Beating The Retreat : ਦਿੱਲੀ 'ਚ ਬੀਟਿੰਗ ਦਿ ਰੀਟਰੀਟ ਸੈਰੇਮਨੀ ਸ਼ੁਰੂ , ਡਰੋਨ ਸ਼ੋਅ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ
Beating The Retreat Ceremony : ਗਣਤੰਤਰ ਦਿਵਸ 2023 (Republic Day 2023) ਸਮਾਰੋਹ ਦੇ ਰਸਮੀ ਬੰਦ ਦਾ ਪ੍ਰਤੀਕ ਬੀਟਿੰਗ ਦਿ ਰੀਟਰੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬੀਟਿੰਗ ਰੀਟਰੀਟ ਸਮਾਰੋਹ ਭਾਰਤੀ ਸ਼ਾਸਤਰੀ ਸੰਗੀਤ 'ਤੇ ਆਧਾਰਿਤ ਧੁਨਾਂ ਨਾਲ ਭਰਪੂਰ ਰਿਹਾ।
ਡਰੋਨ ਸ਼ੋਅ 'ਤੇ ਨਜ਼ਰ
ਬੀਟਿੰਗ ਦਿ ਰਿਟਰੀਟ ਪ੍ਰੋਗਰਾਮ ਦੌਰਾਨ ਡਰੋਨ ਸ਼ੋਅ ਖਾਸ ਹੋਣ ਜਾ ਰਿਹਾ ਹੈ। ਡਰੋਨ ਸ਼ੋਅ ਸਟਾਰਟ-ਅੱਪ ਬੋਟਲੈਬਸ ਡਾਇਨਾਮਿਕਸ ਦੁਆਰਾ ਆਯੋਜਿਤ ਕੀਤਾ ਜਾਵੇਗਾ। ਪਹਿਲੀ ਵਾਰ ਬੀਟਿੰਗ ਰੀਟਰੀਟ ਸਮਾਰੋਹ ਦੌਰਾਨ ਉੱਤਰੀ ਅਤੇ ਦੱਖਣੀ ਬਲਾਕ ਦੇ ਅਗਲੇ ਸਿਰੇ 'ਤੇ 3D ਐਨਾਮੋਰਫਿਕ ਪ੍ਰੋਜੈਕਸ਼ਨ ਦਾ ਆਯੋਜਨ ਕੀਤਾ ਜਾਵੇਗਾ।
ਹਰ ਸਾਲ 29 ਜਨਵਰੀ ਨੂੰ ਹੁੰਦਾ ਬੀਟਿੰਗ ਦ ਰਿਟਰੀਟ
ਬੀਟਿੰਗ ਦਿ ਰੀਟਰੀਟ ਸਮਾਰੋਹ ਹਰ ਸਾਲ 29 ਜਨਵਰੀ ਨੂੰ ਹੁੰਦਾ ਹੈ। ਗਣਤੰਤਰ ਦਿਵਸ ਦੇ ਜਸ਼ਨਾਂ ਦਾ ਅਧਿਕਾਰਤ ਅੰਤ ਬੀਟਿੰਗ ਦ ਰਿਟਰੀਟ ਨਾਲ ਹੁੰਦਾ ਹੈ, ਜੋ ਵਿਜੇ ਚੌਕ ਵਿਖੇ ਹੁੰਦਾ ਹੈ। ਸ਼ਾਮ ਨੂੰ ਸਮਾਰੋਹ ਦੇ ਹਿੱਸੇ ਵਜੋਂ ਝੰਡੇ ਉਤਾਰ ਦਿੱਤੇ ਜਾਂਦੇ ਹਨ। ਬੀਟਿੰਗ ਦ ਰਿਟਰੀਟ ਦੌਰਾਨ ਰਾਸ਼ਟਰਪਤੀ ਭਵਨ, ਨਾਰਥ ਬਲਾਕ, ਸਾਊਥ ਬਲਾਕ ਅਤੇ ਸੰਸਦ ਭਵਨ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ।
ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ
ਦਿੱਲੀ ਪੁਲਿਸ ਨੇ ਵੀ ਇਸ ਪ੍ਰੋਗਰਾਮ ਨੂੰ ਲੈ ਕੇ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਹਨ। ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਰਾਤ 9.30 ਵਜੇ ਤੱਕ ਟ੍ਰੈਫਿਕ ਪਾਬੰਦੀਆਂ ਲਾਗੂ ਰਹਿਣਗੀਆਂ ਅਤੇ ਵਿਜੇ ਚੌਕ ਆਵਾਜਾਈ ਲਈ ਬੰਦ ਰਹੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।