Farmers Protest: ਕਿਸਾਨ ਅੰਦੋਲਨ ’ਚ ਬੰਗਾਲੀ ਕੁੜੀ ਨਾਲ ਰੇਪ ਦੇ 3 ਦੋਸ਼ੀਆਂ ਦੇ ਸਿਰਾਂ 'ਤੇ ਰੱਖਿਆ ਇਨਾਮ
ਇੱਥੇ ਇਹ ਵੀ ਦੱਸ ਦੇਈਏ ਕਿ ਰੇਪ ਪੀੜਤ ਕੁੜੀ ਦਾ ਦੇਹਾਂਤ ਕੋਰੋਨਾ ਬੀਮਾਰੀ ਕਾਰਣ ਹੋ ਚੁੱਕਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਉਸ ਨੂੰ ਮਰਨ ਉਪਰੰਤ ਇਨਸਾਫ਼ ਮਿਲੇਗਾ ਕਿ ਨਹੀਂ।
ਨਵੀਂ ਦਿੱਲੀ: ਨਵੀਂ ਦਿੱਲੀ ’ਚ ਕਿਸਾਨ ਅੰਦੋਲਨ (Farmers Protest) ਦੌਰਾਨ ਬੰਗਾਲ ਦੀ ਲੜਕੀ ਨਾਲ ਰੇਪ (Rape with Bengali Girl) ਦੇ ਤਿੰਨੇ ਮੁਲਜ਼ਮ ਹਾਲੇ ਤੱਕ ਕਾਨੂੰਨੀ ਸ਼ਿਕੰਜੇ ’ਚ ਨਹੀਂ ਆ ਸਕੇ। ਪੁਲਿਸ ਨੇ ਉਨ੍ਹਾਂ ਨੂੰ ਫੜਾਉਣ ਵਾਲੇ ਨੂੰ 25-25 ਹਜ਼ਾਰ ਰੁਪਏ ਦੇ ਇਨਾਮ (Reward on accused) ਦਾ ਐਲਾਨ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਮੁਲਜ਼ਮਾਂ ਅਨਿਲ ਮਲਿਕ, ਅਨੂਪ ਚਨੌਤ ਤੇ ਅੰਕੁਰ ਸਾਂਗਵਾਨ ਦੇ ਵਾਰੰਟ ਜਾਰੀ ਹੋ ਚੁੱਕੇ ਹਨ।
ਤਿੰਨ ਮੁਲਜ਼ਮਾਂ ਦੀ ਭਾਲ ਲਈ ਦਿੱਲੀ ਤੇ ਹਰਿਆਣਾ ’ਚ ਕਈ ਥਾਈਂ ਛਾਪੇਮਾਰੀ ਵੀ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕਿਸਾਨ ਆਗੂਆਂ ਸਮੇਤ 22 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ। ਪੀੜਤ ਲੜਕੀ ਦੇ ਮੋਬਾਈਲ ਡਾਟਾ ਨੂੰ ਵੀ ਪੁਲਿਸ ਖੰਗਾਲ ਰਹੀ ਹੈ। ਮੋਬਾਈਲ ਨੂੰ ਫ਼ੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਛੇਤੀ ਹੀ ਉਸ ਦੀ ਰਿਪੋਰਟ ਆ ਜਾਵੇਗੀ। ਉਸ ਤੋਂ ਵੀ ਕਈ ਤਰ੍ਹਾਂ ਦੇ ਭੇਤ ਖੁੱਲ੍ਹਣ ਦੀ ਆਸ ਹੈ।
ਇੱਥੇ ਇਹ ਵੀ ਦੱਸ ਦੇਈਏ ਕਿ ਰੇਪ ਪੀੜਤ ਕੁੜੀ ਦਾ ਦੇਹਾਂਤ ਕੋਰੋਨਾ ਬੀਮਾਰੀ ਕਾਰਣ ਹੋ ਚੁੱਕਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਉਸ ਨੂੰ ਮਰਨ ਉਪਰੰਤ ਇਨਸਾਫ਼ ਮਿਲੇਗਾ ਕਿ ਨਹੀਂ।
ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਲਡਕੀ ਦੇ ਪਿਤਾ ਦੀ ਸ਼ਿਕਾਇਤ ਉੱਤੇ ਦੋ ਮਹਿਲਾਵਾਂ ਸਮੇਤ 6 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਅੰਕੁਰ ਸਾਂਗਵਾਨ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਵੱਲੋਂ ਮੁੱਢੋਂ ਰੱਦ ਹੋ ਚੁੱਕੀ ਹੈ। ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ SIT ਦਾ ਗਠਨ ਕੀਤਾ ਹੈ। ਇਸ ਜਾਂਚ ਵਿੱਚ ਦੋਵੇਂ ਮੁਲਜ਼ਮ ਮਹਿਲਾਵਾਂ ਵੀ ਸ਼ਾਮਲ ਹੋ ਚੁੱਕੀਆਂ ਹਨ।
ਅੰਕੁਰ ਸਾਂਗਵਾਨ ਨੇ ਝੱਜਰ (ਹਰਿਆਣਾ) ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਪਰ ਅਦਾਲਤ ਨੇ ਉਹ ਅਰਜ਼ੀ ਰੱਦ ਕਰ ਦਿੱਤੀ ਸੀ। ਇੱਕ ਹੋਰ ਮੁਲਜ਼ਮ ਨੂੰ ਪੁਲਿਸ ਨੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ।
ਇਹ ਵੀ ਪੜ੍ਹੋ: Explained: ਆਖਰ ਦੀ ਹੈ ਬਲੈਕ, ਵ੍ਹਾਈਟ ਤੇ ਯੈਲੋ ਫ਼ੰਗਸ? ਜਾਣੋ ਇਨ੍ਹਾਂ ਦੇ ਲੱਛਣ, ਨੁਕਸਾਨ ਤੇ ਬਚਾਅ ਦੇ ਤਰੀਕੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin