ਪੜਚੋਲ ਕਰੋ
Advertisement
ਜਾਅਲੀ TRP ਦਾ ਫੁੱਟਿਆ ਭਾਂਡਾ, ਰਿਪਬਲਿਕ ਟੀਵੀ ਸਮੇਤ ਤਿੰਨ ਹੋਰ ਚੈਨਲਾਂ ਦਾ ਨਾਂ ਆਇਆ ਸਾਹਮਣੇ
ਟੀਵੀ ਨਿਊਜ਼ ਚੈਨਲਾਂ 'ਤੇ ਸ਼ਿਕੰਜਾ ਕੱਸਦੇ ਹੋਏ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਝੂਠਾ TRP ਰੈਕੇਟ ਚੱਲ ਰਿਹਾ ਹੈ।
ਮੁੰਬਈ: ਟੀਵੀ ਨਿਊਜ਼ ਚੈਨਲਾਂ 'ਤੇ ਸ਼ਿਕੰਜਾ ਕੱਸਦੇ ਹੋਏ ਮੁੰਬਈ ਦੇ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇੱਕ ਝੂਠਾ TRP ਰੈਕੇਟ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਰਿਪਬਲਿਕ ਟੀਵੀ ਸਮੇਤ ਤਿੰਨ ਚੈਨਲਾਂ ਦਾ ਨਾਂ ਲਿਆ ਹੈ। ਉਨ੍ਹਾਂ ਕਿਹਾ ਕਿ ਰਿਪਬਲਿਕ ਟੀਵੀ ਪੈਸੇ ਦੇ ਕੇ ਟੀਆਰਪੀ ਖਰੀਦਦਾ ਸੀ।ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਪੁੱਛ ਪੜਤਾਲ ਲਈ ਅਰਨਬ ਗੋਸਵਾਸੀ ਨੂੰ ਬੁਲਾ ਸਕਦੀ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ, "ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।" ਇਹ ਰੈਕੇਟ ਇੱਕ ਫਰਜ਼ੀ TRP ਨਾਲ ਸਬੰਧਤ ਹੈ। ਟੈਲੀਵਿਜ਼ਨ ਦੇ ਵਿਗਿਆਪਨ ਇੰਡਸਟਰੀ ਲਗਪਗ 30 ਤੋਂ 40 ਹਜ਼ਾਰ ਕਰੋੜ ਰੁਪਏ ਦੀ ਹੈ। ਇਸ਼ਤਿਹਾਰਾਂ ਦੀ ਦਰ ਦਾ ਫੈਸਲਾ TRP ਰੇਟ ਦੇ ਅਧਾਰ ਤੇ ਕੀਤਾ ਜਾਂਦਾ ਹੈ। ਕਿਸ ਚੈਨਲ ਨੂੰ ਇਸ਼ਤਿਹਾਰ ਮਿਲੇਗਾ TRP ਅਨੁਸਾਰ, ਇਹ ਫੈਸਲਾ ਲਿਆ ਜਾਂਦਾ ਹੈ।
ਜੇ ਟੀਆਰਪੀ ਵਿੱਚ ਕੋਈ ਤਬਦੀਲੀ ਆਉਂਦੀ ਹੈ, ਤਾਂ ਇਹ ਮਾਲੀਏ ਨੂੰ ਪ੍ਰਭਾਵਤ ਕਰਦਾ ਹੈ। ਕੁਝ ਲੋਕਾਂ ਨੂੰ ਇਸ ਦਾ ਫਾਇਦਾ ਹੁੰਦਾ ਹੈ ਤੇ ਕੁਝ ਲੋਕ ਇਸ ਤੋਂ ਦੁਖੀ ਵੀ ਹੁੰਦੇ ਹਨ। BARC TRP ਨੂੰ ਮਾਪਣ ਲਈ ਇੱਕ ਸੰਸਥਾ ਹੈ। ਉਹ ਵੱਖ-ਵੱਖ ਸ਼ਹਿਰਾਂ ਵਿੱਚ ਬੈਰੋਮੀਟਰ ਲਾਉਂਦੇ ਹਨ, ਦੇਸ਼ ਵਿੱਚ ਲਗਪਗ 30 ਹਜ਼ਾਰ ਬੈਰੋਮੀਟਰ ਲਗਾਏ ਗਏ ਹਨ।
ਮੁੰਬਈ ਵਿੱਚ ਲਗਪਗ 10 ਹਜ਼ਾਰ ਬੈਰੋਮੀਟਰ ਲਗਾਏ ਗਏ ਹਨ। ਬੈਰੋਮੀਟਰ ਲਗਾਉਣ ਦਾ ਕੰਮ ਮੁੰਬਈ ਦੀ ਹੰਸਾ ਨਾਮ ਦੀ ਸੰਸਥਾ ਨੂੰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੰਸਾ ਨਾਲ ਕੰਮ ਕਰ ਰਹੇ ਕੁਝ ਪੁਰਾਣੇ ਵਰਕਰ ਟੈਲੀਵਿਜ਼ਨ ਚੈਨਲ ਨਾਲ ਸਾਂਝਾ ਕਰ ਰਹੇ ਸੀ। ਉਹ ਕਹਿੰਦੇ ਸੀ ਕਿ ਤੁਸੀਂ ਘਰ ਹੋ ਜਾਂ ਨਹੀਂ, ਚੈਨਲ ਨੂੰ ਚਾਲੂ ਰੱਖੋ। ਕੁਝ ਲੋਕ ਜੋ ਅਨਪੜ੍ਹ ਹਨ, ਉਨ੍ਹਾਂ ਦੇ ਘਰ ਅੰਗ੍ਰੇਜ਼ੀ ਚੈਨਲ ਵਰਤੇ ਜਾ ਰਹੇ ਸੀ। ਅਸੀਂ ਹੰਸਾ ਦੇ ਸਾਬਕਾ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ। ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ 9 ਅਕਤੂਬਰ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੇ ਕੁਝ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਕੁਝ ਮੁੰਬਈ ਵਿੱਚ ਹਨ ਤੇ ਕੁਝ ਮੁੰਬਈ ਤੋਂ ਬਾਹਰ ਹਨ। ਉਹ ਚੈਨਲ ਦੇ ਅਨੁਸਾਰ ਭੁਗਤਾਨ ਕਰਦੇ ਸੀ। ਫੜੇ ਗਏ ਵਿਅਕਤੀ ਦੇ ਖਾਤੇ ਵਿੱਚੋਂ 20 ਲੱਖ ਰੁਪਏ ਜ਼ਬਤ ਕੀਤੇ ਗਏ ਹਨ ਤੇ ਅੱਠ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।#BreakingNews : मुंबई पुलिस कमिश्नर का रिपब्लिक टीवी पर बड़ा खुलासा, TRP के लिए फर्जीवाड़े का खेल, पूछताछ के लिए बुलाए जा सकते हैं चैनल के मालिकhttps://t.co/smwhXUzF4C pic.twitter.com/zGmzCWvgpd
— ABP News (@ABPNews) October 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਦੇਸ਼
ਪੰਜਾਬ
Advertisement