HMPV Virus: ਕੋਰੋਨਾ ਵਰਗੀ ਮਹਾਂਮਾਰੀ ਦਾ ਖਤਰਾ! ਚੀਨ 'ਚ ਹਾਹਾਕਾਰ, ਭਾਰਤ 'ਚ ਵੀ ਕੇਸ ਸਾਹਮਣੇ ਆਉਣ ਮਗਰੋਂ ਐਕਸ਼ਨ
HMPV Virus Cases Update: ਕੋਰੋਨਾ ਵਰਗੇ ਵਾਇਰਸ ਨੇ ਦੁਨੀਆ ਨੂੰ ਮੁੜ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਤੋਂ ਬਾਅਦ ਭਾਰਤ ਵਿੱਚ ਵੀ ਦੋ ਮਾਮਲੇ ਸਾਹਮਣੇ ਆਏ ਹਨ। ਇਸ ਮਗਰੋਂ ਸਰਕਾਰ ਅਲਰਟ ਹੋ ਗਈ ਹੈ। ਡਾਕਟਰਾਂ ਦਾ
HMPV Virus Cases Update: ਕੋਰੋਨਾ ਵਰਗੇ ਵਾਇਰਸ ਨੇ ਦੁਨੀਆ ਨੂੰ ਮੁੜ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਤੋਂ ਬਾਅਦ ਭਾਰਤ ਵਿੱਚ ਵੀ ਦੋ ਮਾਮਲੇ ਸਾਹਮਣੇ ਆਏ ਹਨ। ਇਸ ਮਗਰੋਂ ਸਰਕਾਰ ਅਲਰਟ ਹੋ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਪੰਜ ਸਾਲ ਬਾਅਦ ਚੀਨ ਵਿੱਚ ਸਾਹ ਦੀ ਬਿਮਾਰੀ ਫਿਰ ਸਾਹਮਣੇ ਆਈ ਹੈ। ਇਸ ਨਵੇਂ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ (HMPV) ਹੈ। ਸੋਸ਼ਲ ਮੀਡੀਆ 'ਤੇ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ HMPV ਚੀਨ ਵਿੱਚ ਇੰਨੀ ਤਬਾਹੀ ਮਚਾ ਰਿਹਾ ਹੈ ਕਿ ਮਰੀਜ਼ਾਂ ਲਈ ਬੈੱਡਾਂ ਦੀ ਘਾਟ ਹੈ।
ਚੀਨ ਵਿੱਚ ਸਿਹਤ ਅਧਿਕਾਰੀਆਂ ਨੇ ਇਸ ਵਾਇਰਸ ਨਾਲ ਨਜਿੱਠਣ ਲਈ ਕੁਝ ਪ੍ਰੋਟੋਕੋਲ ਲਾਗੂ ਕੀਤੇ ਹਨ। ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਐਮਰਜੈਂਸੀ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਖਬਰ ਤੋਂ ਬਾਅਦ ਪੂਰੀ ਦੁਨੀਆ HMPV ਤੋਂ ਡਰੀ ਹੋਈ ਹੈ ਕਿਉਂਕਿ ਕੋਵਿਡ ਦੌਰਾਨ ਸ਼ੁਰੂ ਵਿੱਚ ਅਜਿਹੇ ਹੀ ਮਾਮਲੇ ਸਾਹਮਣੇ ਆਏ ਸਨ ਤੇ ਹੌਲੀ-ਹੌਲੀ ਇਸ ਬਿਮਾਰੀ ਨੇ ਮਹਾਂਮਾਰੀ ਦਾ ਰੂਪ ਲੈ ਲਿਆ।
ਦਰਅਸਲ ਚੀਨ 'ਚ ਫੈਲੇ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਭਾਰਤ 'ਚ ਸਾਹਮਣੇ ਆਇਆ ਹੈ। ਇਸ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ (HMPV) ਹੈ। ਭਾਰਤ ਵਿੱਚ ਦੋਵੇਂ ਮਾਮਲੇ ਕਰਨਾਟਕ ਦੇ ਹਨ। ਇੱਕ 8 ਮਹੀਨੇ ਦੀ ਬੱਚੀ ਤੇ ਦੂਜੀ 3 ਮਹੀਨੇ ਦੀ ਬੱਚੀ ਸੰਕਰਮਿਤ ਹਨ। ਟੈਸਟ ਦੀ ਜਾਂਚ ਬੈਪਟਿਸਟ ਹਸਪਤਾਲ ਵਿੱਚ ਕੀਤੀ ਗਈ ਹੈ। ਹਾਲਾਂਕਿ, ਕਰਨਾਟਕ ਦੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੀ ਲੈਬ ਵਿੱਚ ਸੈਂਪਲ ਟੈਸਟ ਨਹੀਂ ਕਰਵਾਏ ਸਨ। ਇਹ ਰਿਪੋਰਟ ਇੱਕ ਨਿੱਜੀ ਹਸਪਤਾਲ ਤੋਂ ਆਈ ਹੈ।
ਡਾਕਟਰਾਂ ਮੁਤਾਬਕ ਜਦੋਂ ਕੋਈ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਤਾਂ ਮਰੀਜ਼ ਵਿੱਚ ਜ਼ੁਕਾਮ ਤੇ ਕੋਵਿਡ -19 ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕਰਨਾਟਕ ਵਿੱਚ HMPV ਦੇ ਦੋ ਮਾਮਲੇ ਸਾਹਮਣੇ ਆਏ ਹਨ। ਦੋਨਾਂ ਬੱਚਿਆਂ ਨੂੰ ਸਾਹ ਦੀ ਤਕਲੀਫ ਦੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਟੈਸਟ ਕਰਨ 'ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ।
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਸ ਮੌਸਮ ਵਿੱਚ HMPV ਇੱਕ ਆਮ ਵਾਇਰਸ ਹੈ। ਚੀਨ ਵਿੱਚ HMPV ਦੇ ਵਧਦੇ ਮਾਮਲਿਆਂ ਦੇ ਵਿਚਕਾਰ ਭਾਰਤ ਸਰਕਾਰ ਨੇ 4 ਜਨਵਰੀ ਨੂੰ ਸੰਯੁਕਤ ਨਿਗਰਾਨੀ ਸਮੂਹ ਦੀ ਇੱਕ ਮੀਟਿੰਗ ਕੀਤੀ ਸੀ। ਬੈਠਕ ਤੋਂ ਬਾਅਦ ਸਰਕਾਰ ਨੇ ਕਿਹਾ ਸੀ ਕਿ ਫਲੂ ਦੇ ਮੌਸਮ ਨੂੰ ਦੇਖਦੇ ਹੋਏ ਚੀਨ ਦੀ ਸਥਿਤੀ ਅਸਾਧਾਰਨ ਨਹੀਂ ਹੈ। ਕੇਂਦਰ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਸਾਹ ਦੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਕਿਸੇ ਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। RSV ਤੇ HMPV ਇਸ ਸੀਜ਼ਨ ਵਿੱਚ ਆਮ ਫਲੂ ਵਾਇਰਸ ਹਨ, ਜਿਸ ਕਾਰਨ ਚੀਨ ਵਿੱਚ ਫਲੂ ਦੇ ਕੇਸ ਵੱਧ ਰਹੇ ਹਨ। ਸਰਕਾਰ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ WHO ਨੂੰ ਚੀਨ ਦੀ ਸਥਿਤੀ ਬਾਰੇ ਸਮੇਂ-ਸਮੇਂ 'ਤੇ ਅਪਡੇਟ ਦੇਣ ਲਈ ਕਿਹਾ ਗਿਆ ਹੈ।
ਸਰਕਾਰ ਨੇ ਕਿਹਾ ਹੈ ਕਿ ਸਾਵਧਾਨੀ ਵਜੋਂ ਟੈਸਟਿੰਗ ਲੈਬਾਂ ਵਧਾਏਗੀ। ਸਰਕਾਰ ਨੇ ਕਿਹਾ ਕਿ ਭਾਰਤ ਵਿੱਚ ICMR ਤੇ IDSP ਰਾਹੀਂ ਇਨਫਲੂਐਂਜ਼ਾ ਵਰਗੀ ਬਿਮਾਰੀ (ILI) ਤੇ ਗੰਭੀਰ ਤੀਬਰ ਸਾਹ ਦੀ ਬਿਮਾਰੀ (SARI) ਲਈ ਇੱਕ ਮਜ਼ਬੂਤ ਨਿਗਰਾਨੀ ਪ੍ਰਣਾਲੀ ਹੈ। ਦੋਵਾਂ ਏਜੰਸੀਆਂ ਦੇ ਅੰਕੜੇ ਦਰਸਾਉਂਦੇ ਹਨ ਕਿ ILI ਤੇ SARI ਮਾਮਲਿਆਂ ਵਿੱਚ ਕੋਈ ਅਸਾਧਾਰਨ ਵਾਧਾ ਨਹੀਂ ਹੋਇਆ। ਸਾਵਧਾਨੀ ਦੇ ਉਪਾਅ ਵਜੋਂ ICMR HMPV ਲਈ ਲੈਬਾਂ ਦੀ ਟੈਸਟਿੰਗ ਗਿਣਤੀ ਵਧਾਈ ਜਾਵੇਗੀ ਤੇ ਪੂਰੇ ਸਾਲ HMPV ਮਾਮਲਿਆਂ ਦੀ ਨਿਗਰਾਨੀ ਕੀਤੀ ਜਾਏਗੀ।