(Source: ECI/ABP News/ABP Majha)
Ripped Jeans Remark Controversy: ਪਾਟੀ ਜੀਨਜ਼ ਵਾਲੇ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਮੁੱਖ ਮੰਤਰੀ, ਹੁਣ ਬਚਾਅ ’ਚ ਨਿੱਤਰੀ ਪਤਨੀ
ਡਾ. ਰਸ਼ਮੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਸਭਿਆਚਾਰਕ ਵਿਰਾਸਤ ਦੀ ਗੱਲ ਕੀਤੀ ਹੈ। ਜੇ ਅਸੀਂ ਭਾਰਤ ’ਚ ਰਹਿ ਕੇ ਵੀ ਆਪਣੇ ਕੱਪੜਿਆਂ ਤੇ ਆਚਾਰ-ਵਿਚਾਰ ਦੀ ਗੱਲ ਨਹੀਂ ਕਰਾਂਗੇ, ਤਾਂ ਕੀ ਵਿਦੇਸ਼ ’ਚ ਕਰਾਂਗੇ।
ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ (Tirath Singh Rawat) ਦੇ ਪਾਟੀ ਹੋਈ ਜੀਨਜ਼ (ripped jeans) ਬਾਰੇ ਬਿਆਨ ਨਾਲ ਦੇਸ਼ ਭਰ ’ਚ ਹੰਗਾਮਾ ਮਚਿਆ ਹੋਇਆ ਹੈ। ਆਪਣੇ ਇਸ ਵਿਵਾਦਗ੍ਰਸਤ ਬਿਆਨ (controversial statement) ਤੋਂ ਬਾਅਦ ਮੁੱਖ ਮੰਤਰੀ ਸੋਸ਼ਲ ਮੀਡੀਆ (Social Media) ਉੱਤੇ ਬਹੁਤ ਜ਼ਿਆਦਾ ਟ੍ਰੋਲ ਹੋ ਰਹੇ ਹਨ। ਨਿੱਕਰਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਦਾ ਇੱਕ ਬਿਆਨ ਕੱਲ੍ਹ ਵਾਇਰਲ ਹੋਇਆ ਸੀ। ਉਸ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ. ਰਸ਼ਮੀ ਤਿਆਗੀ ਰਾਵਤ (Dr. Rashmi Tyagi Rawat) ਉਨ੍ਹਾਂ ਦੇ ਬਚਾਅ ’ਚ ਨਿੱਤਰ ਆਏ ਹਨ।
ਡਾ. ਰਸ਼ਮੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਸਭਿਆਚਾਰਕ ਵਿਰਾਸਤ ਦੀ ਗੱਲ ਕੀਤੀ ਹੈ। ਜੇ ਅਸੀਂ ਭਾਰਤ ’ਚ ਰਹਿ ਕੇ ਵੀ ਆਪਣੇ ਕੱਪੜਿਆਂ ਤੇ ਆਚਾਰ-ਵਿਚਾਰ ਦੀ ਗੱਲ ਨਹੀਂ ਕਰਾਂਗੇ, ਤਾਂ ਕੀ ਵਿਦੇਸ਼ ’ਚ ਕਰਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹੁਣ ਹੰਗਾਮਾ ਖੜ੍ਹਾ ਕਰ ਰਹੇ ਹਨ, ਉਹ ਇਲੀਟ ਕਲਾ ਸਹਨ। ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਡਾ. ਰਸ਼ਮੀ ਨੇ ਅੱਗੇ ਕਿਹਾ ਕਿ ਉੱਤਰਾਖੰਡ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਜਿਨ੍ਹਾਂ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਜੀਨਜ਼ ਕੋਈ ਵੱਡਾ ਮੁੱਦਾ ਨਹੀਂ ਹੈ। ਇੰਨੀ ਕੁ ਗੱਲ ਉੱਤੇ ਹੰਗਾਮਾ ਖੜ੍ਹਾ ਕਰਨਾ ਘਟੀਆ ਮਾਨਸਿਕਤਾ ਤੇ ਸਿਆਸੀ ਲੋਕਾਂ ਦੀ ਸਾਜ਼ਿਸ਼ ਹੈ। ਇਸ ਨਾਲ ਮੁੱਖ ਮੰਤਰੀ ਕਾਰਜਸ਼ੈਲੀ ਉੱਤੇ ਕੋਈ ਅਸਰ ਨਹੀਂ ਪਵੇਗਾ। ਉਹ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣਗੇ।
ਦਰਅਸਲ, ਤੀਰਥ ਸਿੰਘ ਰਾਵਤ ਨੇ ਬੁੱਧਵਾਰ ਨੂੰ ਔਰਤਾਂ ਦੇ ਪਹਿਰਾਵੇ ਬਾਰੇ ਕਿਹਾ ਸੀ ਕਿ ਅੱਜ-ਕੱਲ੍ਹ ਔਰਤਾਂ ਪਾਟੀਆਂ ਹੋਈਆਂ ਜੀਨਜ਼ ਪਹਿਨ ਕੇ ਚੱਲ ਰਹੀਆਂ ਹਨ, ਕੀ ਇਹ ਸਭ ਸਹੀ ਹੈ? ਇਹ ਕਿਹੋ ਜਿਹੇ ਸੰਸਕਾਰ ਹਨ? ਬੱਚਿਆਂ ਦੇ ਸੰਸਕਾਰ ਉਨ੍ਹਾਂ ਦੇ ਮਾਪਿਆਂ ਉੱਤੇ ਨਿਰਭਰ ਕਰਦੇ ਹਨ।
ਇਹ ਵੀ ਪੜ੍ਹੋ: ਹੁਣ UAE ਕਰੇਗਾ 'ਇੰਦਰ ਦੇਵਤਾ' ਨੂੰ ਮੀਂਹ ਪਾਉਣ ਲਈ ਮਜਬੂਰ, ਆਧੁਨਿਕ ਤਕਨੀਕ ਨਾਲ ਲੈਸ ਡ੍ਰੋਨ ਵਿਖਾਉਣਗੇ ਕਾਰਨਾਮਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904