ਦਿਲ ਕੰਬਾਊ ਘਟਨਾ; ਆਟੋ 'ਤੇ ਪਲਟਿਆ 35 ਟਨ ਦਾ ਕੰਟੇਨਰ, 4 ਲੋਕਾਂ ਦੀ ਦਰਦਨਾਕ ਮੌਤ
ਸ਼ਨੀਵਾਰ ਸਵੇਰੇ ਇੰਦਰਾ ਗਾਂਧੀ ਸਟੇਡੀਅਮ ਦੇ ਕੋਲ ਸੰਤੁਲਨ ਗੁਆ ਬੈਠਾ ਜਿਸ ਕਾਰਨ ਕੰਟੇਨਰ ਆਟੋ ਰਿਕਸ਼ਾ 'ਤੇ ਪਲਟ ਗਿਆ। ਇਸ ਦੇ ਚੱਲਦਿਆਂ ਆਟੋ 'ਚ ਬੈਠੀਆਂ ਤਿੰਨ ਸਵਾਰੀਆਂ ਤੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।
Road Accident : ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਈਟੀਓ ਖੇਤਰ 'ਚ ਇਕ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਜਾਨ ਚਲੀ ਗਈ। ਆਟੋ ਰਿਕਸ਼ਾ 'ਤੇ ਕੰਟੇਨਰ ਪਲਟਣ ਕਾਰਨ ਆਟੋ ਚਾਲਕ ਤੇ 3 ਸਵਾਰੀਆਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਤੁਰੰਤ ਬਾਅਦ ਕੰਟੇਨਰ ਚਾਲਕ ਫਰਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸਵੇਰੇ ਇੰਦਰਾ ਗਾਂਧੀ ਸਟੇਡੀਅਮ ਦੇ ਕੋਲ ਸੰਤੁਲਨ ਗੁਆ ਬੈਠਾ ਜਿਸ ਕਾਰਨ ਕੰਟੇਨਰ ਆਟੋ ਰਿਕਸ਼ਾ 'ਤੇ ਪਲਟ ਗਿਆ। ਇਸ ਦੇ ਚੱਲਦਿਆਂ ਆਟੋ 'ਚ ਬੈਠੀਆਂ ਤਿੰਨ ਸਵਾਰੀਆਂ ਤੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਫਰਾਰ ਹੋ ਗਿਆ ਹੈ। ਘਟਨਾ ਸ਼ਨੀਵਾਰ ਸਵੇਰ ਚਾਰ ਵਜੇ ਦੀ ਹੈ। ਫਿਲਹਾਲ ਪੁਲਿਸ ਮ੍ਰਿਤਕਾਂ ਦੀ ਸਨਾਖਤ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਏਨੀ ਤੇਜ਼ ਗਤੀ ਨਾਲ ਹੋਇਆ ਕਿ ਆਟੋ 'ਚ ਸਵਾਰ ਲੋਕਾਂ ਨੂੰ ਕੁਝ ਸਮਝ 'ਚ ਆਉਂਦਾ ਇਸ ਤੋਂ ਪਹਿਲਾਂ ਹੀ ਉਹ ਕੰਟੇਨਰ ਦੇ ਹੇਠਾਂ ਦੱਬੇ ਗਏ।
ਓਮੀਕਰੋਨ ਅਪਡੇਟ : ਚੰਡੀਗੜ੍ਹ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਹੈ। ਹਰ ਰੋਜ਼ ਨਵੇਂ ਮਰੀਜ਼ਾਂ ਦਾ ਗ੍ਰਾਫ ਵੱਧ ਰਿਹਾ ਹੈ ਅਤੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਦੱਸ ਦੇਈਏ ਕਿ ਇਕ ਹਫ਼ਤਾ ਪਹਿਲਾਂ ਕੋਰੋਨਾ ਦੇ ਐਕਟਿਵ ਕੇਸ 50 ਤੋਂ ਹੇਠਾਂ ਸਨ, ਜੋ ਹੁਣ ਵੱਧ ਕੇ 74 ਹੋ ਗਏ ਹਨ।
ਇਹ ਵੀ ਪੜ੍ਹੋ: Iron Food Source: ਇਨ੍ਹਾਂ ਫਲਾਂ ਤੇ ਸਬਜ਼ੀਆਂ ਦਾ ਸੇਵਨ ਕਰੋ, ਸਰੀਰ 'ਚ ਕਦੇ ਨਹੀਂ ਹੋਵੇਗੀ ਆਇਰਨ ਦੀ ਕਮੀ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin