ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :