ਪੜਚੋਲ ਕਰੋ
Iron Food Source: ਇਨ੍ਹਾਂ ਫਲਾਂ ਤੇ ਸਬਜ਼ੀਆਂ ਦਾ ਸੇਵਨ ਕਰੋ, ਸਰੀਰ 'ਚ ਕਦੇ ਨਹੀਂ ਹੋਵੇਗੀ ਆਇਰਨ ਦੀ ਕਮੀ
IRON
1/8

ਜੇਕਰ ਸਰੀਰ ਵਿਚ ਆਇਰਨ ਦੀ ਕਮੀ ਹੈ, ਤਾਂ ਤੁਸੀਂ ਕੁਝ ਭੋਜਨਾਂ ਨੂੰ ਆਪਣੀ ਖੁਰਾਕ (Iron Food Source) ਦਾ ਹਿੱਸਾ ਬਣਾ ਸਕਦੇ ਹੋ। ਕਈ ਅਜਿਹੇ ਭੋਜਨ ਹਨ, ਜਿਨ੍ਹਾਂ 'ਚ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਆਇਰਨ ਇਕ ਅਜਿਹਾ ਖਣਿਜ ਹੈ ਜੋ ਸਰੀਰ ਨੂੰ ਸਿਹਤਮੰਦ ਰੱਖਣ, ਇਮਿਊਨਿਟੀ ਵਧਾਉਣ ਅਤੇ ਹੀਮੋਗਲੋਬਿਨ ਵਧਾਉਣ ਵਿੱਚ ਮਦਦ ਕਰਦਾ ਹੈ। ਆਇਰਨ ਦੀ ਕਮੀ ਨਾਲ ਅਨੀਮੀਆ, ਚਮੜੀ ਦਾ ਪੀਲਾ ਪੈਣਾ, ਚੱਕਰ ਆਉਣਾ, ਘਬਰਾਹਟ, ਥਕਾਵਟ, ਕੰਮ ਕਰਨ ਦੀ ਸਮਰੱਥਾ ਵਿੱਚ ਕਮੀ, ਕਮਜ਼ੋਰ ਪ੍ਰਤੀਰੋਧਕ ਸ਼ਕਤੀ, ਧਿਆਨ ਦੀ ਕਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬੱਚਿਆਂ ਵਿੱਚ ਆਇਰਨ ਦੀ ਕਮੀ ਕਾਰਨ ਸਿੱਖਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।
2/8

ਗਰਭਵਤੀ ਔਰਤਾਂ ਲਈ ਆਇਰਨ ਬਹੁਤ ਜ਼ਰੂਰੀ ਹੈ। ਆਇਰਨ ਦੀ ਕਮੀ ਅਣਜੰਮੇ ਬੱਚੇ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਨਾਲ ਗਰਭਵਤੀ ਔਰਤਾਂ ਵਿਚ ਅਨੀਮੀਆ ਦਾ ਖਤਰਾ ਵੱਧ ਜਾਂਦਾ ਹੈ ਅਤੇ ਬੱਚੇ ਵਿੱਚ ਆਇਰਨ ਦੀ ਕਮੀ ਵੀ ਹੋ ਸਕਦੀ ਹੈ। ਇਹ ਬੱਚੇ ਦੇ ਦਿਮਾਗ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਆਇਰਨ ਦੀ ਕਮੀ ਦੀ ਸਥਿਤੀ ਵਿੱਚ, ਤੁਸੀਂ ਆਪਣੀ ਖੁਰਾਕ 'ਚ ਇਹਨਾਂ ਕੁਦਰਤੀ ਭੋਜਨਾਂ ਦਾ ਸੇਵਨ ਕਰ ਸਕਦੇ ਹੋ। ਭੋਜਨ 'ਚ ਆਇਰਨ ਨਾਲ ਭਰਪੂਰ ਇਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ।
Published at : 18 Dec 2021 11:17 AM (IST)
ਹੋਰ ਵੇਖੋ





















